04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੀ ਬਾਘਾ ਪੁਰਾਣਾ ਰੈਲੀ ਮੀਲ ਪੱਥਰ ਸਾਬਤ ਹੋਵੇਗੀ-ਯੂਥ ਅਕਾਲੀ ਆਗੂ <br/>

ਅਜੀਤ ਡੈਸਕ 20-02-2026
ਬਾਘਾ ਪੁਰਾਣਾ, 19 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ 12 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਬਾਘਾ ਪੁਰਾਣਾ ਵਿਖੇ ਹੋਣ ਜਾ ਰਹੀ ਰੈਲੀ ਮੀਲ ਪੱਥਰ ਸਾਬਤ ਹੋਵੇਗੀ | ਇਹ ਪ੍ਰਗਟਾਵਾ ਸਰਕਲ ਪ੍ਰਧਾਨ ਬਲਕਰਨ ਸਿੰਘ ਮਾਣੂੰਕੇ, ਸ਼ਹਿਰੀ ਯੂਥ ਵਿੰਗ ਪ੍ਰਧਾਨ ਸਤਨਾਮ ਸਿੰਘ ਸੱਤੂ ਬਰਾੜ, ਸਰਪੰਚ ਜਿੰਮੀ ਗੱਜਣ ਵਾਲਾ, ਪ੍ਰਧਾਨ ਗੁਰਵਿੰਦਰ ਸਿੰਘ ਬਰਾੜ ਬਾਘਾ ਪੁਰਾਣਾ, ਪ੍ਰਧਾਨ ਸਤਨਾਮ ਸਿੰਘ ਧੁੱਤੂ ਚੀਮਾ ਨੇ ਰੈਲੀ ਸਬੰਧੀ ਯੂਥ ਮੈਂਬਰਾਂ ਨੂੰ ਰੈਲੀ ਲਈ ਲਾਮਬੰਦ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਇਸ ਰੈਲੀ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਹਾਈਕਮਾਨ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀ ਹੈ, ਜਿਸ ਕਾਰਨ ਜਿੱਥੇ ਮੋਗਾ ਜ਼ਿਲ੍ਹਾ ਅੰਦਰ ਯੂਥ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ, ਉੱਥੇ ਪੰਜਾਬ ਭਰ ਤੋਂ ਯੂਥ 'ਚ ਇਸ ਰੈਲੀ ਲਈ ਭਾਰੀ ਉਤਸ਼ਾਹਿਤ ਹਨ | ਇਸ ਰੈਲੀ ਨੂੰ ਸਫਲ ਬਣਾਉਣ ਲਈ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਯੂਥ ਆਗੂਆਂ ਦੀਆਂ ਵੱਖ-ਵੱਖ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਅਤੇ ਹਰੇਕ ਪਿੰਡ ਪਿੰਡ ਲੋਕਾਂ ਨੂੰ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੀ ਇਸ ਇਤਿਹਾਸਕ ਰੈਲੀ 'ਚ ਪੁੱਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਤਾਂ ਜੋ ਇਸ ਰੈਲੀ ਦਾ ਵਿਸ਼ਾਲ ਇਕੱਠ ਆਪ ਪਾਰਟੀ ਦੀਆਂ ਪੰਜਾਬ 'ਚੋਂ ਜੜ੍ਹਾਂ ਹਿਲਾ ਦੇਵੇ |

ਪਿਛਲੀ ਖ਼ਬਰ ਤਿੰਨ ਦਿਨਾਂ ਸ੍ਰੀ ਸੱਜਨੀ ਵੱਲਭ ਵਿਹਾਲਾ ਉਤਸਵ ਲਈ ਸਮਾਜ ਸੇਵੀ ਤੇ ਪਤਵੰਤਿਆਂ ਨੂੰ ਸੱਦਾ ਪੱਤਰ ਭੇਟ <br/> ਅਗਲੀ ਖ਼ਬਰ ਭਾਵਾਧਸ ਨੇ ਸੰਤ ਬਾਬਾ ਪ੍ਰਗਟ ਨਾਥ ਨੂੰ ਵਾਲਮੀਕਿ ਤੀਰਥ ਬੋਰਡ ਦਾ ਚੇਅਰਮੈਨ ਬਣਨ 'ਤੇ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।