ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਸਮਾਜ ਸੇਵੀ ਵਿਕਾਸ ਕਪੂਰ, ਗਗਨ ਨੌਹਰੀਆ, ਹਿੰਦੂ ਨੇਤਾ ਰਾਮ ਬਚਨ ਰਾਏ, ਮਨਦੀਪ ਸ਼ਰਮਾ, ਸ਼ਿਵ ਸਾਈਾ ਮੰਦਰ ਮਥੁਰਾ ਪੁਰੀ ਅਤੇ ਸ਼ਹਿਰ ਦੇ ਹੋਰ ਸਮਾਜ ਸੇਵੀਆਂ ਅਤੇ ਪਤਵੰਤਿਆਂ ਨੂੰ 20, 21, 22 ਫਰਵਰੀ ਨੂੰ ਮੋਗਾ ਦੀ ਫਰੈਂਡਜ਼ ਕਾਲੋਨੀ ਸਥਿਤ ਰਾਧਾ ਕਿ੍ਸ਼ਨ ਮੰਦਰ ਵਿਖੇ ਹੋਣ ਵਾਲੇ ਸ੍ਰੀ ਸੱਜਨੀ ਵੱਲਭ ਵਿਹਾਲਾ ਉਤਸਵ ਲਈ ਸੱਦਾ ਪੱਤਰ ਭੇਟ ਕੀਤੇ ਗਏ | ਇਸ ਮੌਕੇ ਸ਼ਿਆਮ ਬਿਹਾਰ ਕੁੰਜ ਸ੍ਰੀ ਧਾਮ ਵਰਿੰਦਾਵਨ ਦੇ ਮਹਾਰਾਜ ਰਾਘਵ ਸ਼ੁਕਲਾ, ਸਮਾਜ ਸੇਵੀ ਸੁਸ਼ੀਲ ਮਿੱਡਾ, ਸਮਾਜ ਸੇਵੀ ਸੌਰਭ ਗੋਇਲ ਅਤੇ ਸਮਾਜ ਸੇਵੀ ਗਗਨ ਗਾਬਾ ਨੇ ਕਿਹਾ ਕਿ ਇਹ ਸਮਾਗਮ 20, 21 ਤੇ 22 ਫਰਵਰੀ ਨੂੰ ਰੋਜ਼ਾਨਾ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਫਰੈਂਡਜ਼ ਕਾਲੋਨੀ ਸਥਿਤ ਸ੍ਰੀ ਰਾਧਾ ਕਿ੍ਸ਼ਨ ਮੰਦਰ ਵਿਖੇ ਹੋਵੇਗਾ | 20 ਫਰਵਰੀ ਨੂੰ ਪਹਿਲੇ ਦਿਨ ਹਲਦੀ-ਤੇਲ, 21 ਫਰਵਰੀ ਨੂੰ ਦੂਜੇ ਦਿਨ ਮਹਿੰਦੀ ਅਤੇ 22 ਫਰਵਰੀ ਨੂੰ ਤੀਜੇ ਦਿਨ ਵਿਆਹ ਦਾ ਜਸ਼ਨ ਹੋਵੇਗਾ | 22 ਫਰਵਰੀ ਨੂੰ ਭੰਡਾਰਾ 7 ਵਜੇ ਸ਼ੁਰੂ ਹੋਵੇਗਾ | ਸਮਾਗਮ ਵਿਚ ਵਿਸ਼ਾਲ ਦਰਬਾਰ ਖਿੱਚ ਦਾ ਕੇਂਦਰ ਹੋਵੇਗਾ |