17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਰਕਾਰਾਂ ਦੀ ਕਿਸਾਨਾਂ ਪ੍ਰਤੀ ਬੇਰੁਖੀ ਕਾਰਨ ਆਲੂਆਂ ਦੀ ਮੁੜ ਬੇਕਦਰੀ- ਖ਼ਾਲਸਾ <br/>

ਅਜੀਤ ਡੈਸਕ 01-03-2026
ਕੋਟ ਈਸੇ ਖਾਂ, 28 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)-ਕੇਂਦਰ ਦੀ ਭਾਜਪਾ ਸਰਕਾਰ ਹੋਵੇ ਜਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਇਨ੍ਹਾਂ ਦੋਨੋਂ ਸਰਕਾਰਾਂ ਦੇ ਆਗੂਆਂ ਨੇ ਕਿਸਾਨੀ ਲਈ ਸਿਵਾਏ ਬਿਆਨਬਾਜ਼ੀਆਂ ਤੋਂ ਹੋਰ ਡੱਕਾ ਵੀ ਭੰਨ ਕੇ ਦੂਹਰਾ ਨਹੀਂ ਕੀਤਾ, ਉਲਟਾ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਲਗਾਤਾਰ ਘਾਟਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਪ੍ਰਗਟਾਵਾ ਪੈੱ੍ਰਸ ਬਿਆਨ ਰਾਹੀ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਧਰਮਕੋਟ ਇੰਚਾਰਜ ਬਲਰਾਜ ਸਿੰਘ ਖ਼ਾਲਸਾ ਨੇ ਕਰਦਿਆਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਲੂਆਂ ਦੀ ਫ਼ਸਲ ਦੇ ਰੇਟਾਂ ਨੂੰ ਲੈ ਕੇ ਹੋ ਰਹੀ ਬੇਕਦਰੀ ਨੇ ਇਕ ਵਾਰ ਫਿਰ ਮਿਹਨਤਕਸ਼ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ | ਖ਼ਾਲਸਾ ਨੇ ਕਿਹਾ ਕਿ ਇਕ ਪਾਸੇ ਸਰਕਾਰਾਂ ਫ਼ਸਲੀ ਵਿਭਿੰਨਤਾ 'ਤੇ ਜ਼ੋਰ ਦੇ ਕੇ ਕਿਸਾਨਾਂ ਨੂੰ ਕਣਕ, ਝੋਨੇ ਦੇ ਚੱਕਰ 'ਚੋ ਨਿਕਲ ਕੇ ਹੋਰ ਫ਼ਸਲਾਂ ਲਈ ਉਤਸ਼ਾਹ ਕਰਨ ਦੇ ਬਿਆਨ ਦਾਗਦੀਆਂ ਹਨ ਪਰ ਦੂਜੇ ਪਾਸੇ ਜੇਕਰ ਕਿਸਾਨ ਹੋਰ ਫ਼ਸਲਾਂ ਤੇ ਸਬਜ਼ੀਆਂ ਵਗ਼ੈਰਾ ਦੀ ਕਾਸ਼ਤ ਵਿਚ ਮਿਹਨਤ ਕਰਦੇ ਹਨ ਤਾਂ ਉਨ੍ਹਾਂ ਨੂੰ ਬਦਲਵੀਂਆਂ ਫ਼ਸਲਾਂ ਦੇ ਢੁਕਵੇਂ ਜਾਂ ਤਹਿ ਮੁੱਲ ਨਹੀਂ ਮਿਲ ਪਾਉਂਦੇ |

ਪਿਛਲੀ ਖ਼ਬਰ ਟੀ. ਐਲ. ਐਫ. ਸਕੂਲ ਦੇ ਵਿਦਿਆਰਥੀਆਂ ਨੇ ਹੁਨਰ ਦਾ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਗਲੋਬਲ ਵਿਜ਼ਡਮ ਸਕੂਲ 'ਚ ਅਧਿਆਪਕ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।