17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਦਲਦੇ ਮੌਸਮ ਦੌਰਾਨ ਅੱਖਾਂ ਦੀ ਸਾਂਭ ਸੰਭਾਲ ਅਤੀ ਜ਼ਰੂਰੀ-ਡਾ. ਰੁਪਾਲੀ ਸੇਠੀ <br/>

ਅਜੀਤ ਡੈਸਕ 01-03-2026
ਮੋਗਾ, 28 ਫਰਵਰੀ (ਗੁਰਤੇਜ ਸਿੰਘ ਬੱਬੀ)-ਸਿਵਲ ਹਸਪਤਾਲ 'ਚ ਅੱਖਾਂ ਦੇ ਮਾਹਿਰ ਡਾ. ਰੁਪਾਲੀ ਸੇਠੀ ਨੇ ਕਿਹਾ ਹੈ ਕਿ ਬਦਲਦੇ ਮੌਸਮ ਦੌਰਾਨ ਅੱਖਾਂ ਦੀ ਖ਼ਾਸ ਸਾਂਭ ਸੰਭਾਲ ਕਰਨੀ ਬੇਹੱਦ ਜ਼ਰੂਰੀ ਹੈ ਅਤੇ ਮੌਸਮ ਦੇ ਤਬਦੀਲੀ ਨਾਲ ਧੂੜ, ਪਰਾਗ-ਕਣ, ਇਨਫੈਕਸ਼ਨ ਤੇ ਐਲਰਜੀ ਦੇ ਮਾਮਲੇ ਵਧ ਜਾਂਦੇ ਹਨ, ਜਿਸ ਕਾਰਨ ਅੱਖਾਂ ਵਿਚ ਲਾਲੀ, ਖ਼ਾਰਸ਼, ਪਾਣੀ ਆਉਣਾ ਜਾਂ ਸੋਜ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ | ਡਾ. ਸੇਠੀ ਨੇ ਦੱਸਿਆ ਕਿ ਲੋਕ ਹੇਠਾਂ ਦਿੱਤੀਆਂ ਸਾਵਧਾਨੀਆਂ ਅਪਣਾਉਣ ਜਿਵੇਂ ਕਿ ਬਾਹਰ ਜਾਂਦੇ ਸਮੇਂ ਸਨਗਲਾਸਜ਼ ਦੀ ਵਰਤੋਂ ਕਰੋ ਤਾਂ ਜੋ ਧੂੜ ਅਤੇ ਤੇਜ਼ ਧੁੱਪ ਤੋਂ ਬਚਾਅ ਹੋ ਸਕੇ | ਅੱਖਾਂ ਨੂੰ ਵਾਰ-ਵਾਰ ਹੱਥ ਨਾ ਲਗਾਓ ਅਤੇ ਹੱਥਾਂ ਦੀ ਸਫ਼ਾਈ ਦਾ ਖ਼ਾਸ ਧਿਆਨ ਰੱਖੋ | ਜੇ ਅੱਖਾਂ 'ਚ ਜਲਨ ਜਾਂ ਲਾਲੀ ਹੋਵੇ ਤਾਂ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਾ ਵਰਤੋਂ | ਅੱਖਾਂ ਨੂੰ ਹੱਥ ਨਾ ਲਗਾਓ, ਸਾਫ਼ ਰੁਮਾਲ ਦੀ ਵਰਤੋਂ ਕਰੋ, ਲੰਮੇ ਸਮੇਂ ਤੱਕ ਮੋਬਾਈਲ ਜਾਂ ਕੰਪਿਊਟਰ ਦੀ ਸਕਰੀਨ ਦੇਖਣ ਤੋਂ ਬਚੋ ਅਤੇ ਵਿਚਕਾਰ ਅੱਖਾਂ ਨੂੰ ਆਰਾਮ ਦਿਓ | ਉਨ੍ਹਾਂ ਕਿਹਾ ਕਿ ਜੇ ਲੱਛਣ ਜ਼ਿਆਦਾ ਵੱਧ ਜਾਣ ਜਾਂ ਦਰਦ ਮਹਿਸੂਸ ਹੋਵੇ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਸਿਵਲ ਹਸਪਤਾਲ 'ਚ ਜਾਂਚ ਕਰਵਾਈ ਜਾਵੇ | ਸਮੇਂ ਸਿਰ ਇਲਾਜ ਨਾਲ ਅੱਖਾਂ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਡਾ. ਰੁਪਾਲੀ ਸੇਠੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਖਾਂ ਦੀ ਸਿਹਤ ਨੂੰ ਅਣਡਿੱਠਾ ਨਾ ਕੀਤਾ ਜਾਵੇ ਕਿਉਂਕਿ ਅੱਖਾਂ ਕੁਦਰਤ ਦਾ ਅਨਮੋਲ ਖ਼ਜ਼ਾਨਾ ਹੈ ਤੇ ਅੱਖਾਂ ਤੋਂ ਬਿਨਾਂ ਜੀਵਨ ਨਹੀਂ |

ਪਿਛਲੀ ਖ਼ਬਰ ਰਾਈਟਵੇ ਏਅਰਲਿੰਕਸ ਨੇ ਲਗਾਇਆ ਸੁਖਵਿੰਦਰ ਕੌਰ ਦਾ ਕੈਨੇਡਾ ਵਿਜ਼ਟਰ ਵੀਜ਼ਾ <br/> ਅਗਲੀ ਖ਼ਬਰ ਜਥੇਦਾਰ ਸੰਗਤਪੁਰਾ ਦੀ ਪੋਤਰੀ ਤੇ ਚੇਅਰਮੈਨ ਇੰਦਰਜੀਤ ਮਾਨ ਦੀ ਭਤੀਜੀ ਰਵਨੀਤ ਕੌਰ ਦੇ ਵਿਆਹ ਮੌਕੇ ਪੁੱਜੀਆਂ ਉੱਘੀਆਂ ਸ਼ਖ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।