ਬਾਘਾ ਪੁਰਾਣਾ, 28 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਪੰਜਾਬ ਦੀ ਮਾਨ ਸਰਕਾਰ ਦੀਆਂ ਹਦਾਇਤਾਂ 'ਤੇ ਨਗਰ ਕੌਂਸਲ ਬਾਘਾ ਪੁਰਾਣਾ ਨੇ ਗਾਊ ਸੈੱਸ ਰਾਹੀ ਇਕੱਠੀ ਕੀਤੀ ਰਾਸ਼ੀ ਵੱਖ-ਵੱਖ ਗਊਸ਼ਾਲਾ ਨੂੰ ਦੇ ਕੇ ਆਪਣਾ ਮੁੱਢਲਾ ਫ਼ਰਜ਼ ਨਿਭਾਇਆ ਹੈ | ਇਹ ਪ੍ਰਗਟਾਵਾ ਨਗਰ ਕੌਂਸਲ ਬਾਘਾ ਪੁਰਾਣਾ ਦੇ ਉੱਪਰ ਪ੍ਰਧਾਨ ਤੇ ਬਾਘਾ ਪੁਰਾਣਾ ਦੇ ਸੀਨੀਅਰ ਸ਼ਹਿਰੀ ਪਾਰਟੀ ਆਗੂ ਰਣਜੀਤ ਸਿੰਘ ਟੀਟੂ ਬਰਾੜ ਨੇ ਬਾਘਾ ਪੁਰਾਣਾ ਵਿਖੇ ਗਊਸ਼ਾਲਾ ਨੂੰ ਚੈੱਕ ਦੇਣ ਦੀ ਸ਼ਲਾਘਾ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵਲੋਂ ਨਵੀਂ ਪਹਿਲ ਕਦਮੀ ਕਰਦਿਆਂ ਬਾਘਾ ਪੁਰਾਣਾ ਦੀ ਨਗਰ ਕੌਂਸਲ ਕੋਲ ਗਾਊ ਸੈੱਸ ਦੇ ਰੂਪ 'ਚ ਇਕੱਠੇ ਹੋਏ 9 ਲੱਖ ਰੁਪਏ ਦੀ ਰਾਸ਼ੀ ਨੂੰ ਵੱਖ-ਵੱਖ ਗਊਸ਼ਾਲਾ ਨੂੰ ਦੇਣ ਦਾ ਉਪਰਾਲਾ ਕੀਤਾ ਗਿਆ ਹੈ | ਇਹ ਰਾਸ਼ੀ 'ਚੋਂ ਬਾਘਾ ਪੁਰਾਣਾ ਸ਼ਹਿਰ ਅੰਦਰ ਸਥਿਤ ਸ੍ਰੀ ਮਹੇਸ਼ ਮੁਨੀ ਵਾਲੀ ਗਊਸ਼ਾਲਾ ਪਿੰਡ ਜੈ ਸਿੰਘ ਵਾਲਾ ਰੋਡ ਨੂੰ ਤਿੰਨ ਲੱਖ ਰੁਪਏ, ਸ੍ਰੀ ਮਹੇਸ਼ ਮੁਨੀ ਜੀ ਬੋਰੇ ਵਾਲੇ ਜ਼ਖ਼ਮੀ ਗਊਸ਼ਾਲਾ ਹਸਪਤਾਲ ਰੋਡ ਰੋਡੇ ਨੂੰ ਤਿੰਨ ਲੱਖ ਰੁਪਏ ਤੇ ਸ੍ਰੀ ਮਹੇਸ਼ ਮੁਨੀ ਜੀ ਬੋਰੇ ਵਾਲੇ ਖੁੱਲ੍ਹੀ ਗਊਸ਼ਾਲਾ ਚੰਨੂਵਾਲਾ ਰੋਡ ਬਾਘਾ ਪੁਰਾਣਾ ਨੂੰ ਤਿੰਨ ਲੱਖ ਰੁਪਏ ਦੇ ਚੈੱਕ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਦਿੱਤੇ ਗਏ | ਇਹ ਰਕਮ ਉਕਤ ਗਾਊ ਸ਼ਾਲਾਂ 'ਚ ਮੌਜੂਦ ਵੱਖ-ਵੱਖ ਗਊਆਂ ਦੀ ਸਾਂਭ-ਸੰਭਾਲ ਅਤੇ ਇਲਾਜ ਲਈ ਦਿੱਤੀ ਗਈ ਹੈ | ਇਹ ਚੈੱਕ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਮੈਂਬਰ ਅਤੇ ਸ਼ਹਿਰ ਦੇ ਪਾਰਟੀ ਆਗੂਆਂ ਦੀ ਹਾਜ਼ਰੀ