17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਦਸਮੇਸ਼ ਹਾਈ ਸਕੂਲ ਵਿਖੇ ਪ੍ਰਤਿਭਾਵਾਨ ਵਿਗਿਆਨੀ ਸੀ. ਵੀ. ਰਮਨ ਦੀ ਯਾਦ 'ਚ ਲਗਾਈ ਪ੍ਰਦਰਸ਼ਨੀ <br/>

ਅਜੀਤ ਡੈਸਕ 01-03-2026
ਮੋਗਾ, 28 ਫਰਵਰੀ (ਸੁਰਿੰਦਰਪਾਲ ਸਿੰਘ)-ਅੱਜ ਦਾ ਦਿਨ ਮੋਗਾ ਦੀ ਨਾਮਵਰ ਸੰਸਥਾ ਦਸਮੇਸ਼ ਹਾਈ ਸਕੂਲ ਵਿਖੇ ਪ੍ਰਤਿਭਾਵਾਨ ਵਿਗਿਆਨੀ ਸੀ. ਵੀ. ਰਮਨ ਦੀ ਯਾਦ 'ਚ ਮਨਾਇਆ ਗਿਆ | ਇਸ ਦਿਨ ਸਕੂਲ ਦੇ ਵਿਦਿਆਰਥੀਆਂ ਵਲੋਂ ਸਾਇੰਸ ਮੈਡਮ ਹਰਜੀਤ ਕੌਰ ਦੀ ਅਗਵਾਈ ਹੇਠ ਵਿਗਿਆਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਵਿਦਿਆਰਥੀਆਂ ਨੇ ਆਪਣੇ ਹੱਥੀ ਤਿਆਰ ਕੀਤੇ ਮਾਡਲ ਅਧਿਆਪਕਾਂ ਨੂੰ ਪੇਸ਼ ਕੀਤੇ | ਇਨ੍ਹਾਂ ਵਿਚੋਂ ਦਿਲ ਦਾ ਮਾਡਲ, ਗੁਰਦਿਆਂ ਤੇ ਫੇਫੜਿਆਂ ਦਾ ਮਾਡਲ ਪ੍ਰਮੁੱਖ ਸੀ | ਇਸ ਪ੍ਰਦਰਸ਼ਨੀ 'ਚ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ 'ਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਸ਼ਿਵਾ, ਰਵਿੰਦਰ ਸਿੰਘ, ਨੇਹਾ, ਨੌਵੀਂ ਜਮਾਤ ਦੇ ਵਿਦਿਆਰਥੀ ਚਾਹਤ, ਸੁਖਪ੍ਰੀਤ ਕੌਰ, ਸ਼ਾਲੂ, ਕਰਮਨਜੋਤ ਕੌਰ, ਜਮਾਤ ਸੱਤਵੀਂ ਦੇ ਵਿਦਿਆਰਥੀਆ ਓਮਕਾਰ, ਹਰਸ਼, ਸੰਦੀਪ, ਜਸਪ੍ਰੀਤ, ਮਨਮੀਤ, ਅਜ਼ਾਨ, ਨੀਰਜ, ਦੇਵਰਾਜ, ਜਮਾਤ ਛੇਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ, ਸਹਿਜਪ੍ਰੀਤ ਸਿੰਘ, ਸਹਿਜਪ੍ਰੀਤ ਕੌਰ, ਮੁਸਕਾਨ, ਨੂਰਦੀਪ ਕੌਰ ਦੇ ਬਣਾਏ ਹੋਏ ਮਾਡਲਾਂ ਦਾ ਧਿਆਨ ਸਭ ਨੇ ਆਪਣੇ ਵੱਲ ਖਿੱਚਿਆ | ਸਕੂਲ ਦੇ ਡਾਇਰੈਕਟਰ ਗੁਰਬੀਰ ਸਿੰਘ ਜੱਸਲ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਦਿਨ ਭਾਰਤ ਸਰਕਾਰ ਨੇ 1986 ਵਿਚ 28 ਫਰਵਰੀ ਨੂੰ ਸੀ. ਵੀ. ਰਮਨ ਦੁਆਰਾ ਕੀਤੀ ਗਈ ਖੋਜ ਨੂੰ ਯਾਦ ਕਰਦਿਆਂ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਮਨੋਨੀਤ ਕੀਤਾ | ਉਨ੍ਹਾਂ ਦੱਸਿਆ ਕਿ ਸਾਲ 1930 ਵਿਚ ਰਮਨ ਪ੍ਰਭਾਵ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ 'ਮੇਰੀ ਮਿੱਟੀ ਮੇਰਾ ਦੇਸ਼' ਕਲੱਬ ਵਲੋਂ ਨਵੀਂ ਦਾਣਾ ਮੰਡੀ ਵਿਖੇ 14ਵਾਂ ਸਾਲਾਨਾ ਭੰਡਾਰਾ <br/> ਅਗਲੀ ਖ਼ਬਰ ਬਾਘਾ ਪੁਰਾਣਾ ਸ਼ਹਿਰ ਦੀਆਂ ਵੱਖ-ਵੱਖ ਗਊਸ਼ਾਲਾਵਾਂ ਨੂੰ 9 ਲੱਖ ਰੁਪਏ ਦੇ ਚੈੱਕ ਭੇਟ-ਨਗਰ ਕੌਂਸਲ ਉਪ ਪ੍ਰਧਾਨ ਟੀਟੂ ਬਰਾੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।