ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-'ਮੇਰੀ ਮਿੱਟੀ ਮੇਰਾ ਦੇਸ਼' ਕਲੱਬ ਦੇ ਸੰਸਥਾਪਕ ਸਮਾਜ ਸੇਵੀ ਰਜਿੰਦਰ ਛਾਬੜਾ ਵਲੋਂ ਸਥਾਨਕ ਨਵੀਂ ਦਾਣਾ ਮੰਡੀ ਵਿਖੇ 14ਵਾਂ ਸਾਲਾਨਾ ਕੁਲਚੇ ਛੋਲਿਆਂ ਦਾ ਭੰਡਾਰਾ ਲਗਾਇਆ ਗਿਆ | ਡਿਪਟੀ ਮੇਅਰ ਅਸ਼ੋਕ ਧਮੀਜਾ ਨੇ ਲੰਗਰ ਦਾ ਉਦਘਾਟਨ ਕੀਤਾ | ਸੰਸਥਾਪਕ ਰਜਿੰਦਰ ਛਾਬੜਾ ਨੇ ਕਿਹਾ ਕਿ ਮੇਰੀ ਮਿੱਟੀ ਮੇਰਾ ਦੇਸ਼ ਕਲੱਬ ਵਲੋਂ ਕੀਤਾ ਜਾ ਰਿਹਾ ਸਮਾਜ ਸੇਵਾ ਦਾ ਕੰਮ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਮੇਰੀ ਮਿੱਟੀ ਮੇਰਾ ਦੇਸ਼ ਕਲੱਬ ਦੇ ਵਿਦੇਸ਼ਾਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਆਪਣੇ ਮੋਗਾ ਜ਼ਿਲ੍ਹੇ ਨਾਲ ਡੂੰਘਾ ਪਿਆਰ ਹੈ | ਸਿੱਟੇ ਵਜੋਂ ਵਿਦੇਸ਼ਾਂ ਵਿਚ ਜਾਣ ਵਾਲੇ ਬੱਚਿਆਂ ਨੇ ਕਲੱਬ ਦੀ ਸਥਾਪਨਾ ਕੀਤੀ ਹੈ ਅਤੇ ਹਰ ਮਹੀਨੇ ਲੰਗਰ ਦਾ ਪ੍ਰਬੰਧ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮੇਰੀ ਮਿੱਟੀ ਮੇਰਾ ਦੇਸ਼ ਕਲੱਬ ਵਿਦੇਸ਼ਾਂ ਵਿਚ ਰਹਿਣ ਵਾਲੇ ਕਲੱਬ ਮੈਂਬਰਾਂ ਦੇ ਬੱਚਿਆਂ ਦੇ ਵਿਸ਼ੇਸ਼ ਸਹਿਯੋਗ ਨਾਲ ਬਣਾਇਆ ਗਿਆ ਸੀ, ਜਿਨ੍ਹਾਂ ਦੇ ਯਤਨਾਂ ਨਾਲ ਇਸ ਲੰਗਰ ਲਗਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕਲੱਬ ਸਮੇਂ-ਸਮੇਂ 'ਤੇ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ | ਇਸ ਮੌਕੇ ਸੰਸਥਾਪਕ ਰਜਿੰਦਰ ਛਾਬੜਾ, ਕੌਂਸਲਰ ਵਿਜੇ ਭੂਸ਼ਨ ਟੀਟੂ, ਅਨਿਲ ਧਵਨ, ਸੁਸ਼ੀਲ ਬਾਰਦਾਨੇ ਵਾਲੇ, ਹਰੀਸ਼ ਬਰੇਜਾ, ਪ੍ਰਵੀਨ ਗਰਗ ਬੌਬੀ, ਰਮੇਸ਼ ਨਾਰੰਗ, ਬਿੰਦੂ ਸਚਦੇਵਾ, ਰਾਜਾ ਸਿੰਘ, ਜੱਗਾ ਸਿੰਘ, ਸਰਬਜੀਤ, ਮਨੀ, ਲੱਖਾ ਅਰੋੜਾ, ਕਰਨ ਛਾਬੜਾ, ਗੌਰਵ ਚਾਵਲਾ ਆਦਿ ਹਾਜ਼ਰ ਸਨ |