17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਚੇਅਰਮੈਨ ਦਵਿੰਦਰਪਾਲ ਸਿੰਘ ਤੇ ਚੇਅਰਮੈਨ ਸੰਜੀਵ ਸੈਣੀ ਵਲੋਂ ਫੁੱਲਾਂ ਦੀ ਹੋਲੀ ਖੇਡਣ ਦੀ ਅਪੀਲ <br/>

ਅਜੀਤ ਡੈਸਕ 01-03-2026
ਮੋਗਾ, 28 ਫਰਵਰੀ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਅਤੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸੰਜੀਵ ਸੈਣੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਹੋਲੀ ਬੋਰਡ ਦੇ ਅਤੇ ਸਕੂਲ ਦੇ ਫਾਈਨਲ ਪੇਪਰਾਂ ਦੌਰਾਨ ਆਈ ਹੈ | ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਹੋਲੀ ਮੌਕੇ ਕੈਮੀਕਲ ਤੋਂ ਬਣੇ ਹੋਏ ਰੰਗਾਂ ਤੋ ਪਰਹੇਜ਼ ਕੀਤਾ ਜਾਵੇ | ਜੇ ਹੋਲੀ ਦਾ ਤਿਉਹਾਰ ਮਨਾਉਣਾ ਹੈ ਤਾਂ ਫੁੱਲਾਂ ਨਾਲ ਹੋਲੀ ਖੇਡ ਕੇ ਮਨਾਇਆ ਜਾਵੇ | ਇਸ ਨਾਲ ਕੈਮੀਕਲ ਤੋਂ ਬਣੇ ਰੰਗਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ | ਦੂਸਰਾ ਪੇਪਰਾਂ ਦੇ ਦਿਨਾਂ ਵਿਚ ਸਮਾਂ ਵੀ ਖ਼ਰਾਬ ਨਹੀਂ ਹੋਵੇਗਾ | ਇਸ ਵਾਰ ਹੋਲੀ ਆਪਣੀ ਸਾਰੇ ਸਾਲ ਦੀ ਕੀਤੀ ਹੋਈ ਪੜ੍ਹਾਈ ਨੂੰ ਸਮਰਪਿਤ ਕਰੋ | ਹੋਲੀ ਦਾ ਪਵਿੱਤਰ ਤਿਉਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ | ਇਸ ਮੌਕੇ ਹੁੱਲੜਬਾਜ਼ੀ ਨਹੀਂ ਕਰਨੀ ਚਾਹੀਦੀ | ਬਜ਼ੁਰਗਾਂ ਅਤੇ ਕੰਮ ਕਾਰ 'ਤੇ ਜਾਣ ਵਾਲੇ ਲੋਕਾਂ 'ਤੇ ਜ਼ਬਰਦਸਤੀ ਰੰਗ ਨਹੀਂ ਸੁੱਟਣੇ ਚਾਹੀਦੇ | ਕੈਮੀਕਲ ਰੰਗਾਂ ਤੋਂ ਬਚਾਅ ਕਰ ਕੇ ਜਿੱਥੇ ਪੈਸੇ ਦੀ ਬਰਬਾਦੀ ਨਹੀਂ ਹੋਵੇਗੀ ਉੱਥੇ ਅਸੀਂ ਕਈ ਸਰੀਰ 'ਤੇ ਹੋਣ ਵਾਲੇ ਨੁਕਸਾਨਾਂ ਤੋਂ ਵੀ ਬਚਾਅ ਕਰ ਸਕਦੇ ਹਾਂ | ਵਿਦਿਆਰਥੀਆਂ ਨੂੰ ਅਪੀਲ ਹੈ ਕਿ ਇਸ ਵਾਰ ਹੋਲੀ ਖੇਡਣ ਵਾਲਾ ਸਮਾਂ ਪੜ੍ਹਾਈ 'ਤੇ

ਪਿਛਲੀ ਖ਼ਬਰ ਵਿਦਿਆਰਥੀਆਂ ਨੇ ਮੈਡੀਕਲ ਖੇਤਰ 'ਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਜਾਣਕਾਰੀ ਲਈ ਅਗਲੀ ਖ਼ਬਰ ਬਾਬੇ ਕੇ ਕਾਲਜ ਆਫ ਐਜੂਕੇਸ਼ਨ ਦੌਧਰ ਵਿਖੇ ਭਾਸ਼ਾ ਦਿਵਸ ਨੂੰ ਸਮਰਪਿਤ ਗੋਸ਼ਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।