17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੂਬੇ 'ਚ ਦੇ ਲੋਕ ਕਾਂਗਰਸ ਨੂੰ 2027 'ਚ ਵੱਡਾ ਫ਼ਤਵਾ ਦੇਣਗੇ- ਘਲੋਟੀ/ ਗਗੜਾ <br/>

ਅਜੀਤ ਡੈਸਕ 01-03-2026
ਕੋਟ ਈਸੇ ਖਾਂ, 28 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)-ਕਾਂਗਰਸ ਪਾਰਟੀ ਦੀਆਂ ਨੀਤੀਆਂ ਹਮੇਸ਼ਾ ਹਰ ਵਰਗ ਲਈ ਨਿਰਪੱਖ ਰਹੀਆਂ ਤੇ ਕਾਂਗਰਸ ਪਾਰਟੀ ਦੀਆਂ ਸੂਬੇ ਵਿਚ ਸਰਕਾਰਾਂ ਸਮੇਂ ਹਮੇਸ਼ਾ ਲੋਕਾਂ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ | ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੱਕੇ ਲੋਕ ਅੱਜ ਮੁੜ ਕਾਂਗਰਸ ਸਰਕਾਰ ਦੇ ਸ਼ਾਸਨ ਨੂੰ ਚੇਤੇ ਕਰਦੇ ਹੋਏ ਮੁੜ ਸਮਰਥਨ ਦੇ ਕੇ ਸੂਬੇ ਵਿਚ ਕਾਂਗਰਸ ਪਾਰਟੀ ਦੀ ਲਹਿਰ ਬਣਾ ਚੁੱਕੇ ਹਨ | ਇਹ ਪ੍ਰਗਟਾਵਾ ਪਿੰਡ ਘਲੋਟੀ ਦੇ ਸਾਬਕਾ ਸਰਪੰਚ ਤੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਬਿੰਦਰ ਤੇ ਸਹਿਕਾਰੀ ਸਭਾ ਭਾਗਪੁਰ ਗਗੜਾ ਦੇ ਪ੍ਰਧਾਨ ਅਰਸ਼ਜੋਤ ਸਿੰਘ ਜੋਤੀ ਸੇਖੋਂ ਨੇ ਕਾਂਗਰਸ ਪਾਰਟੀ ਦੀ ਬਰਨਾਲਾ ਰੈਲੀ ਵਿਚ ਆਪਣੇ ਵੱਡੀ ਗਿਣਤੀ 'ਚ ਸਾਥੀਆਂ ਨਾਲ ਸ਼ਿਰਕਤ ਕਰਨ ਲਈ ਰਵਾਨਗੀ ਤੋਂ ਪਹਿਲਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ | ਆਗੂਆਂ ਕਿਹਾ ਕਿ ਸੰਸਦ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਵਿਚ ਜਿੱਥੇ ਨਵੀਂ ਰੂਹ ਫੂਕੀ ਉੱਥੇ ਹੀ ਉਨ੍ਹਾਂ ਵਲੋਂ ਭਾਜਪਾ ਸਰਕਾਰ ਦੀਆਂ ਗ਼ਲਤ ਨੀਤੀਆਂ ਨੂੰ ਡਟ ਕੇ ਉਜਾਗਰ ਕਰਨ ਨਾਲ ਭਾਜਪਾ ਦੀ ਅਸਲੀਅਤ ਜੱਗ ਜ਼ਾਹਿਰ ਹੋ ਰਹੀ ਹੈ | ਆਗੂਆਂ ਕਿਹਾ ਕਿ 2027 ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣਗੇ ਤੇ ਕਾਂਗਰਸ ਵੱਡੇ ਫ਼ਤਵੇ ਨਾਲ ਸਰਕਾਰ ਜ਼ਰੂਰ ਬਣਾਏਗੀ | ਇਸ ਮੌਕੇ ਅਮਰਜੀਤ ਸਿੰਘ, ਗੁਰਮੇਜ ਸਿੰਘ, ਗੁਰਜੱਜ ਸਿੰਘ, ਰੂਪਾ ਸਿੰਘ, ਰਿੰਕੂ ਮਸੀਤਾਂ, ਨਿੰਦਰ ਸਿੰਘ, ਗਗਨ ਮੈਂਬਰ, ਗੁਰਪ੍ਰੀਤ ਮੈਂਬਰ, ਗੁਰਬੀਰਤ ਸਿੰਘ, ਬਲਵੀਰ ਸਿੰਘ, ਸ਼ਿੰਦਰਪਾਲ ਸਿੰਘ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮੀਟਿੰਗ ਕਰ ਕੇ ਸੂਬਾ ਕਮੇਟੀ ਦਾ ਕੀਤਾ ਵਿਸਥਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।