ਬੱਧਨੀ ਕਲਾਂ, 28 ਫਰਵਰੀ (ਸੰਜੀਵ ਕੋਛੜ)-ਜਗੀਰ ਕੌਰ ਵਿੱਦਿਅਕ ਟਰੱਸਟ ਤਖਾਣਵੱਧ ਅਤੇ ਮਾਤਾ ਹਰ ਕੌਰ ਵਿੱਦਿਅਕ ਟਰੱਸਟ ਨੱਥੂਵਾਲਾ ਜਦੀਦ ਵਲੋਂ 2026 ਲਈ ਮੋਗਾ ਜ਼ਿਲ੍ਹੇ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਪ੍ਰੀਖਿਆ ਦੇ ਮੁਕਾਬਲੇ ਕਰਵਾਏ ਗਏ ਸਨ¢ ਇਨ੍ਹਾਂ ਵਜ਼ੀਫਾ ਪ੍ਰੀਖਿਆ ਮੁਕਾਬਲਿਆਂ ਵਿਚੋਂ ਸਰਕਾਰੀ ਪ੍ਰਾਇਮਰੀ ਸਕੂਲ ਬੁੱਟਰ ਬਰਾਂਚ ਦੌਧਰ ਗਰਬੀ ਦੀਆਂ ਦੋ ਵਿਦਿਆਰਥਣਾਂ ਬਲਦੀਪ ਕੌਰ ਦੌਧਰ ਗਰਬੀ ਵਲੋਂ ਪਹਿਲਾ ਸਥਾਨ ਤੇ ਮਨਵੀਰ ਕੌਰ ਦੌਧਰ ਗਰਬੀ ਵਲੋਂ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ¢ ਉਪਰੋਕਤ ਪੜ੍ਹਾਈ 'ਚ ਹੁਸ਼ਿਆਰ ਬੱਚੀਆਂ ਦੇ ਸਨਮਾਨ ਲਈ ਉੱਘੀ ਸਮਾਜ ਸੇਵੀ ਸੰਸਥਾ ਮੇਹਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੌਧਰ (ਕੈਨੇਡਾ) ਦੇ ਪ੍ਰਧਾਨ ਅੰਗਰੇਜ਼ ਸਿੰਘ ਦੌਧਰ (ਜੈਜੀ ਕੈਨੇਡਾ) ਦੀ ਰਹਿਨੁਮਾਈ ਹੇਠ ਸਾਦਾ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਪਿੰਡ ਦੌਧਰ ਵਿਖੇ ਆਯੋਜਿਤ ਕੀਤਾ ਗਿਆ¢ ਇਸ ਸਨਮਾਨ ਸਮਾਰੋਹ ਵਿਚ ਸਰਪੰਚ ਜਗਜੀਤ ਸਿੰਘ ਬਰਾੜ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ¢ ਸਰਪੰਚ ਜਗਜੀਤ ਸਿੰਘ ਬਰਾੜ, ਸਕੂਲ ਹੈੱਡ ਟੀਚਰ ਗੁਰਪ੍ਰੀਤ ਅਧਿਆਪਕ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਸਿੰਘ ਮਾਨ, ਡਾ. ਕਰਮਜੀਤ ਸਿੰਘ ਦੌਧਰ, ਬਚਿੱਤਰ ਸਿੰਘ ਖਾਲਸਾ, ਜਗਦੀਪ ਸਿੰਘ ਖਾਲਸਾ ਮੈਂਬਰ ਪੰਚਾਇਤ ਤੇ ਕਲੱਬ ਵਲੋਂ ਵਜ਼ੀਫਾ ਪ੍ਰੀਖਿਆ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਬਲਦੀਪ ਕੌਰ ਦੌਧਰ ਨੂੰ 1100 ਰੁਪਏ+ਸਨਮਾਨ ਚਿੰਨ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਮਨਵੀਰ ਕੌਰ ਦੌਧਰ ਨੂੰ 900 ਰੁਪਏ, ਸਨਮਾਨ ਚਿੰਨ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਸਰਪੰਚ ਜਗਜੀਤ ਸਿੰਘ ਬਰਾੜ ਵਲੋਂ ਹੈੱਡ ਟੀਚਰ ਗੁਰਪ੍ਰੀਤ ਸਿੰਘ, ਅਧਿਆਪਕ ਗੁਰਮੀਤ ਸਿੰਘ, ਪੰਜਵੀਂ ਜਮਾਤ ਦੇ ਇੰਚਾਰਜ ਦਵਿੰਦਰ ਕੌਰ ਦੌਧਰ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਧਿਆਪਕਾਂ ਵਲੋਂ ਬੱਚਿਆਂ ਦੀ ਪੜ੍ਹਾਈ 'ਚ ਦਿਖਾਈ ਮਿਹਨਤ ਤੇ ਲਗਨ ਦਾ ਹੀ ਨਤੀਜਾ ਹੈ | ਸੰਸਥਾ ਦੇ ਪ੍ਰਧਾਨ ਅੰਗਰੇਜ਼ ਦੌਧਰ ਨੇ ਕਿਹਾ ਕਿ ਭਵਿੱਖ ਵਿਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ¢ ਸਨਮਾਨ ਸਮਾਰੋਹ ਦੇ ਅਖੀਰ ਵਿਚ ਸਕੂਲ ਅਧਿਆਪਕ ਗੁਰਮੀਤ ਸਿੰਘ ਵਲੋਂ ਸਮਾਜ ਸੇਵੀ ਸੰਸਥਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ¢ ਇਸ ਮੌਕੇ ਸਕੂਲ ਅਧਿਆਪਕ ਹਰਜੀਤ ਸਿੰਘ, ਮੈਡਮ ਅਮਨਦੀਪ ਕੌਰ, ਗੁਰਜਿੰਦਰ ਸਿੰਘ ਗੋਗਾ, ਡਾ. ਜਗਦੀਸ਼ ਸਿੰਘ, ਜਗਰੂਪ ਸਿੰਘ ਆਦਿ ਹਾਜ਼ਰ ਸਨ¢