03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮੋਗਾ ਪਹੁੰਚਣ 'ਤੇ ਪ੍ਰਵਾਸੀ ਭਾਰਤੀਆਂ ਵਲੋਂ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਏਕਨੂਰ ਜੌਹਲ ਦਾ ਸਨਮਾਨ <br/>

ਅਜੀਤ ਡੈਸਕ 02-03-2026
ਮੋਗਾ, 1 ਮਾਰਚ (ਸੁਰਿੰਦਰਪਾਲ ਸਿੰਘ)-ਮੁੰਬਈ ਵਿਚ ਹੋਈ ਆਲ ਇੰਡੀਆ ਇੰਟਰਸਿਟੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਮੋਗਾ ਦੀ ਬਾਸਕਟਬਾਲ ਅਕੈਡਮੀ ਤੇ ਡੀ.ਐਮ. ਕਾਲਜ ਦੇ ਖਿਡਾਰੀ ਏਕਨੂਰ ਜੌਹਲ ਦੇ ਵਾਪਸ ਆਉਣ 'ਤੇ ਅੱਜ ਨੇਚਰ ਪਾਰਕ ਵਿਖੇ ਇਕ ਸਨਮਾਨ ਸਮਾਗਮ ਕਰਵਾਇਆ ਗਿਆ | ਸਨਮਾਨ ਸਮਾਗਮ ਵਿਚ ਖਿਡਾਰੀ ਏਕਨੂਰ ਜੌਹਲ ਨੂੰ ਪ੍ਰਵਾਸੀ ਭਾਰਤੀ ਜੰਗ ਬਹਾਦਰ ਸਿੰਘ, ਸੁਖਜੀਤ ਘੋਲੀਆਂ, ਤੇਜਵੰਤ ਸਿੰਘ ਬਾਘਾ ਪੁਰਾਣਾ ਨੇ ਸਨਮਾਨਿਤ ਕੀਤਾ ਅਤੇ ਗੁਰੂ ਨਾਨਕ ਬਾਸਕਟਬਾਲ ਅਕੈਡਮੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਕਲੱਬ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ | ਇਸ ਮੌਕੇ ਪ੍ਰਵਾਸੀ ਭਾਰਤੀ ਜੰਗ ਬਹਾਦਰ ਸਿੰਘ ਨੇ ਅਕੈਡਮੀ ਨੂੰ 15 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਮੌਕੇ ਖੇਡ ਪ੍ਰੇਮੀ ਅਤੇ ਅਕੈਡਮੀ ਦੇ ਜਨਰਲ ਸਕੱਤਰ ਡਾ. ਸ਼ਮਸ਼ੇਰ ਸਿੰਘ ਜੌਹਲ ਨੇ ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਕੌਂਸਲਰ ਗੋਵਰਧਨ ਪੋਪਲੀ, ਡਾ. ਕੁਸ਼ ਅਰੋੜਾ, ਸਨਮ ਸੂਦ, ਇੰਸਪੈਕਟਰ ਫੂਡ ਸਪਲਾਈ ਮੋਗਾ, ਦੀਪੂ ਸਹੋਤਾ, ਛਤਰਪਾਲ ਸਿੰਘ, ਸ਼ੇਰ ਸਿੰਘ, ਐਨ.ਆਰ.ਆਈ. ਦਲਜੀਤ ਸਿੰਘ ਗਿੱਲ ਹਾਜ਼ਰ ਸਨ |

ਪਿਛਲੀ ਖ਼ਬਰ ਕੇਜਰੀਵਾਲ ਤੇ ਸਿਸੋਦੀਆ ਦੇ ਬਰੀ ਹੋਣ ਨਾਲ ਸੱਚ ਦੀ ਜਿੱਤ ਹੋਈ-ਚੇਅਰਮੈਨ ਗੁਰਤਾਰ ਸਿੰਘ ਸੰਧੂ ਕਮਾਲ ਕੇ <br/> ਅਗਲੀ ਖ਼ਬਰ ਵਿਧਾਇਕ ਬਿਲਾਸਪੁਰ ਨੇ ਗਰਗ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।