03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਬੀ.ਕੇ.ਯੂ. ਖੋਸਾ ਦੀ ਨੁੱਕੜ ਮੀਟਿੰਗ <br/>

ਅਜੀਤ ਡੈਸਕ 02-03-2026
ਸਮਾਲਸਰ, 1 ਮਾਰਚ (ਗੁਰਜੰਟ ਕਲਸੀ ਲੰਡੇ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ ਬਲਾਕ ਪ੍ਰਧਾਨ ਸੁਰਜੀਤ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ | ਨੁੱਕੜ ਮੀਟਿੰਗ 'ਚ ਰਵਿੰਦਰ ਸਿੰਘ ਪੱਪੀ ਜ਼ਿਲ੍ਹਾ ਆਗੂ, ਤਾਰ ਸਿੰਘ ਸਿੱਧੂ, ਗੁਰਤੇਜ ਸਿੰਘ ਬਰਾੜ, ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ | ਇਸ ਮੀਟਿੰਗ ਵਿਚ ਕੇਂਦਰ ਸਰਕਾਰ ਦੁਆਰਾ ਅਖ਼ਤਿਆਰ ਕੀਤੀਆਂ ਕਿਸਾਨ ਮਾਰੂ ਨੀਤੀਆਂ ਤੇ ਖੁੱਲ ਕੇ ਚਰਚਾ ਹੋਈ ਜਿੰਨਾਂ ਵਿਚ ਮੁਕਤ ਵਪਾਰ ਸਮਝੌਤਾ, ਚਿੱਪ ਵਾਲੇ ਮੀਟਰ, ਨਸ਼ੇ, ਸਰਕਾਰੀ ਜਬਰ ਆਦਿ ਭਖਦੇ ਮਸਲਿਆਂ 'ਤੇ ਜ਼ੋਰਦਾਰ ਵਿਚਾਰ ਵਟਾਂਦਰਾ ਕੀਤਾ ਗਿਆ | ਆਪਣੇ ਸੰਬੋਧਨ ਵਿਚ ਬਲਾਕ ਪ੍ਰਧਾਨ ਸੁਰਜੀਤ ਸਿੰਘ ਵਿਰਕ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਭਖਦੇ ਮਸਲਿਆਂ ਤੋਂ ਜਾਣੂੰ ਕਰਵਾਇਆ ਜਾਵੇਗਾ ਤੇ ਤੇਜ ਸੰਘਰਸ਼ ਲਈ ਲਾਮਬੰਦ ਕੀਤਾ ਜਾਵੇਗਾ | ਇਸ ਸਮੇਂ ਸਟੇਜ ਦੀ ਕਾਰਵਾਈ ਜਥੇਬੰਦੀ ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਮਾਸਟਰ ਸਰਵਨ ਸਿੰਘ ਲੰਡੇ ਨੇ ਬਾਖ਼ੂਬੀ ਨਿਭਾਈ | ਇਸ ਸਮੇਂ ਜੀਤ ਸਿੰਘ ਖ਼ਾਲਸਾ, ਹਰਨਾਮ ਸਿੰਘ ਖ਼ਾਲਸਾ, ਰਤਨ ਸਿੰਘ, ਡਾ. ਤੇਜ ਸਿੰਘ ਬਰਾੜ, ਚੰਦ ਸਿੰਘ ਸੰਘਾ, ਗੁਰਮੀਤ ਸਿੰਘ ਸੰਘਾ, ਬਿੱਟੂ ਸਮਾਧ ਭਾਈ, ਗੁਰਬਖ਼ਸ਼ ਸਿੰਘ ਖੇਤਾਂ ਵਾਲੇ, ਸਵਰਨ ਸਿੰਘ, ਕੁਲਵੰਤ ਸਿੰਘ, ਰਣਦੀਪ ਸਿੰਘ ਪੱਪੂ, ਸੁਖਦੇਵ ਸਿੰਘ ਮੈਂਬਰ ਆਦਿ ਸ਼ਾਮਿਲ ਹੋਏ |

ਪਿਛਲੀ ਖ਼ਬਰ ਕੇਜਰੀਵਾਲ ਤੇ ਸਿਸੋਦੀਆ ਦੇ ਬਰੀ ਹੋਣ ਨਾਲ ਸੱਚਾਈ ਦੀ ਜਿੱਤ ਹੋਈ-ਆਪ ਆਗੂ <br/> ਅਗਲੀ ਖ਼ਬਰ ਕੇਜਰੀਵਾਲ ਤੇ ਸਿਸੋਦੀਆ ਦੇ ਬਰੀ ਹੋਣ ਨਾਲ ਸੱਚ ਦੀ ਜਿੱਤ ਹੋਈ-ਚੇਅਰਮੈਨ ਗੁਰਤਾਰ ਸਿੰਘ ਸੰਧੂ ਕਮਾਲ ਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।