ਬਾਘਾ ਪੁਰਾਣਾ, 1 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਵਿਖੇ ਲੋੜਵੰਦ ਤੇ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਦਾਨੀ ਸੱਜਣਾਂ ਵਲੋਂ ਸਮਾਜ ਸੇਵੀ ਕਾਰਜ ਕਰਦੇ ਹੋਏ ਨਕਦ ਰਾਸ਼ੀ ਤੇ ਹੋਰ ਸਮਾਨ ਸੇਵਾ ਵਜੋਂ ਦਿੱਤਾ ਗਿਆ | ਇਸ ਮੌਕੇ ਜਗਜੀਤ ਸਿੰਘ ਜੱਗਾ ਕੈਨੇਡਾ ਨੇ ਦੱਸਿਆ ਕਿ ਚੋਣਾਂ ਦੌਰਾਨ ਬਲਾਕ ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਠੇਕੇਦਾਰ ਨੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਜਿੱਤ ਉਪਰੰਤ ਹਰੇਕ ਗਰੀਬ ਲੜਕੀ ਦੇ ਵਿਆਹ ਲਈ ਗਿਆਰਾਂ ਹਜ਼ਾਰ ਰੁਪਏ ਦਿੱਤੇ ਜਾਣਗੇ | ਇਸ ਲੜੀ ਨੂੰ ਅੱਗੇ ਤੋਰਦੇ ਹੋਏ ਗਰੀਬ ਪਰਿਵਾਰ ਨਾਲ ਸਬੰਧਿਤ ਭੋਲਾ ਸਿੰਘ ਵਾਸੀ ਮਾਣੂੰਕੇ ਦੀ ਪੁੱਤਰੀ ਦੇ ਵਿਆਹ ਲਈ 11 ਹਾਜ਼ਰ ਰੁਪਏ ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਵਲੋਂ ਦਿੱਤੇ ਗਏ ਤੇ ਬੇਅੰਤ ਸਿੰਘ ਵਿਸਾਖੀ ਕੈਨੇਡਾ ਵੱਲੋਂ ਹੋਰ ਲੋੜਵੰਦ ਸਮਾਨ ਦੀ ਸੇਵਾ ਕੀਤੀ ਗਈ | ਇਸ ਮੌਕੇ ਜਗਜੀਤ ਸਿੰਘ ਜੱਗਾ ਨੇ ਦਾਨੀ ਸੱਜਣ ਜਸਕਰਨ ਸਿੰਘ ਜੱਸੀ ਠੇਕੇਦਾਰ ਅਤੇ ਬੇਅੰਤ ਸਿੰਘ ਵਿਸਾਖੀ ਕੈਨੇਡਾ ਦਾ ਇਸ ਸਮਾਜ ਸੇਵੀ ਕਾਰਜ ਲਈ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਪ੍ਰਧਾਨ ਕੱਤਰ ਸਿੰਘ, ਯੂਥ ਆਗੂ ਪਰਮਜੀਤ ਸਿੰਘ, ਗੁਰਚਰਨ ਸਿੰਘ ਸਾਬਕਾ ਪੰਚ, ਮੈਂਬਰ ਮਨਦੀਪ ਸਿੰਘ ਮੰਨਾ, ਮੱਖਣ ਸਿੰਘ ਮੈਂਬਰ, ਇਕਬਾਲ ਸਿੰਘ ਡੇਅਰੀ ਵਾਲਾ, ਪ੍ਰਧਾਨ ਸੁਖਚੈਨ ਸਿੰਘ, ਪ੍ਰਧਾਨ ਪਾਲ ਸਿੰਘ, ਦਲਜੀਤ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ, ਸੰਦੀਪ ਸਿੰਘ, ਤਾਰਾ ਸਿੰਘ, ਜੀਤਾ ਸਿੰਘ ਆਦਿ ਹਾਜ਼ਰ ਸਨ |
ਦਾਨੀ ਸੱਜਣਾਂ ਵਲੋਂ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਨਕਦ ਰਾਸ਼ੀ ਤੇ ਹੋਰ ਸਮਾਨ ਭੇਟ
ਪਿੰਡ ਮਾਣੂੰਕੇ ਵਿਖੇ ਲੋੜਵੰਦ ਪਰਿਵਾਰ ਨੂੰ ਪੈਸੇ ਤੇ ਹੋਰ ਸਮਾਨ ਦੇਣ ਸਮੇਂ ਜੱਸੀ ਠੇਕੇਦਾਰ, ਬਲਕਰਨ ਸਿੰਘ, ਜੱਗਾ ਸਿੰਘ ਤੇ ਹੋਰ | ਤਸਵੀਰ : ਮਾਣੰੂਕੇ<br/>
02-03-2026