05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜਗਸੀਰ ਸਿੰਘ ਜੱਗਾ ਡਾਲਾ ਨਾਲ ਸੰਯੁਕਤ ਅਕਾਲੀ ਦਲ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ <br/>

ਅਜੀਤ ਡੈਸਕ 03-03-2026
ਮੋਗਾ, 2 ਮਾਰਚ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਭਾਈ ਜਗਸੀਰ ਸਿੰਘ ਜੱਗਾ ਡਾਲਾ ਦੇ ਹੋਣਹਾਰ ਸਪੁੱਤਰ ਮਾਸਟਰ ਗੁਰਪ੍ਰੀਤ ਸਿੰਘ ਖ਼ਾਲਸਾ ਦੀ ਬੇਵਕਤੀ ਮੌਤ 'ਤੇ ਇਲਾਕੇ 'ਚ ਸੋਗ ਦੀ ਲਹਿਰ ਹੈ | ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਧਾਰਮਿਕ ਬਿਰਤੀ ਵਾਲੇ ਨੌਜਵਾਨ ਸਨ ਜੋ ਬੱਚਿਆਂ ਨੂੰ ਕਥਾ ਕੀਰਤਨ ਤੇ ਗਤਕਾ ਸਿਖਾਉਂਦੇ ਸਨ | ਅੱਜ ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੀ ਸਮੁੱਚੀ ਜਥੇਬੰਦੀ ਨੇ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਅਗਵਾਈ 'ਚ ਪਿੰਡ ਡਾਲਾ ਵਿਖੇ ਪਰਿਵਾਰ ਦੇ ਘਰ ਜਾ ਕੇ ਭਾਈ ਜਗਸੀਰ ਸਿੰਘ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪਾਰਟੀ ਇਸ ਦੁੱਖ ਦੀ ਘੜੀ ਵਿਚ ਹਰ ਵਕਤ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੀ ਹੈ | ਇਸ ਮੌਕੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਥੇਦਾਰ ਕਰੋੜ ਸਿੰਘ ਤਲਵੰਡੀ ਭੰਗੇਰੀਆ, ਬਲਜੀਤ ਸਿੰਘ ਅਕਾਲੀਆਂ ਵਾਲਾ, ਗੁਰਲਾਭ ਸਿੰਘ ਧਰਮਕੋਟ, ਹਰਪ੍ਰੀਤ ਸਿੰਘ ਧੱਲੇਕੇ, ਦਵਿੰਦਰ ਸਿੰਘ ਸਾਬਕਾ ਸਰਪੰਚ ਨੱਥੂਵਾਲਾ ਜਦੀਦ, ਜਥੇਦਾਰ ਬੂਟਾ ਸਿੰਘ ਧੱਲੇਕੇ, ਜਥੇਦਾਰ ਗੁਰਜੰਟ ਸਿੰਘ ਰਣਸੀਂਹ, ਰਾਜਪਾਲ ਸਿੰਘ ਰੌਂਤਾ, ਦਰਸ਼ਨ ਸਿੰਘ ਪ੍ਰਧਾਨ, ਜਗਸੀਰ ਸਿੰਘ ਪ੍ਰਧਾਨ, ਜਥੇਦਾਰ ਪਿਸ਼ੌਰਾ ਸਿੰਘ ਧਰਮਕੋਟ, ਜਥੇਦਾਰ ਸਵਰਨ ਸਿੰਘ ਵੱਡਾ ਘਰ, ਕੇਵਲ ਸਿੰਘ ਰੋਡੇ, ਗਿਆਨੀ ਭੁਪਿੰਦਰ ਸਿੰਘ ਮੋਗਾ, ਜਸਵੀਰ ਸਿੰਘ ਜਨੇਰ, ਰਮਨਦੀਪ ਸਿੰਘ ਗੁਲਾਟੀ ਕੋਟ ਈਸੇ ਖਾਂ, ਜਥੇਦਾਰ ਸੁਖਦੇਵ ਸਿੰਘ ਖਿਆਲੀ, ਦੀਪ ਸਿੱਧੂ ਮੋਗਾ, ਭਾਈ ਲਖਬੀਰ ਸਿੰਘ ਧੱਲੇਕੇ, ਗੁਰਚਰਨ ਸਿੰਘ, ਜਗਜੀਤ ਸਿੰਘ ਡਾਲਾ, ਹਰਜਿੰਦਰ ਸਿੰਘ ਡਾਲਾ, ਗੁਰਪ੍ਰੀਤ ਸਿੰਘ ਆਦਿ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

ਪਿਛਲੀ ਖ਼ਬਰ ਗੁਰੂ ਨਾਨਕ ਮੋਦੀਖਾਨਾ ਦਾ ਹੋਇਆ 264ਵਾਂ ਰਾਸ਼ਨ ਵੰਡ ਸਮਾਗਮ <br/> ਅਗਲੀ ਖ਼ਬਰ ਟੀ.ਐਲ.ਐਫ. ਸਕੂਲ ਦੇ ਕਿੰਡਰਗਾਰਟਨ ਵਿੰਗ ਨੇ ਹੋਲੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।