03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਿੱਖ ਲਾਈਟ ਇਨਫੈਂਟਰੀ ਦਾ ਰਾਈਜਿੰਗ ਡੇਅ ਮਨਾਇਆ <br/>

ਅਜੀਤ ਡੈਸਕ 03-03-2026
ਸਮਾਲਸਰ, 2 ਮਾਰਚ (ਗੁਰਜੰਟ ਕਲਸੀ ਲੰਡੇ)-1 ਮਾਰਚ 1962 ਨੂੰ ਸਿੱਖ ਲਾਈਟ ਇਨਫੈਟਰੀ ਮੇਰਠ ਕੈਂਟ ਵਿਚ ਮੇਜਰ ਪੀ.ਕੇ. ਅਨੰਦ ਗੋਪਾਲ ਨੇ ਖੜ੍ਹੀ ਕੀਤੀ ਸੀ | ਉਸ ਸਮੇਂ ਕਈ ਯੂਨਿਟਾਂ 'ਚੋਂ ਜਵਾਨ ਤੇ ਉਸਤਾਦ ਭਰਤੀ ਕੀਤੇ ਗਏ | ਇੰਨਾ ਪਹਿਲੇ ਜਵਾਨਾਂ ਵਿਚ ਨਾਇਕ ਦਰਸ਼ਨ ਸਿੰਘ ਪਿੰਡ ਸਮਾਲਸਰ (ਮੋਗਾ) ਸਨ ਜਿਨ੍ਹਾਂ ਦੀ ਮਹਾਨ ਕੁਰਬਾਨੀ ਸ਼ਹੀਦ ਹੋਣ ਉਪਰੰਤ ਮਹਾਵੀਰ ਚੱਕਰ ਵਿਜੇਤਾ 1965 ਜੰਗ ਦੌਰਾਨ ਫ਼ੌਜ ਦੇ ਇਤਿਹਾਸ 'ਚ ਸੁਨਹਿਰੀ ਅੱਖਰਾਂ ਵਿਚ ਦਰਜ਼ ਹੈ | ਇਸ ਮੌਕੇ ਰਾਈਜਿੰਗ ਡੇਅ ਤੇ ਸਾਬਕਾ ਫ਼ੌਜੀ ਅਫ਼ਸਰਾਂ ਵਲੋਂ ਲਹਿਰਾਇਆ ਗਿਆ | ਇਸ ਸਮੇਂ ਨਾਇਕ ਨਛੱਤਰ ਸਿੰਘ, ਪਰਸਨ ਸਿੰਘ, ਲਖਵੀਰ ਸਿੰਘ, ਸਤਨਾਮ ਸਿੰਘ, ਰਾਜਵੰਤ ਸਿੰਘ, ਸਵਰਨ ਸਿੰਘ, ਜਸਕਰਨ ਸਿੰਘ, ਪਰਮਜੀਤ ਸਿੰਘ , ਜਸਪਾਲ ਸਿੰਘ, ਮਾ. ਸੁਰਿੰਦਰ ਸਿੰਘ ਸ਼ਾਮਲ ਹੋਏ | ਇਹ ਜਾਣਕਾਰੀ ਸੂਬੇਦਾਰ ਅਜੈਬ ਸਿੰਘ (ਮਾਨਸਾ) ਨੇ ਫ਼ੌਜ ਦਾ ਮਾਣਮੱਤਾ ਇਤਿਹਾਸ ਸੰਬੋਧਨ ਕਰਦਿਆ ਦੱਸੀ |

ਪਿਛਲੀ ਖ਼ਬਰ ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਮਾਇੰਡ ਪਾਵਰ ਸੈਸ਼ਨ 15 ਨੂੰ <br/> ਅਗਲੀ ਖ਼ਬਰ 'ਅਜੀਤ' ਦੇ ਪੱਤਰਕਾਰ ਘੜੈਲੀ ਨੂੰ ਸਦਮਾ, ਸੱਸ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।