03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਮਾਇੰਡ ਪਾਵਰ ਸੈਸ਼ਨ 15 ਨੂੰ <br/>

ਅਜੀਤ ਡੈਸਕ 03-03-2026
ਨਿਹਾਲ ਸਿੰਘ ਵਾਲਾ, 2 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਵਿਖੇ 15 ਮਾਰਚ ਦਿਨ ਐਤਵਾਰ ਨੂੰ ਇਕ ਵਿਸ਼ੇਸ਼ ਮਾਇੰਡ ਪਾਵਰ ਸੈਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਮਧੇਕੇ ਨੇ ਦੱਸਿਆ ਕਿ ਇਹ ਸੈਸ਼ਨ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਦੌਰਾਨ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਤੇ ਗੁਰਵਿੰਦਰ ਸਿੰਘ ਜਲਾਲੇਆਣਾ ਵਿਸ਼ੇਸ਼ ਤੌਰ 'ਤੇ ਪੱੁਜ ਕੇ ਜਾਣਕਾਰੀ ਦੇਣਗੇ ਤੇ ਲਾਈਵ ਸਟੇਜ 'ਤੇ ਡੈਮੋ ਵੀ ਦੇਣਗੇ | ਉਨ੍ਹਾਂ ਦੱਸਿਆ ਕਿ ਮਨ ਦੀ ਤਾਕਤ ਬਾਰੇ ਵਿਸਥਾਰ ਦੇਣ ਦੇ ਨਾਲ ਨਾਲ ਇਹ ਵੀ ਦੱਸਣਗੇ ਕਿ ਕਿਵੇਂ ਹਰ ਘਰ 'ਚ ਉਸਾਰੂ ਸੋਚ ਬਣਾਈ ਜਾ ਸਕਦੀ ਹੈ | ਆਯੋਜਕਾਂ ਦੇ ਅਨੁਸਾਰ ਅੱਜ ਸਮਾਜ 'ਚ ਘਰਾਂ ਅੰਦਰ ਨਾਂਹਪੱਖੀ ਬੋਲਚਾਲ, ਬਿਮਾਰੀਆਂ ਦਾ ਡਰ, ਚਿੰਤਾ, ਡਿਪਰੈਸ਼ਨ, ਨੀਂਦ ਦੀ ਸਮੱਸਿਆ, ਬੱਚਿਆਂ ਦਾ ਘੱਟ ਆਤਮ-ਵਿਸ਼ਵਾਸ ਅਤੇ ਮਾਨਸਿਕ ਕਮਜ਼ੋਰੀ ਵਧ ਰਹੀ ਹੈ | ਮਾਇੰਡ ਪਾਵਰ ਸੈਸ਼ਨ ਰਾਹੀਂ ਇਨ੍ਹਾਂ ਸਮੱਸਿਆਵਾਂ ਤੋਂ ਬਚਾਅ ਤੇ ਮਨ ਦੀ ਮਜ਼ਬੂਤੀ ਬਾਰੇ ਵਿਗਿਆਨਕ ਅਤੇ ਪ੍ਰਯੋਗਿਕ ਤਰੀਕੇ ਸਾਂਝੇ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਦੀ ਰਜਿਸਟ੍ਰੇਸ਼ਨ ਫ਼ੀਸ ਇਕ ਵਿਅਕਤੀ ਲਈ 300 ਰੁਪਏ ਅਤੇ ਦੋ ਵਿਅਕਤੀਆਂ (ਪਰਿਵਾਰਕ ਮੈਂਬਰਾਂ) ਲਈ ਕੇਵਲ 500 ਰੁਪਏ ਰੱਖੀ ਗਈ ਹੈ |


ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬਾਘਾ ਪੁਰਾਣਾ ਕਲੱਸਟਰ 'ਚ ਪ੍ਰੀ- ਮੈਟੀਰੀਅਲ' ਵਰਕਸ਼ਾਪ <br/> ਅਗਲੀ ਖ਼ਬਰ ਸਿੱਖ ਲਾਈਟ ਇਨਫੈਂਟਰੀ ਦਾ ਰਾਈਜਿੰਗ ਡੇਅ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।