08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਿਨਾਂ ਅਧਿਆਪਕ ਤੋਂ ਚੱਲ ਰਿਹਾ ਡੇਮਰੂ ਦਾ ਸਰਕਾਰੀ ਸਕੂਲ <br/>

ਅਜੀਤ ਡੈਸਕ 04-03-2026
ਨੱਥੂਵਾਲਾ ਗਰਬੀ, 3 ਮਾਰਚ (ਨਵਦੀਪ ਸਿੰਘ)-ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡਾ. ਕੁਲਵੰਤ ਸਿੰਘ ਡੇਮਰੂ ਨੇ ਦੱਸਿਆ ਕਿ ਮੈਂ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਸਿਰ ਤੋੜ ਮਦਦ ਕੀਤੀ ਤੇ ਬਿਨ੍ਹਾਂ ਕਿਸੇ ਅਹੁਦੇ ਤੇ ਬਿਨ੍ਹਾਂ ਲਾਲਚ ਮਦਦ ਕੀਤੀ ਸੀ ਪਰ ਹੁਣ ਹਲਕਾ ਬਾਘਾ ਪੁਰਾਣਾ ਦੇ ਲੀਡਰਾਂ ਤੋਂ ਬਹੁਤ ਦੁਖੀ ਹਾਂ, ਨਾ ਕੋਈ ਕੰਮ ਹੁੰਦਾ ਹੈ ਤੇ ਨਾ ਹਲਕੇ ਦੇ ਵਿਧਾਇਕ ਨੂੰ ਕੋਈ ਸਿਆਸੀ ਤਜਰਬਾ ਹੈ, ਇਸ ਨੂੰ ਤਾਂ ਕੋਈ ਕੰਮ ਕਰਨ ਦਾ ਵੀ ਪਤਾ ਨਹੀਂ | ਬੜੇ ਲੰਬੇ ਸਮੇਂ ਤੋਂ ਮੇਰੇ ਪਿੰਡ ਦੇ ਸ਼ਹੀਦ ਲਖਵੀਰ ਸਿੰਘ ਸਰਕਾਰੀ ਹਾਈ ਸਕੂਲ ਲਈ ਅਧਿਆਪਕਾਂ ਦੀ ਮੰਗ ਕਰਦੇ ਆ ਰਹੇ ਹਾਂ, ਇਸ ਸਕੂਲ 'ਚ ਅਧਿਆਪਕਾਂ ਦੀਆਂ 10 ਪੋਸਟਾਂ ਹਨ ਜਿਨ੍ਹਾਂ ਵਿਚੋਂ ਛੇ ਸੀਟਾਂ ਬਿਲਕੁਲ ਖਾਲੀ ਹਨ ਤੇ ਹਾਜ਼ਰ ਚਾਰ ਅਧਿਆਪਕਾਂ 'ਚੋਂ ਇਕ ਅਧਿਆਪਕ ਬੀ.ਐਲ.ਓ. ਡਿਊਟੀ 'ਤੇ ਹਨ | ਇਕ ਅਧਿਆਪਕ ਛੇ ਮਹੀਨੇ ਦੀ ਛੁੱਟੀ 'ਤੇ ਹੈ ਤੇ ਇਕ ਅਧਿਆਪਕ ਪੇਪਰਾਂ ਵਿਚ ਡਿਊਟੀ ਕਰ ਰਹੇ ਹਨ | ਇਕ ਕਮਰੇ ਦੀ ਛੱਤ ਡਿੱਗੀ ਹੋਈ ਹੈ ਤੇ ਹਲਕੇ ਦਾ ਲੀਡਰ ਕਹਿੰਦਾ ਹੈ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ, ਅੱਗੋਂ ਬੋਲਿਆ ਪਹਿਲਾਂ ਸਕੂਲ ਵਿਚ ਬੱਚੇ ਪੂਰੇ ਕਰੋ | ਜਦੋਂ ਸਕੂਲ ਵਿਚ ਅਧਿਆਪਕ ਹੀ ਨਹੀਂ, ਅਧਿਆਪਕਾਂ ਤੋਂ ਬਿਨ੍ਹਾਂ ਪਹਿਲਾਂ ਬੱਚੇ ਪੂਰੇ ਕਿਵੇਂ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਸਕੂਲ 'ਚੋਂ ਹਟਾ ਰਹੇ ਹਨ | ਵਿਧਾਇਕ ਅਤੇ ਪੰਜਾਬ ਸਰਕਾਰ ਚੰਗੀ ਸਿੱਖਿਆ ਦੇ ਦਾਅਵੇ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜੋ ਕੰਮ ਹੁਣ ਤੱਕ ਨਹੀਂ ਹੋਇਆ, ਉਹ 8 ਮਹੀਨਿਆਂ ਵਿਚ ਕਿਵੇਂ ਪੂਰਾ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਵਿਕਾਸ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ |

ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ 'ਹੋਲੀ' ਦਾ ਤਿਉਹਾਰ ਅਗਲੀ ਖ਼ਬਰ 10 ਨੂੰ ਕਿਸਾਨ ਮਹਾਂ ਪੰਚਾਇਤ ਬਰਨਾਲਾ ਵਿਖੇ ਬੀ.ਕੇ. ਯੂ. ਲੱਖੋਵਾਲ ਦੇ ਕਿਸਾਨ ਵੱਡੀ ਗਿਣਤੀ 'ਚ ਪੁੱਜਣਗੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।