08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ 'ਹੋਲੀ' ਦਾ ਤਿਉਹਾਰ

ਬਲੂਮਿੰਗ ਬਡਜ਼ ਸਕੂਲ 'ਚ 'ਹੋਲੀ' ਦੇ ਤਿਉਹਾਰ ਨਾਲ ਸਬੰਧਿਤ ਚਾਰਟ ਪੇਸ਼ ਕਰਦੇ ਹੋਏ ਬੱਚੇ | ਅਜੀਤ ਤਸਵੀਰ <br/> 04-03-2026


ਮੋਗਾ, 3 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਡਰਾਇੰਗ ਰਾਹੀਂ ਹੋਲੀ ਨਾਲ ਸੰਬੰਧਿਤ ਚਾਰਟ ਬਣਾਏ ਗਏ ਤੇ ਆਰਟੀਕਲ ਪੇਸ਼ ਕਰਦਿਆਂ ਉਨ੍ਹਾਂ ਦੱਸਿਆ ਕਿ ਹੋਲੀ ਦੇ ਪਵਿੱਤਰ ਤਿਉਹਾਰ ਦਾ ਸੰਬੰਧ ਪ੍ਰਾਚੀਨ ਭਾਰਤ ਦੇ ਇਕ ਰਾਜੇ ਦੀ ਕਥਾ ਨਾਲ ਜੁੜਿਆ ਹੋਇਆ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਜਿਵੇਂ ਹੋਲੀ ਰੰਗਾਂ ਦਾ ਤਿਉਹਾਰ ਹੈ ਤੇ ਬੱਚੇ ਰੰਗਾਂ ਨਾਲ ਹੋਲੀ ਖੇਡਦੇ ਹਨ | ਸਕੂਲ ਵਿਚ ਨਰਸਰੀ ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਰੰਗਾਂ ਦੇ ਨਾਲ ਚਾਰਟ ਉੱਪਰ ਪੇਂਟਿੰਗ ਕੀਤੀ ਤੇ ਹੋਰ ਕਈ ਗਤੀਵਿਧੀਆਂ ਕੀਤੀਆਂ | ਇਸ ਮੌਕੇ ਮੌਜੂਦ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਹੋਲੀ ਦੀ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਪੰਜਾਬ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਸਮੇਂ ਦੀ ਅਹਿਮ ਲੋੜ-ਧਰਮਕੋਟ <br/> ਅਗਲੀ ਖ਼ਬਰ ਬਿਨਾਂ ਅਧਿਆਪਕ ਤੋਂ ਚੱਲ ਰਿਹਾ ਡੇਮਰੂ ਦਾ ਸਰਕਾਰੀ ਸਕੂਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।