09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਯੂ.ਕੇ. ਇੰਟਰਨੈਸ਼ਨਲ ਸਕੂਲ 'ਚ ਹੋਲੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 04-03-2026
ਧਰਮਕੋਟ, 3 ਮਾਰਚ (ਪਰਮਜੀਤ ਸਿੰਘ)-ਨਾਮਵਰ ਸੰਸਥਾ ਯੂ.ਕੇ. ਇੰਟਰਨੈਸ਼ਨਲ ਸਕੂਲ ਧਰਮਕੋਟ ਵਿਚ ਪ੍ਰੀ ਨਰਸਰੀ ਤੋਂ ਲੈ ਕੇ ਚੌਥੀ ਜਮਾਤ ਤੱਕ ਦੇ ਸਾਰੇ ਹੀ ਵਿਦਿਆਰਥੀਆਂ ਵਲੋਂ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ¢ ਜਿਸ ਦੀ ਸ਼ੁਰੂਆਤ ਅਧਿਆਪਕਾਂ ਵਲੋਂ ਬੱਚਿਆਂ ਨੂੰ ਆਰਗੈਨਿਕ ਰੰਗ ਲਗਾ ਕੇ ਕੀਤੀ ਗਈ¢ ਸਾਰੇ ਹੀ ਵਿਦਿਆਰਥੀਆਂ ਨੇ ਤੇ ਅਧਿਆਪਕਾਂ ਨੇ ਹੋਲੀ ਦੇ ਤਿਉਹਾਰ ਦਾ ਬਹੁਤ ਹੀ ਅਨੰਦ ਮਾਣਿਆ¢ ਪਿ੍ੰਸੀਪਲ ਪਵਨਦੀਪ ਕੌਰ ਤੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਗੁਰਭੇਜ ਸਿੰਘ ਤੇ ਨੀਰਜ ਖੋਸਲਾ ਨੇ ਬੱਚਿਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਤੇ ਬੱਚਿਆਂ ਨੂੰ ਹੋਲੀ ਦਾ ਤਿਉਹਾਰ ਮਨਾਉਣ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ¢ ਉਨ੍ਹਾਂ ਨੇ ਕਿਹਾ ਕਿ ਹੋਲੀ ਦੇ ਤਿਉਹਾਰ ਮਨਾਉਣ ਦਾ ਕਾਰਨ ਆਪਸ 'ਚ ਬਿਨ੍ਹਾਂ ਭੇਦਭਾਵ ਦੇ ਪਿਆਰ ਤੇ ਭਾਈਚਾਰਕ ਸਾਂਝ ਦਾ ਅਨੁਭਵ ਕਰਵਾਉਣਾ ਹੈ¢

ਪਿਛਲੀ ਖ਼ਬਰ ਲੋਕਲ ਗੁਰਪੁਰਬ ਕਮੇਟੀ ਮੋਗਾ ਵਲੋਂ ਕੀਰਤਨ ਦਰਬਾਰ 6 ਨੂੰ -ਵਿੱਕੀ <br/> ਅਗਲੀ ਖ਼ਬਰ ਚੰਗੀ ਸਿਹਤ ਹੀ ਮਨੁੱਖ ਦੀ ਸਭ ਤੋਂ ਵੱਡੀ ਮਿੱਤਰ-ਡਾ. ਸੌਰਵ ਗੋਇਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।