09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਰਕਾਰੀ ਸਕੂਲ 'ਚ ਬਣੀ ਟੈਂਕੀ ਦਾ ਉਦਘਾਟਨ

ਪਿੰਡ ਚੰਦ ਪੁਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੀਂ ਬਣੀ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਕਰਦੇ ਹੋਏ ਬਾਬਾ ਗੁਰਦੀਪ ਸਿੰਘ | ਨਾਲ ਹਨ ਸਰਪੰਚ ਜਸਕਰਨ ਸਿੰਘ, ਸਮੁੱਚੀ ਗਰਾਮ ਪੰਚਾਇਤ ਤੇ ਸਟਾਫ | ਤਸਵੀਰ: ਮਾਣੂੰਕੇ <br/> 04-03-2026
ਬਾਘਾ ਪੁਰਾਣਾ, 3 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਨੇੜਲੇ ਪਿੰਡ ਚੰਦ ਪੁਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਾਣੀ ਵਾਲੀ ਬਣਾਈ ਗਈ ਨਵੀਂ ਟੈਂਕੀ ਦਾ ਉਦਘਾਟਨ ਪਿੰਡ ਦੇ ਜੰਮਪਲ ਤੇ ਇਲਾਕੇ ਦੀ ਉੱਘੀ ਧਾਰਮਿਕ ਸ਼ਖਸੀਅਤ ਬਾਬਾ ਗੁਰਦੀਪ ਸਿੰਘ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ¢ ਇਸ ਤੋਂ ਪਹਿਲਾਂ ਪਿੰਡ ਵਾਸੀਆਂ, ਗਰਾਮ ਪੰਚਾਇਤ ਤੇ ਸਮੂਹ ਸਟਾਫ ਵਲੋਂ ਬਾਬਾ ਗੁਰਦੀਪ ਸਿੰਘ ਦਾ ਸਵਾਗਤ ਕੀਤਾ ¢ ਇਹ ਟੈਂਕੀ ਸਕੂਲੀ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਪਿ੍ੰਸੀਪਲ ਹਰਦੀਪ ਸਿੰਘ ਬਰਾੜ ਤੇ ਸਮੂਹ ਸਟਾਫ ਨੇ ਉੱਦਮ ਕਰਦਿਆਂ ਪਿੰਡ ਦੇ ਦਾਨੀ-ਸੱਜਣਾਂ, ਐਨ.ਆਰ.ਆਈ. ਨਿਰਭੈ ਸਿੰਘ ਬਦੇਸ਼ਾ ਤੇ ਹੋਰ ਦਾਨੀ-ਸੱਜਣਾਂ ਦੇ ਸਹਿਯੋਗ ਨਾਲ ਬਣਾਈ ਗਈ¢ ਬਾਬਾ ਗੁਰਦੀਪ ਸਿੰਘ ਨੇ ਬੱਚਿਆਂ ਤੇ ਪਿੰਡ ਵਾਸੀਆਂ ਨੂੰ ਆਪਣੇ ਵਿਚਾਰਾਂ ਰਾਹੀਂ ਦੱਸਿਆ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਨਾਲ ਪੀਣ ਵਾਲੇ ਪਾਣੀ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ¢ ਇਸ ਕਾਰਜ ਲਈ ਸਕੂਲ ਦਾ ਸਾਰਾ ਸਟਾਫ਼ ਵਧਾਈ ਦਾ ਪਾਤਰ ਹੈ¢ ਇਸ ਮੌਕੇ ਜਸਕਰਨ ਸਿੰਘ ਕਾਕਾ ਸਰਪੰਚ ਅਤੇ ਪਿ੍ੰਸੀਪਲ ਹਰਦੀਪ ਸਿੰਘ ਨੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ | ਅਖੀਰ 'ਚ ਸਮੂਹ ਦਾਨੀ ਸੱਜਣਾਂ ਅਤੇ ਬਾਬਾ ਗੁਰਦੀਪ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ¢ ਇਸ ਮੌਕੇ ਜਸਕਰਨ ਸਿੰਘ ਕਾਕਾ ਬਰਾੜ ਸਰਪੰਚ, ਨਿਰਭੈ ਸਿੰਘ ਬਦੇਸ਼ਾ, ਛਿੰਦਰਪਾਲ ਸਿੰਘ ਨਿਊਜ਼ੀਲੈਂਡ, ਹਰਬੰਸ ਸਿੰਘ, ਪਿ੍ਤਪਾਲ ਸਿੰਘ, ਨਛੱਤਰ ਸਿੰਘ ਬਦੇਸ਼ਾ, ਲਖਵੀਰ ਸਿੰਘ ਅਮਰੀਕਾ, ਨਿਰਵੈਰ ਸਿੰਘ, ਸੱਤਾ ਪ੍ਰਧਾਨ, ਗੁਰਨੈਬ ਸਿੰਘ, ਨਿਰਮਲ ਸਿੰਘ ਡੇਅਰੀਵਾਲਾ ਪੀ.ਟੀ.ਏ. ਕਮੇਟੀ ਪ੍ਰਧਾਨ, ਇਕਬਾਲ ਸਿੰਘ ਭੁੱਟੋ, ਨੈਬ ਸਿੰਘ, ਪ੍ਰਦੀਪ ਸਿੰਘ, ਮਹਿੰਦਰ ਸਿੰਘ, ਰਾਜੂ ਸਿੰਘ, ਸੁਰਜੀਤ ਸਿੰਘ ਪੰਚ, ਸੋਨੰੂ ਸਿੰਘ ਪੰਚ, ਭੋਲਾ ਸਿੰਘ ਪੰਚ, ਰਾਣਾ ਸਿੰਘ, ਠਾਣਾ ਸਿੰਘ ਪੰਚ, ਸਵਰਨਜੀਤ ਕÏਰ ਪੰਚ, ਬਿੱਲੂ ਸਿੰਘ, ਸੁਰਜੀਤ ਸਿੰਘ, ਨਛੱਤਰ ਸਿੰਘ ਕੈਨੇਡਾ, ਗੁਰਮੇਲ ਸਿੰਘ ਮਨੀਲਾ ਆਦਿ ਹਾਜ਼ਰ ਸਨ¢É
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਇਕਾਈ ਭਲੂਰ ਦਾ ਗਠਨ <br/> ਅਗਲੀ ਖ਼ਬਰ ਲੋਕਲ ਗੁਰਪੁਰਬ ਕਮੇਟੀ ਮੋਗਾ ਵਲੋਂ ਕੀਰਤਨ ਦਰਬਾਰ 6 ਨੂੰ -ਵਿੱਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।