23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਸਬ-ਡਵੀਜ਼ਨ ਸਮਾਧ ਭਾਈ ਦੀ ਚੋਣ

ਅਜੀਤ ਡੈਸਕ 08-03-2026
ਸਮਾਧ ਭਾਈ, 7 ਮਾਰਚ (ਜਗਰੂਪ ਸਿੰਘ ਸਰੋਆ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਸਬ-ਡਵੀਜ਼ਨ ਸਮਾਧ ਭਾਈ ਦੀ ਚੋਣ ਕਰਨ ਸਬੰਧੀ ਅਹਿਮ ਮੀਟਿੰਗ ਡਿਵੀਜ਼ਨ ਪ੍ਰਧਾਨ ਜਸਵੀਰ ਸਿੰਘ ਬਾਘਾ ਤੇ ਜਨਰਲ ਸਕੱਤਰ ਅਵਤਾਰ ਸਿੰਘ ਘੋਲੀਆ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸਰਬਸੰਮਤੀ ਨਾਲ ਲਾਈਨਮੈਨ ਚਰਨ ਸਿੰਘ ਨੂੰ ਸਬ-ਡਵੀਜ਼ਨ ਪ੍ਰਧਾਨ, ਲਾਈਨਮੈਨ ਕਰਮ ਸਿੰਘ ਨੂੰ ਜਨਰਲ ਸਕੱਤਰ, ਸਹਾਇਕ ਲਾਈਨਮੈਨ ਦਰਸ਼ਨ ਸਿੰਘ ਨੂੰ ਕੈਸ਼ੀਅਰ, ਲਾਈਨਮੈਨ ਜਸਵੀਰ ਸਿੰਘ ਨੂੰ ਮੀਤ ਪ੍ਰਧਾਨ, ਸਹਾਇਕ ਲਾਈਨਮੈਨ ਹਰਜੀਤ ਸਿੰਘ ਤੇ ਸਹਾਇਕ ਲਾਈਨਮੈਨ ਹਰਮੇਸ਼ਪਾਲ ਸ਼ਰਮਾ ਨੂੰ ਜਥੇਬੰਦਕ ਸਕੱਤਰ ਅਤੇ ਏਲਮ ਕਰਨੈਲ ਸਿੰਘ ਨੂੰ ਪੈੱ੍ਰਸ ਸਕੱਤਰ, ਏਲਮ ਗੁਰਸੇਵਕ ਸਿੰਘ ਬਾਲਿਆਂਵਾਲੀ ਨੂੰ ਆਰਗੇਨਾਈਜ਼ਿੰਗ ਸਕੱਤਰ ਚੁਣ ਲਿਆ ਗਿਆ | ਇਸ ਸਮੇਂ ਨਵੇਂ ਚੁਣੇ ਗਏ ਆਗੂਆਂ ਨੇ ਜਥੇਬੰਦੀ ਦੀ ਮਜ਼ਬੂਤੀ ਲਈ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਡਟ ਕੇ ਕੰਮ ਕਰਨ ਦਾ ਪੂਰਨ ਭਰੋਸਾ ਦਿੱਤਾ | ਇਸ ਮੌਕੇ ਕੁਲਦੀਪ ਸਿੰਘ ਏ.ਈ, ਅਵਤਾਰ ਸਿੰਘ, ਜਸਵਿੰਦਰ ਸਿੰਘ ਝੰਡੂਕੇ, ਗੁਰਤੇਜ ਸਿੰਘ, ਮਨਪ੍ਰੀਤ ਸਿੰਘ, ਗੁਰਬਚਨ ਸਿੰਘ, ਦਵਿੰਦਰ ਸਿੰਘ, ਬਲਜਿੰਦਰ ਕੌਰ ਅਤੇ ਕੁਲਦੀਪ ਸਿੰਘ ਥਰਾਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਫਾਰਮੇਸੀ ਵਿਖੇ ਕਨਵੈਨਸ਼ਨ 2026 ਦਾ ਸ਼ਾਨਦਾਰ ਆਗਾਜ਼ <br/> ਅਗਲੀ ਖ਼ਬਰ ਗੈਂਗਸਟਰ ਅੰਮਿ੍ਤ ਦਾਲਮ ਮੋਲਡੋਵਾ ਸਰਹੱਦ ਤੋਂ ਗਿ੍ਫ਼ਤਾਰ-ਡੀ.ਜੀ.ਪੀ. ਯਾਦਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।