24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਝੋਨੇ ਦੇ ਸੀਜ਼ਨ ਤੋਂ ਨਹਿਰਾਂ ਦੀ ਸਫਾਈ ਤੇ ਉੱਚੇ ਲੱਗੇ ਮੋਘਿਆਂ ਨੂੰ ਨੀਵਾਂ ਕੀਤਾ ਜਾਵੇ-ਨੰਬਰਦਾਰ ਯੂਨੀਅਨ <br/>

ਅਜੀਤ ਡੈਸਕ 08-03-2026
ਧਰਮਕੋਟ, 7 ਮਾਰਚ (ਪਰਮਜੀਤ ਸਿੰਘ)-ਨੰਬਰਦਾਰ ਯੂਨੀਅਨ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬਾਬਾ ਪੂਰਨ ਸਿੰਘ ਸਾਹਿਬ ਵਿਖੇ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿਚ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਸੀਤਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਵੇਲੇ ਜੋ ਵੀ ਵਾਅਦੇ ਕੀਤੇ ਸਨ ਉਨ੍ਹਾਂ ਵਿਚੋਂ ਅਜੇ ਤੱਕ ਸਾਡਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ | ਮਸੀਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਹਿਸੀਲ ਵਿਚ ਰਜਿਸਟਰੀ ਕਰਾਉਣ ਦੌਰਾਨ ਬੇਲੋੜੇ ਖਰਚੇ ਭਰਨੇ ਪੈਂਦੇ ਹਨ ਉਨ੍ਹਾਂ ਨੂੰ ਰੋਕਣ ਦੇ ਲਈ ਤਹਿਸੀਲਦਾਰ ਦੇ ਕਮਰੇ ਦੇ ਬਾਹਰ ਇਕ ਬੋਰਡ ਲਿਖ ਕੇ ਲਾ ਦਿੱਤਾ ਜਾਵੇ ਕਿ ਕਿ ਰਜਿਸਟਰੀ ਕਰਵਾਉਣ ਦਾ ਖਰਚਾ ਕਿੰਨਾ ਹੈ ਅਤੇ ਕਿਹੜੇ ਕੰਮ ਦਾ ਉਨ੍ਹਾਂ ਨੂੰ ਵੇਰਵੇ ਸਬੰਧੀ ਲਿਖਿਆ ਜਾਵੇ ਤਾਂ ਕਿ ਰਜਿਸਟਰੀ ਕਰਾਉਣ ਸਮੇਂ ਆਮ ਲੋਕਾਂ ਨੂੰ ਇਸ ਸਬੰਧੀ ਕੋਈ ਮੁਸ਼ਕਿਲ ਨਾ ਆਵੇ | ਮਸੀਤਾਂ ਨੇ ਇਹ ਵੀ ਦੱਸਿਆ ਹੈ ਕਿ ਸਾਉਣੀ ਦੀ ਫਸਲ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੱਕੀਆਂ ਨਹਿਰਾਂ ਦੀ ਸਫਾਈ ਕੀਤੀ ਜਾਵੇ ਅਤੇ ਨਵੀਆਂ ਬਣੀਆਂ ਨਹਿਰਾਂ ਦੇ ਜੋ ਮੋਘੇ ਉੱਚੇ ਲੱਗੇ ਹੋਏ ਹਨ ਨੂੰ ਨੀਵਾਂ ਕੀਤਾ ਜਾਵੇ ਤਾਂ ਕਿ ਕਿਸਾਨ ਭਰਾ ਨਹਿਰੀ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰ ਸਕਣ | ਇਸ ਮੌਕੇ ਬਲਵੀਰ ਸਿੰਘ ਉੱਪਲ ਸੈਦੇਸ਼ਾਹ, ਰੇਸ਼ਮ ਸਿੰਘ ਕਾਦਰਵਾਲਾ, ਸੁਰਜੀਤ ਸਿੰਘ ਖਾਲਿਸਤਾਨੀ, ਚਰਨਜੀਤ ਸਿੰਘ ਜਲਾਲਾਬਾਦ, ਬਲਵਿੰਦਰ ਸਿੰਘ ਸੈਕਟਰੀ, ਬਲਦੇਵ ਸਿੰਘ, ਬੂਟਾ ਸਿੰਘ ਜਨੇਰ, ਚਮਕੌਰ ਸਿੰਘ ਦਾਤਾ, ਜਸਵੀਰ ਸਿੰਘ ਖੋਸਾ, ਸੁਖਬੀਰ ਸਿੰਘ, ਗੁਰਮੇਸ਼ ਸਿੰਘ, ਸ਼ੁਮਾਰ ਸਿੰਘ, ਸਰਬਜੀਤ ਸਿੰਘ, ਦਰਸ਼ਨ ਸਿੰਘ, ਮੋਹਣ ਸਿੰਘ, ਪਿੱਪਲ ਸਿੰਘ, ਗੁਰਦੀਪ ਸਿੰਘ, ਦੀਦਾਰ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ, ਜਗਨ ਸਿੰਘ ਬੱਡੂਵਾਲਾ, ਬਲਜੀਤ ਕਿੱਲੀ, ਸਤਵੰਤ ਸਿੰਘ, ਮਨਜੀਤ ਸਿੰਘ, ਠਾਣਾ ਸਿੰਘ, ਜਸਪਾਲ ਸਿੰਘ, ਦਵਿੰਦਰ ਸਿੰਘ, ਮਹਿੰਦਰ ਸਿੰਘ, ਸਿਕੰਦਰ ਸਿੰਘ, ਬੂਟਾ ਮੱਲ, ਅਨੋਖ ਸਿੰਘ ਕੜਾਹੇ ਵਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਮਰਦੀਪ ਸਿੰਘ ਮਨੀਲਾ ਦਾ ਬਲਾਕ ਸੰਮਤੀ ਧਰਮਕੋਟ ਦੇ ਚੇਅਰਮੈਨ ਨਿਯੁਕਤ ਹੋਣ 'ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ <br/... ਅਗਲੀ ਖ਼ਬਰ ਅਗਰਵਾਲ ਸਮਾਜ ਦੇ ਪੰਜਾਬ ਪ੍ਰਧਾਨ ਅਜੇ ਕਾਂਸਲ ਵਲੋਂ ਆਰਤੀ ਗਰਗ ਤੇ ਡਾ. ਯੁਵਰਾਜ ਗਰਗ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।