24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਗਤਕਾ ਕੱਪ ਮੁਕਾਬਲੇ 14 ਨੂੰ ਕਰਵਾਏ ਜਾਣਗੇ-ਨਿਹੰਗ ਸਿੰਘ ਜਥੇਬੰਦੀਆਂ <br/>

ਅਜੀਤ ਡੈਸਕ 08-03-2026
ਮੋਗਾ, 7 ਮਾਰਚ (ਅਸ਼ੋਕ ਬਾਂਸਲ)-ਰਣਜੀਤ ਨੈਸ਼ਨਲ ਗਤਕਾ ਅਖਾੜਾ ਵਲੋਂ ਨਿਹੰਗ ਸਿੰਘ ਖਾਲਸਾ ਦਲ ਸ੍ਰੀ ਚਮਕੌਰ ਸਾਹਿਬ ਅਤੇ ਮੋਗਾ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਅੱਠਵਾਂ ਗਤਕਾ ਕੱਪ 14 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸਤਾਦ ਸਤਪਾਲ ਸਿੰਘ, ਜਥੇਦਾਰ ਕਰਮਜੀਤ ਸਿੰਘ, ਕੁਲਵਿੰਦਰ ਸਿੰਘ ਬਿੱਲਾ, ਹਰਪ੍ਰੀਤ ਸਿੰਘ ਗਤਕਾ ਕੋਚ, ਜਗਮਿੰਦਰ ਸਿੰਘ, ਜਥੇਦਾਰ ਹਰਦੀਪ ਸਿੰਘ, ਜਥੇਦਾਰ ਜਸਕਰਨ ਸਿੰਘ, ਅਵਤਾਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗਤਕਾ ਕੱਪ ਸਮਾਜਿਕ ਜਥੇਬੰਦੀਆਂ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ ਤੇ ਪਿੰਡ ਲੰਡੇਕੇ ਸਮੂਹ ਸੰਗਤ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਰਾਮ ਸਿੰਘ, ਸੰਤ ਬਾਬਾ ਸੂਰਤ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ | ਇਸ ਗਤਕਾ ਕੱਪ ਵਿਚ ਪੰਜਾਬ ਅਤੇ ਦੇਸ਼ ਭਰ ਤੋਂ ਗਤਕਾ ਖਿਡਾਰੀ ਤੇ ਸੰਗਤਾਂ ਹਿੱਸਾ ਲੈਣਗੀਆਂ | ਉਨ੍ਹਾਂ ਦੱਸਿਆ ਕਿ ਮੁਹੱਲੇ ਦੀ ਆਰੰਭਤਾ ਸਵੇਰੇ 9 ਵਜੇ ਗੁਰਦੁਆਰਾ ਬੀਬੀ ਕਾਹਨ ਕੌਰ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਤੋਂ ਹੁੰਦਾ ਹੋਇਆ ਮੋਗਾ ਦੇ ਅੰਮਿ੍ਤਸਰ ਰੋਡ ਪਿੰਡ ਲੰਡੇਕੇ ਗੁਰਦੁਆਰਾ ਸੰਤ ਬਾਬਾ ਰਾਮ ਸਿੰਘ, ਸੰਤ ਬਾਬਾ ਸੂਰਤ ਸਿੰਘ ਤੋਂ ਹੁੰਦਾ ਹੋਇਆ ਨੇੜੇ ਪਾਮ ਪੈਲੇਸ ਗਰਾਊਾਡ ਦੀ ਸਟੇਜ 'ਤੇ ਪਹੁੰਚੇਗਾ ਉਪਰੰਤ ਗਤਕਾ ਮੁਕਾਬਲੇ ਕਰਵਾਏ ਜਾਣਗੇ | ਇਸ ਮੌਕੇ ਬਲਰਾਜ ਸਿੰਘ ਖਾਲਸਾ, ਜਗਸੀਰ ਸਿੰਘ, ਕੁਲਵੰਤ ਸਿੰਘ, ਰਜੌਤ ਸਿੰਘ, ਬਲਜਿੰਦਰ ਸਿੰਘ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਨੇਕ ਸਿੰਘ, ਪੱਪੂ ਸਿੰਘ, ਸਵਰਨ ਸਿੰਘ, ਉਂਕਾਰ ਸਿੰਘ, ਅੰਗਰੇਜ਼ ਸਿੰਘ, ਜਗਤਾਰ ਸਿੰਘ, ਜਗਜੀਤ ਸਿੰਘ ਸੁੱਖਾ, ਹਰਜਿੰਦਰ ਸਿੰਘ ਕਾਕਾ ਸਿੱਧੂ, ਜਗਮੋਹਨ ਸਿੰਘ, ਸੁਖਚੈਨ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੰਮਿ੍ਤਸਰ ਦੇ ਦਰਬਾਰ ਸਾਹਿਬ ਲਈ ਖੁਖਰਾਣਾ ਤੋਂ ਬੱਸ ਰਵਾਨਾ <br/> ਅਗਲੀ ਖ਼ਬਰ ਘਰਾਂ ਵਿਚ ਬਿਠਾਏ ਕਿਰਾਏਦਾਰਾਂ ਅਤੇ ਘਰੇਲੂ ਨੌਕਰਾਂ ਬਾਰੇ ਸੂਚਨਾ ਨਜ਼ਦੀਕੀ ਥਾਣੇ ਵਿਚ ਦਰਜ ਕਰਵਾਉਣੀ ਲਾਜ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।