24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

55 ਸਾਲ ਦੀ ਉਮਰ ਵਿਚ ਵੀ ਨੌਜਵਾਨਾਂ ਨੂੰ ਮਾਤ ਦੇ ਰਿਹਾ ਭਿੰਡਰ ਖੁਰਦ ਦਾ ਦੌੜਾਕ ਬਾਬਾ ਬਲਵਿੰਦਰ ਸਿੰਘ <br/>

ਅਜੀਤ ਡੈਸਕ 08-03-2026
ਕਿਸ਼ਨਪੁਰਾ ਕਲਾਂ, 7 ਮਾਰਚ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਖੁਰਦ ਦੇ 55 ਸਾਲਾ ਬਾਬਾ ਬਲਵਿੰਦਰ ਸਿੰਘ ਆਪਣੀ ਲਗਨ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਪਿਆਰ ਦੇ ਕਾਰਨ ਆਪਣੀ ਉਮਰ ਵਰਗ ਦੇ ਖਿਡਾਰੀਆਂ ਵਿਚ ਇਕ ਪ੍ਰੇਰਣਾਦਾਇਕ ਸ਼ਖਸੀਅਤ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਹਨ¢ ਉਮਰ ਦੇ ਇਸ ਪੜਾਅ 'ਤੇ ਜਿੱਥੇ ਬਹੁਤ ਸਾਰੇ ਲੋਕ ਆਰਾਮ ਨੂੰ ਤਰਜੀਹ ਦਿੰਦੇ ਹਨ ਉੱਥੇ ਬਾਬਾ ਬਲਵਿੰਦਰ ਸਿੰਘ ਹਰ ਰੋਜ਼ ਮਿਹਨਤ ਕਰਕੇ ਦੌੜਾਂ ਵਿਚ ਹਿੱਸਾ ਲੈਂਦੇ ਹਨ ਅਤੇ ਕਈ ਐਥਲੈਟਿਕਸ ਮੀਟਾਂ ਵਿਚ ਇਨਾਮ ਜਿੱਤ ਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰ ਰਹੇ ਹਨ¢ ਬਾਬਾ ਬਲਵਿੰਦਰ ਸਿੰਘ ਸਾਦਗੀ ਪਸੰਦ ਅਤੇ ਮਿਹਨਤੀ ਸੁਭਾਅ ਦੇ ਮਾਲਕ ਹਨ¢ ਉਹ ਹਰ ਰੋਜ਼ ਸਵੇਰੇ ਉੱਠ ਕੇ ਦੌੜ ਅਤੇ ਵਰਜ਼ਿਸ਼ ਕਰਦੇ ਹਨ¢ ਉਨ੍ਹਾਂ ਦਾ ਮੰਨਣਾ ਹੈ ਕਿ ਸਿਹਤਮੰਦ ਜੀਵਨ ਲਈ ਖੇਡਾਂ ਅਤੇ ਨਿਯਮਤ ਕਸਰਤ ਬਹੁਤ ਜ਼ਰੂਰੀ ਹੈ¢ ਬਾਬਾ ਬਲਵਿੰਦਰ ਸਿੰਘ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਹੋਈਆਂ ਐਥਲੈਟਿਕਸ ਮੀਟਾਂ ਅਤੇ ਮੈਰਾਥਨ ਦੌੜਾਂ ਵਿਚ ਭਾਗ ਲੈ ਕੇ ਕਈ ਪ੍ਰਾਪਤੀਆਂ ਆਪਣੇ ਨਾਂਅ ਕੀਤੀਆਂ ਹਨ¢ ਲੁਹਾਰਾ ਚੌਕ ਮੋਗਾ ਤੋਂ ਧਰਮਕੋਟ ਤੱਕ ਹੋਈ ਮੈਰਾਥਨ ਦੌੜ ਵਿਚ 55 ਸਾਲਾ ਉਮਰ ਵਰਗ ਵਿਚ ਪਹਿਲਾ ਸਥਾਨ ਹਾਸਲ ਕਰਕੇ ਉਨ੍ਹਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ¢ ਇਸ ਤੋਂ ਇਲਾਵਾ ਹਿਰਾਜ ਪਿੰਡ ਵਿਚ ਹੋਈ 100 ਮੀਟਰ ਸਪਿੰ੍ਰਟ ਦੌੜ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ¢ ਇਸੇ ਤਰ੍ਹਾਂ ਜ਼ੀਰਾ ਤੋਂ ਤਲਵੰਡੀ ਭਾਈ ਤੱਕ ਹੋਈ 12 ਕਿੱਲੋਮੀਟਰ ਮੈਰਾਥਨ ਦੌੜ ਵਿਚ ਵੀ ਉਨ੍ਹਾਂ ਨੇ ਦੂਜਾ ਸਥਾਨ ਹਾਸਲ ਕੀਤਾ¢ ਜੈਤੋ ਵਿਖੇ ਹੋਈ ਐਥਲੈਟਿਕਸ ਮੀਟ ਦੌਰਾਨ ਉਨ੍ਹਾਂ ਨੇ 100 ਮੀਟਰ ਸਪਿ੍ੰਟ ਵਿਚ ਦੂਜਾ ਅਤੇ 5 ਕਿੱਲੋਮੀਟਰ ਮੈਰਾਥਨ ਵਾਕ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਫਿਟਨੈੱਸ ਅਤੇ ਦੌੜ ਦੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਇਸੇ ਤਰ੍ਹਾਂ ਪਿਛਲੇ ਦਿਨੀਂ ਫਰੀਦਕੋਟ ਵਿਖੇ ਹੋਈ ਬਾਬਾ ਸ਼ੇਖ ਫਰੀਦ ਐਥਲੈਟਿਕਸ ਮੀਟ ਵਿਚ ਵੀ ਬਾਬਾ ਬਲਵਿੰਦਰ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਦਿਆਂ 100 ਮੀਟਰ ਸਪਿ੍ੰਟ ਵਿਚ ਦੂਜਾ, 5 ਕਿੱਲੋਮੀਟਰ ਵਾਕ ਵਿਚ ਦੂਜਾ ਅਤੇ 8 ਕਿੱਲੋਮੀਟਰ ਮੈਰਾਥਨ ਵਾਕ ਵਿਚ ਚੌਥਾ ਸਥਾਨ ਹਾਸਲ ਕੀਤਾ¢ ਇਹ ਪ੍ਰਾਪਤੀਆਂ ਸਾਬਤ ਕਰਦੀਆਂ ਹਨ ਕਿ ਉਮਰ ਸਿਰਫ ਇਕ ਗਿਣਤੀ ਹੈ ਅਤੇ ਜੇ ਮਨ ਵਿਚ ਹੌਸਲਾ ਹੋਵੇ ਤਾਂ ਕਿਸੇ ਵੀ ਉਮਰ ਵਿਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ¢ ਪਿੰਡ ਵਾਸੀਆਂ ਨੇ ਬਾਬਾ ਬਲਵਿੰਦਰ ਸਿੰਘ ਦੀਆਂ ਇਨ੍ਹਾਂ ਪ੍ਰਾਪਤੀਆਂ 'ਤੇ ਖੁਸ਼ੀ ਜਤਾਉਂਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ¢ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਲਗਨ ਅਤੇ ਮਿਹਨਤ ਇਲਾਕੇ ਦੇ ਨੌਜਵਾਨਾਂ ਲਈ ਪੇ੍ਰਰਨਾ ਦਾ ਸਰੋਤ ਹੈ¢

ਪਿਛਲੀ ਖ਼ਬਰ ਵਿਕਾਸਸ਼ੀਲ ਦੇਸ਼ ਦਾ ਦਾਅਵਾ ਕਰਨ ਵਾਲੇ ਮੋਦੀ ਨੇ ਟਰੰਪ ਅੱਗੇ ਟੇਕੇ ਗੋਡੇ-ਧਰਮਸੋਤ <br/> ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਦੇ ਸਾਈਬਰ ਕੈਫ਼ੇ ਵਾਲਿਆਂ ਨੂੰ ਅਹਿਮ ਆਦੇਸ਼, ਵਿਅਕਤੀਆਂ ਦੀ ਪਛਾਣ ਰਜਿਸਟਰ ਵਿਚ ਜ਼ਰੂਰ ਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।