05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੀਨੀਅਰ ਸਿਟੀਜ਼ਨ ਕੌਂਸਲ (ਰਿਟਾਇਰਡ ਕਰਮਚਾਰੀ) ਮੋਗਾ ਜਨਰਲ ਬਾਡੀ ਦੀ ਹੋਈ ਮੀਟਿੰਗ <br/>

ਅਜੀਤ ਡੈਸਕ 29-03-2026
ਮੋਗਾ, 28 ਮਾਰਚ (ਜਸਪਾਲ ਸਿੰਘ ਬੱਬੀ)-ਪੰਜਾਬ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ, ਫਾਊਾਡਰ ਮੈਂਬਰ ਅਤੇ ਕੌਂਸਲ ਪ੍ਰਧਾਨ ਸਰਦਾਰੀ ਲਾਲ ਕੈਮਰਾ ਦੀ ਅਗਵਾਈ ਹੇਠ ਚੱਲ ਰਹੀ ਸੀਨੀਅਰ ਸਿਟੀਜ਼ਨ ਕੌਂਸਲ (ਰਿਟਾਇਰਡ ਕਰਮਚਾਰੀ) ਮੋਗਾ ਜਨਰਲ ਬਾਡੀ ਮੀਟਿੰਗ ਦਰਬਾਰ ਸਿੰਘ ਗਿੱਲ ਕਾਰਜਕਾਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਉਨ੍ਹਾਂ ਸੰਯੁਕਤ ਪਰਿਵਾਰ ਦੇ ਮੈਂਬਰ ਬਜ਼ੁਰਗਾਂ ਦੇ ਜੀਵਨ ਦੇ ਤਜਰਬੇ ਤੋਂ ਸੇਧ ਲੈ ਕੇ ਆਪਣੇ ਭਵਿੱਖ ਨੂੰ ਨਵੀਂ ਉਚਾਈ ਦੇ ਸਕਦੇ ਹਨ ਤੇ ਉਸ ਦੇ ਇਵਜ਼ ਵਿਚ ਉਨ੍ਹਾਂ ਦੀ ਮੋਬਾਈਲ/ਕੰਪਿਊਟਰ ਤੇ ਸੀਮਤ ਮਦਦ ਕਰ ਸਕਦੇ ਹਨ ਤਾਂ ਜੋ ਬਜ਼ੁਰਗ ਵੀ ਸਮੇਂ ਦੇ ਹਾਣੀ ਬਣੇ ਰਹਿਣ ਕਿਉਂ ਬਹੁਤੇ ਘਰਾਂ ਵਿਚ ਬੱਚਿਆਂ ਵਲੋਂ ਬਜ਼ੁਰਗਾਂ ਨੂੰ ਨੈੱਟ ਸਬੰਧੀ ਜਾਣਕਾਰੀ ਦੇਣ ਤੋਂ ਗੁਰੇਜ ਹੀ ਕੀਤਾ ਜਾਂਦਾ ਹੈ | ਕੌਂਸਲ ਵਲੋਂ ਇਕ ਮਤਾ ਪਾਸ ਕਰਕੇ ਮੰਗ ਕੀਤੀ ਕਿ ਜਿਵੇਂ ਗੁਆਂਢੀ ਸੂਬੇ ਹਿਮਾਚਲ, ਰਾਜਸਥਾਨ ਅਤੇ ਹੋਰ ਪ੍ਰਦੇਸ਼ ਕਰਨਾਟਕ ਅਤੇ ਆਂਧਰਾ ਦੀਆਂ ਸਰਕਾਰਾਂ ਵਲੋਂ ਵੱਖ ਵੱਖ ਉਮਰ ਦੇ ਵਿਦਿਆਰਥੀਆਂ ਵਿਚ ਮੋਬਾਈਲ ਦੀ ਵਰਤੋਂ ਸਬੰਧੀ ਨਿਯਮ ਬਣਾਏ ਗਏ ਹਨ ਉਸੇ ਤਰਜ਼ 'ਤੇ ਮੌਜੂਦਾ ਸਰਕਾਰ ਨੂੰ ਵੀ ਇਸ ਵਿਸ਼ੇ ਸਬੰਧੀ ਵਿਸ਼ੇਸ਼ ਤਵੱਜੋਂ ਦੇਣ ਦੀ ਲੋੜ ਹੈ ਜਦੋਂ ਕਿ ਬੱਚਿਆਂ ਵਿਚ ਇਸ ਦੀ ਵਰਤੋਂ ਦੇ ਨਿਯਮ ਦੁਨੀਆ ਦੇ ਅੱਧੇ ਤੋਂ ਵੱਧ ਦੇਸ਼ ਇਸ ਦੀ ਪਾਲਨਾ ਕਰ ਰਹੇ ਹਨ | ਅਣਪਛਾਤੇ ਨੰਬਰ ਅਟੈਂਡ ਕਰਨ ਤੋਂ ਬਚੇ | ਓ.ਟੀ.ਪੀ., ਜਨਮ ਮਿਤੀ, ਬੈਂਕ ਖਾਤਾ ਸ਼ੇਅਰ ਨਾ ਕਰੋ | ਸੁਰੇਸ਼ ਕੁਮਾਰ ਦਾ ਜਨਮ ਦਿਨ ਮਨਾ ਕੇ ਉਨ੍ਹਾਂ ਦੀ ਲੰਮੀ ਉਮਰ ਅਤੇ ਤੰਦਰੁਸਤੀ ਦੀ ਦੂਆ ਕੀਤੀ ਗਈ | ਸਟੇਜ ਦੀ ਕਾਰਵਾਈ ਵਿਜੇ ਸ਼ਰਮਾ ਨੇ ਚਲਾਈ | ਇਸ ਮੌਕੇ ਹਰਭਜਨ ਸਿੰਘ, ਸੁਖਚੈਨ ਸਿੰਘ, ਪ੍ਰੇਮ ਕੁਮਾਰ, ਗੁਰਚਰਨ ਸਿੰਘ, ਇਕਬਾਲ ਸਿੰਘ ਲੋਹਾਮ, ਹੀਰਾ ਲਾਲ ਬਾਂਸਲ, ਜਗਦੀਪ ਸਿੰਘ ਢਿੱਲੋਂ, ਅਮਰ ਸਿੰਘ ਵਿਰਦੀ, ਜੋਗਿੰਦਰ ਸਿੰਘ ਸੰਘਾ, ਲਾਲ ਚੰਦ ਅਰੋੜਾ, ਸੁਰਿੰਦਰ ਸਿੰਘ ਸਰਾਂ, ਅਮਰ ਸਿੰਘ, ਰਾਜਿੰਦਰ ਸਿੰਘ ਲੋਹਾਮ, ਗਿਆਨ ਸਿੰਘ, ਜਸਵੀਰ ਸਿੰਘ, ਸੁਰਿੰਦਰ ਸਿੰਘ, ਪ੍ਰਸ਼ੋਤਮ ਲਾਲ ਸ਼ਰਮਾ ਸਮੇਤ ਮੈਂਬਰ ਸ਼ਾਮਿਲ ਸਨ |

ਪਿਛਲੀ ਖ਼ਬਰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਬਲਾਕ ਸੰਮਤੀ ਬਾਘਾ ਪੁਰਾਣਾ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ <br/> ਅਗਲੀ ਖ਼ਬਰ ਭਗਵਾਂ ਯਾਤਰਾ ਅੱਜ ਗੀਤਾ ਭਵਨ ਤੋਂ ਦੁਪਹਿਰ 3 ਵਜੇ ਰਵਾਨਾ ਹੋਵੇਗੀ, ਜਿਸ 'ਚ ਸ਼ਿਵ ਸੈਨਾ ਹਿੰਦੁਸਤਾਨ ਸਮੇਤ ਕਈ ਸੰਗਠਨ ਹੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।