ਕਰਮਚਾਰੀ ਨਾ ਹੋਣ ਕਾਰਨ ਲੋਕ ਬਿਜਲੀ ਬਿੱਲ ਭਰਨ ਨੂੰ ਲੈ ਕੇ ਪ੍ਰੇਸ਼ਾਨ
ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਹਰਮਹਿੰਦਰ ਪਾਲ)-ਇੱਥੋਂ ਦੇ ਬਿਜਲੀ ਘਰ ਵਿਚ ਬਿੱਲ ਭਰਨ ਵਾਲੀ ਖਿੜਕੀ ਉਪਰ ਬਿੱਲ ਭਰਨ ਦਾ ਸਮਾਂ ਸਵੇਰੇ 9 ਤੋਂ 12 ਲਿਖਿਆ ਹੈ, ਪਰ ਇਸ ਸਮੇਂ ਵਿਚ ਵੀ ਬਿੱਲ ਲੈਣ ਵਾਸਤੇ ਕੋਈ ਕਰਮਚਾਰੀ ਖਿੜਕੀ ਉਪਰ ਨਹੀਂ ਹੁੰਦਾ। ਬਿੱਲ ਭਰਨ ਵਾਸਤੇ ਕਈ ਦਿਨਾਂ ਤੋਂ ਗੇੜੇ ਕੱਢ ਰਹੇ ਸੁਰਿੰਦਰ ਕੁਮਾਰ ਬੱਤਰਾ, ਹਰਦਰਸ਼ਨ ਸਿੰਘ, ਰਕੇਸ਼ ਕੁਮਾਰ ਹੋਰਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਗੇੜੇ ਕੱਢ ਰਹੇ ਹਨ, ਪਰ ਨਾ ਤਾਂ ਕੋਈ ਕਰਮਚਾਰੀ ਖਿੜਕੀ ਉਪਰ ਹੈ ਤੇ ਨਾ ਹੀ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਸੁਣ ਰਿਹਾ ਹੈ।
ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਹਰਮਹਿੰਦਰ ਪਾਲ)-ਇੱਥੋਂ ਦੇ ਬਿਜਲੀ ਘਰ ਵਿਚ ਬਿੱਲ ਭਰਨ ਵਾਲੀ ਖਿੜਕੀ ਉਪਰ ਬਿੱਲ ਭਰਨ ਦਾ ਸਮਾਂ ਸਵੇਰੇ 9 ਤੋਂ 12 ਲਿਖਿਆ ਹੈ, ਪਰ ਇਸ ਸਮੇਂ ਵਿਚ ਵੀ ਬਿੱਲ ਲੈਣ ਵਾਸਤੇ ਕੋਈ ਕਰਮਚਾਰੀ ਖਿੜਕੀ ਉਪਰ ਨਹੀਂ ਹੁੰਦਾ। ਬਿੱਲ ਭਰਨ ਵਾਸਤੇ ਕਈ ਦਿਨਾਂ ਤੋਂ ਗੇੜੇ ਕੱਢ ਰਹੇ ਸੁਰਿੰਦਰ ਕੁਮਾਰ ਬੱਤਰਾ, ਹਰਦਰਸ਼ਨ ਸਿੰਘ, ਰਕੇਸ਼ ਕੁਮਾਰ ਹੋਰਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਗੇੜੇ ਕੱਢ ਰਹੇ ਹਨ, ਪਰ ਨਾ ਤਾਂ ਕੋਈ ਕਰਮਚਾਰੀ ਖਿੜਕੀ ਉਪਰ ਹੈ ਤੇ ਨਾ ਹੀ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਸੁਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਬਿੱਲ ਐਪ ਰਾਹੀਂ ਵੀ ਭਰੇ ਜਾ ਸਕਦੇ ਹਨ, ਪਰ ਠੱਗੀ-ਠੋਰੀ ਦੇ ਡਰੋਂ ਉਹ ਦਫ਼ਤਰ ਆ ਕੇ ਬਿੱਲ ਭਰਦੇ ਹਨ। ਆਖ਼ਰੀ ਤਾਰੀਕ ਹੋਣ ਕਰਕੇ ਭਲਕੇ ਤੋਂ ਜੁਰਮਾਨਾ ਪੈ ਜਾਵੇਗਾ। ਕੰਮ ਛੱਡ ਕੇ ਬਿੱਲ ਭਰਨ ਵਾਸਤੇ ਆਉਣ ਦੀ ਖੇਚਲ ਵੱਖਰੀ ਹੈ। ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਮਹਿਕਮੇ ਵਾਲੇ ਕਹਿਣਗੇ ਕਿ ਬਿਜਲੀ ਬੋਰਡ ਘਾਟੇ ’ਚ ਜਾ ਰਿਹਾ ਹੈ, ਪਰ ਉਗਰਾਹੀ ਵਾਲੇ ਪਾਸੇ ਇਨ੍ਹਾਂ ਦਾ ਧਿਆਨ ਹੀ ਨਹੀਂ ਹੈ। ਇਸ ਦੌਰਾਨ ਮੁੱਖ ਲੇਖਾਕਾਰ ਨੇ ਦੱਸਿਆ ਕਿ ਬਿੱਲ ਕਲਰਕ ਦੀ ਪਰਾਲੀ ਪ੍ਰਬੰਧਨ ’ਚ ਡਿਊਟੀ ਲੱਗੀ ਹੋਣ ਕਰਕੇ ਹੁਣ ਨਵੇਂ ਕਰਮਚਾਰੀ ਦੀ ਆਈ.ਡੀ. ਬਣਾਈ ਜਾ ਰਹੀ ਹੈ, ਜੋ ਚਾਲੂ ਹੋਣ ’ਤੇ ਉਹ ਬਿੱਲ ਵਸੂਲ ਕਰੇਗਾ। ਪਰ ਇਸ ਦੌਰਾਨ ਪੈਣ ਵਾਲੇ ਜੁਰਮਾਨਿਆਂ ਬਾਰੇ ਉਨ੍ਹਾਂ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ।