20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪਿਕਅਪ ਦੀ ਟੱਕਰ ਨਾਲ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਮੌਤ <br/>

ਅਜੀਤ ਡੈਸਕ 30-03-2026
ਸਮਾਧ ਭਾਈ/ਬਾਘਾ ਪੁਰਾਣਾ , 29 ਮਾਰਚ (ਜਗਰੂਪ ਸਿੰਘ ਸਰੋਆ, ਗੁਰਮੀਤ ਸਿੰਘ ਮਾਣੂੰਕੇ, ਟਿੰਕੂ ਕਾਠਪਾਲ)-ਪਿੰਡ ਗੁਲਾਬ ਸਿੰਘ ਵਾਲਾ (ਮੋਗਾ) ਵਿਖੇ 43 ਸਾਲਾ ਨੌਜਵਾਨ ਬਹਾਦਰ ਸਿੰਘ ਦੀ ਮੋਟਰ ਸਾਈਕਲ ਨੂੰ ਕੋਟਲਾ ਰਾਏਕਾ ਰੋਡ 'ਤੇ ਪਿਕਅਪ ਚਾਲਕ ਵਲੋਂ ਟੱਕਰ ਮਾਰ ਦੇਣ ਨਾਲ ਮੌਤ ਹੋ ਗਈ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਹਾਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਹਾਕਮ ਸਿੰਘ ਵਾਲਾ (ਬਠਿੰਡਾ) ਜੋ ਕਿ ਗੱਡੀਆਂ ਨੂੰ ਬਾਡੀਆਂ ਲਾਉਣ ਦਾ ਕੰਮ ਕਰਦਾ ਸੀ ਤੇ ਸੰਗਤਪੁਰਾ ਵਿਖੇ ਜਾ ਰਿਹਾ ਸੀ ਕਿ ਗੁਲਾਬ ਸਿੰਘ ਵਾਲਾ ਵਿਖੇ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਦ ਕੋਟਲਾ ਰਾਏਕਾ ਤੋਂ ਮਜ਼ਦੂਰਾਂ ਨਾਲ ਭਰੀ ਹੋਈ ਪਿਕਅਪ ਗੱਡੀ ਨੇ ਉਸ ਦੇ ਮੋਟਰਸਾਈਕਲ ਨੂੰ ਲਪੇਟ ਵਿਚ ਲੈ ਲਿਆ | ਮਿ੍ਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 13 ਸਾਲ ਦੀ ਪੁੱਤਰੀ ਤੇ 10 ਸਾਲ ਦਾ ਪੁੱਤਰ ਛੱਡ ਗਿਆ ਹੈ | ਇਸ ਸਮੇਂ ਮਿ੍ਤਕ ਦੇ ਭਰਾ ਹਰਜਿੰਦਰ ਸਿੰਘ ਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਕਰਮਚਾਰੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਬਜਾਏ ਜਲਦੀ ਜਲਦੀ ਮਿ੍ਤਕ ਦੇਹ ਨੂੰ ਮੋਰਚਰੀ (ਮੋਗਾ) ਲਾਉਣ ਲਈ ਵਾਰ-ਵਾਰ ਜ਼ੋਰ ਪਾ ਰਹੇ ਸਨ ਜੋ ਕਿ ਨਿੰਦਣਯੋਗ ਹੈ | ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਦੋਸ਼ੀ ਦੀ ਗੱਡੀ ਦੀ ਸ਼ਨਾਖ਼ਤ ਹੋ ਗਈ ਸੀ ਪਰ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਅਮਰਜੀਤ ਸਿੰਘ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਦੋਸ਼ੀ ਨੂੰ ਗੱਡੀ ਸਮੇਤ ਭੱਜਣ ਦਾ ਮੌਕਾ ਦੇ ਦਿੱਤਾ | ਉਨ੍ਹਾਂ ਦੋਸ਼ ਲਾਇਆ ਕਿ ਹੁਣ ਵੀ ਦੋਸ਼ੀ ਨੂੰ ਬਚਾਉਣ ਦੇ ਮਨਸ਼ੇ ਨਾਲ ਪਰਚੇ ਵਿਚ ਗੱਡੀ ਦਾ ਗ਼ਲਤ ਨੰਬਰ ਪਾ ਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪੁਲਿਸ ਪ੍ਰਸ਼ਾਸਨ ਦੀ ਘਟੀਆ ਕਾਰਗੁਜ਼ਾਰੀ ਤੋਂ ਦੁਖੀ ਹੋਏ ਵਾਰਸਾਂ ਅਤੇ ਪਿੰਡ ਵਾਸੀਆਂ ਨੇ ਮਿ੍ਤਕ ਦੀ ਲਾਸ਼ ਨੂੰ ਬਾਘਾ ਪੁਰਾਣਾ ਦੇ ਚੌਂਕ ਵਿਚ ਰੱਖ ਕੇ ਜਾਮ ਕੀਤਾ ਗਿਆ ਤਾਂ ਕਿਤੇ ਜਾ ਕੇ ਪੁਲਿਸ ਪ੍ਰਸ਼ਾਸਨ ਗੱਡੀ ਦੀ ਬਰਾਮਦੀ ਲਈ ਦੌੜ ਭੱਜ ਕਰਨ ਲੱਗਾ | ਖ਼ਬਰ ਲਿਖੇ ਜਾਣ ਤੱਕ ਚੌਂਕ ਜਾਮ ਕਰਕੇ ਰੋਸ ਪ੍ਰਦਰਸ਼ਨ ਜਾਰੀ ਸੀ | ਦੂਸਰੇ ਪਾਸੇ ਪੁਲਿਸ ਅਧਿਕਾਰੀ ਅਮਰਜੀਤ ਸਿੰਘ ਅਨੁਸਾਰ ਪਿਕਅਪ ਚਾਲਕ ਗੁਰਦੀਪ ਸਿੰਘ ਪੁੱਤਰ ਰਾਜ ਸਿੰਘ ਪਿੰਡ ਕਾਹਨ ਸਿੰਘ ਵਾਲਾ (ਕੋਟਲਾ ਰਾਏਕਾ) ਨੂੰ ਗਿ੍ਫ਼ਤਾਰ ਕਰਕੇ ਬਣਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |
ਇਸ ਮੌਕੇ ਮਿ੍ਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਮਿ੍ਤਕ ਵਿਅਕਤੀ ਦੀ ਲਾਸ਼ ਸੜਕ 'ਤੇ ਕਈ ਘੰਟੇ ਪਈ ਰਹੀ ਪਰ ਐਸ.ਐਸ.ਐਫ (ਸੜਕ ਸੁਰੱਖਿਆ ਫੋਰਸ) ਮੈਂਬਰ ਘਟਨਾ ਸਥਾਨ 'ਤੇ ਨਹੀਂ ਪਹੰੁਚੇ ਜਦੋਂ ਕਿ ਮਾਨ ਸਰਕਾਰ ਦਾ ਦਾਅਵਾ ਹੈ ਘਟਨਾ ਸਥਾਨ 'ਤੇ ਐਸ.ਐਸ.ਐਫ (ਸੜਕ ਸੁਰੱਖਿਆ ਫੋਰਸ) ਮੈਂਬਰ ਪੰਜ-ਛੇ ਮਿੰਟਾਂ 'ਚ ਪਹੁੰਚ ਜਾਂਦੇ ਹਨ | ਇਸ ਮੌਕੇ ਥਾਣਾ ਮੁਖੀ ਨੇ ਕਿਹਾ ਕਿ ਦੋਸ਼ੀ ਵਿਅਕਤੀ ਵਿਰੁੱਧ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਵਿਧਾਇਕਾ ਡਾ. ਅਰੋੜਾ ਨੇ ਪਿੰਡ ਵਾਸੀਆਂ ਨੂੰ ਸਰਕਾਰੀ ਯੋਜਨਾਵਾਂ ਤੋਂ ਜਾਣੂੰ ਕਰਵਾਇਆ <br/> ਅਗਲੀ ਖ਼ਬਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਲੋਂ ਦੋ ਆਯੂਸ਼ਮਾਨ ਅਰੋਗਿਆ ਕੇਂਦਰਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।