14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮੋਗਾ ਅੰਡਰ-16 ਟੀਮ ਦੀ ਸ਼ਾਨਦਾਰ ਜਿੱਤ, ਮੁਕਤਸਰ ਨੂੰ ਹਰਾਇਆ-ਕਮਲ ਅਰੋੜਾ <br/>

ਅਜੀਤ ਡੈਸਕ 12-04-2026
ਮੋਗਾ, 11 ਅਪ੍ਰੈਲ (ਸੁਰਿੰਦਰਪਾਲ ਸਿੰਘ)-ਗੱਲਬਾਤ ਕਰਦਿਆਂ ਕਮਲ ਅਰੋੜਾ ਅਪੈਕਸ ਮੈਂਬਰ ਪੀ.ਸੀ.ਏ. ਮੋਹਾਲੀ ਨੇ ਦੱਸਿਆ ਪੰਜਾਬ ਸਟੇਟ ਇੰਟਰ ਡਿਸਟਿ੍ਕਟ ਅੰਡਰ-16 ਟੂਰਨਾਮੈਂਟ 2026-27 ਵਿਚ ਮੋਗਾ ਅੰਡਰ-16 ਟੀਮ ਨੇ ਸ਼ਾਨਦਾਰ ਆਲ ਰਾੳਾੂਡ ਪ੍ਰਦਰਸ਼ਨ ਕਰਦਿਆਂ ਮੁਕਤਸਰ ਅੰਡਰ-16 ਟੀਮ ਨੂੰ ਹਰਾ ਕੇ ਮਹੱਤਵਪੂਰਨ ਜਿੱਤ ਦਰਜ ਕੀਤੀ | ਇਹ ਮੈਚ ਮੁਕਤਸਰ ਜ਼ਿਲ੍ਹਾ ਕਿ੍ਕਟ ਗਰਾਊਾਡ ਵਿਚ ਖੇਡਿਆ ਗਿਆ | ਪਹਿਲੀ ਪਾਰੀ ਵਿਚ ਮੋਗਾ ਦੀ ਟੀਮ 101 ਰਨਾਂ 'ਤੇ ਆਊਟ ਹੋ ਗਈ | ਇਸ ਦੇ ਜਵਾਬ ਵਿਚ ਮੁਕਤਸਰ ਦੀ ਟੀਮ ਸਿਰਫ਼ 77 ਰਨਾਂ 'ਤੇ ਹੀ ਸਿਮਟ ਗਈ, ਜਿਸ ਨਾਲ ਮੋਗਾ ਨੂੰ 24 ਰਨਾਂ ਦੀ ਮਹੱਤਵਪੂਰਨ ਲੀਡ ਮਿਲੀ | ਦੂਜੀ ਪਾਰੀ ਵਿਚ ਮੋਗਾ ਦੇ ਬੱਲੇਬਾਜ਼ਾਂ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ 261 ਰਨਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ | ਸਕਸ਼ਮ ਜੈਨ ਨੇ 59 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦ ਕਿ ਜਸ਼ਨਪ੍ਰੀਤ ਸਿੰਘ ਨਾਗੀ ਨੇ 51 ਰਨ ਬਣਾਏ | ਇਸ ਤੋਂ ਇਲਾਵਾ ਗੈਵਿਨ ਕੋਹਲੀ (40), ਆਯਾਨ ਮਹਿੰਦਰੂ (27) ਅਤੇ ਗੁਰਮਨਦੀਪ ਸਿੰਘ ਮਹਿਤਾ (20) ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ | ਜਵਾਬ ਵਿਚ ਟਾਰਗੈਟ ਦਾ ਪਿੱਛਾ ਕਰਦਿਆਂ ਮੁਕਤਸਰ ਦੀ ਟੀਮ 218 ਰਨਾਂ 'ਤੇ ਆਊਟ ਹੋ ਗਈ | ਪ੍ਰਭਸ਼ਨ ਸਿੰਘ ਬਰਾੜ ਨੇ 88 ਰਨਾਂ ਦੀ ਵਧੀਆ ਪਾਰੀ ਖੇਡੀ, ਜਦ ਕਿ ਨਰਿੰਦਰਪਾਲ ਨੇ 41 ਰਨ ਬਣਾਏ | ਮੋਗਾ ਦੇ ਗੇਂਦਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ | ਗੈਵਿਨ ਕੋਹਲੀ ਨੇ ਪਹਿਲੀ ਪਾਰੀ ਵਿਚ 5 ਅਤੇ ਦੂਜੀ ਪਾਰੀ ਵਿਚ 3 ਵਿਕਟਾਂ ਹਾਸਲ ਕਰ ਕੇ ਮੈਚ ਜਿਤਾਉਂਦਾ ਪ੍ਰਦਰਸ਼ਨ ਕੀਤਾ | ਉਨ੍ਹਾਂ ਨੂੰ ਜੈ ਦਿਤਿਆ ਤਾਂਗੜੀ (3 ਵਿਕਟਾਂ) ਅਤੇ ਆਯਾਨ ਮਹਿੰਦਰੂ ਨੇ ਚੰਗਾ ਸਹਿਯੋਗ ਦਿੱਤਾ | ਇਸ ਸ਼ਾਨਦਾਰ ਜਿੱਤ ਨਾਲ ਮੋਗਾ ਟੀਮ ਨੇ ਟੂਰਨਾਮੈਂਟ ਵਿਚ ਆਪਣੀ ਪਕੜ ਮਜ਼ਬੂਤ ਕੀਤੀ ਹੈ | ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੋਗਾ ਵਲੋਂ ਸਾਰੇ ਖਿਡਾਰੀਆਂ, ਕੋਚਾਂ ਅਤੇ ਸਹਾਇਕ ਸਟਾਫ਼ ਨੂੰ ਵਧਾਈ ਦਿੱਤੀ ਗਈ ਹੈ | ਇਸ ਮੌਕੇ ਡਾ. ਪੈਟਰਨ ਸੰਜੀਵ ਕੁਮਾਰ ਸੈਣੀ, ਪ੍ਰਧਾਨ ਰਵਿੰਦਰ ਸਿੰਘ, ਪ੍ਰਦੀਪ ਮੋਂਗਾ, ਸਨੀ ਮਨਚੰਦਾ, ਕੋਚ ਮਨਜੀਤ ਕੁਮਾਰ, ਕਪਿਲ ਦੇਵ, ਹਰਸਿਮਰਨ ਸਿੰਘ ਅਤੇ ਮੋਹਨ ਸੁੰਦਰ ਦਾਸ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸਰਕਾਰ ਨੇ ਪਿਛਲੇ ਡੇਢ ਸਾਲ ਤੋਂ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਨਹੀਂ ਕੀਤੀ-ਆਗੂ ਅਗਲੀ ਖ਼ਬਰ ਭਾਈ ਗੁਰਪ੍ਰੇਮ ਸਿੰਘ ਰੋਡੇ ਦੀ ਧਰਮ ਪਤਨੀ ਦੇ ਅਕਾਲ ਚਲਾਣੇ ਨਾਲ ਇਲਾਕੇ 'ਚ ਸੋਗ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।