22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਦਸਮੇਸ਼ ਹਾਈ ਸਕੂਲ ਦੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਦਸਮੇਸ਼ ਪਬਲਿਕ ਸਕੂਲ ਮੋਗਾ ਦੇ 8ਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਵਿਚ ਵਧੀਆ ਨੰਬਰ ਲੈਣ ਵਾਲੇ ਵਿਦਿਆਰਥੀ | ਤਸਵੀਰ: ਹਰਜੀਤ ਸਿੰਘ <br/> 13-04-2026
ਮੋਗਾ, 12 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਹਾਈ ਸਕੂਲ ਮੋਗਾ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੀਤੇ ਦਿਨੀਂ ਅੱਠਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਡਾਇਰੈਕਟਰ ਗੁਰਬੀਰ ਸਿੰਘ ਜੱਸਲ ਤੇ ਵਾਈਸ ਪਿ੍ੰਸੀਪਲ ਸੁਰਿੰਦਰ ਕੌਰ ਜੱਸਲ ਨੇ ਦੱਸਿਆ ਕਿ ਸਕੂਲ ਨਤੀਜਾ 100 ਫ਼ੀਸਦੀ ਰਿਹਾ | ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਨਵਨਵੀਰ ਕੌਰ ਨੇ 583/600 ਅੰਕ ਪ੍ਰਾਪਤ ਕਰ ਕੇ ਸਕੂਲ ਵਿਚੋਂ ਪਹਿਲਾ, ਦਮਨਦੀਪ ਸਿੰਘ ਨੇ 570 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਹਰਕੀਰਤ ਸਿੰਘ ਤੇ ਏਕ ਨੂਰ ਸਿੰਘ ਨੇ 562 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ, ਇਸੇ ਤਰ੍ਹਾਂ ਪੂਰਬ ਅਤੇ ਕੁਸ਼ਲਦੀਪ ਸਿੰਘ ਨੇ 552 ਅੰਕ ਪ੍ਰਾਪਤ ਕਰ ਕੇ ਚੌਥਾ ਸਥਾਨ ਹਾਸਲ ਕੀਤਾ | ਦਮਨਦੀਪ ਸਿੰਘ ਨੇ ਸਾਇੰਸ 'ਚੋਂ 100 'ਚੋਂ 100 ਅੰਕ ਪ੍ਰਾਪਤ ਕੀਤੇ | ਸੋਸ਼ਲ ਸਾਇੰਸ 'ਚੋਂ 99 ਤੇ ਪੰਜਾਬੀ 'ਚੋਂ 98 ਅੰਕ ਪ੍ਰਾਪਤ ਕੀਤੇ | ਨਵਨਵੀਰ ਕੌਰ ਨੇ ਪੰਜਾਬੀ 'ਚੋਂ 99, ਸਾਇੰਸ 'ਚੋਂ 99 ਤੇ ਸੋਸ਼ਲ ਸਾਇੰਸ ਵਿਚੋਂ 99 ਅੰਕ ਪ੍ਰਾਪਤ ਕੀਤੇ | ਮਹਿਕਦੀਪ ਕੌਰ, ਜਾਨਕੀ, ਹਰਕੀਰਤ ਸਿੰਘ ਤੇ ਸਿਧਾਂਤ ਨੇ ਪੰਜਾਬੀ ਤੇ ਸੋਸ਼ਲ ਸਾਇੰਸ 'ਚੋਂ 99 ਅੰਕ ਪ੍ਰਾਪਤ ਕੀਤੇ | ਬਾਕੀ ਸਾਰੇ ਬੱਚੇ ਵਧੀਆ ਨੰਬਰ ਪ੍ਰਾਪਤ ਕਰ ਕੇ ਪਹਿਲੇ ਦਰਜੇ 'ਤੇ ਪਾਸ ਹੋਏ | ਇਸ ਮੌਕੇ ਡਾਇਰੈਕਟਰ ਗੁਰਬੀਰ ਸਿੰਘ ਜੱਸਲ ਅਤੇ ਵਾਈਸ ਪਿ੍ੰਸੀਪਲ ਸੁਰਿੰਦਰ ਕੌਰ ਜੱਸਲ ਨੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਸਮੂਹ ਸਟਾਫ਼ ਦੀ ਮਿਹਨਤ ਤੇ ਚੰਗੇ ਨੰਬਰ ਆਉਣ 'ਤੇ ਸ਼ਲਾਘਾ ਕੀਤੀ ਗਈ | ਇਸ ਮੌਕੇ ਹਰਜੀਤ ਕੌਰ, ਮਨਜੀਤ ਕੌਰ, ਨਿਰਮਲ ਅਰੋੜਾ, ਮੈਡਮ ਤਾਰਾ, ਕਿਰਨਦੀਪ ਕੌਰ, ਸੁਮਨਪ੍ਰੀਤ ਕੌਰ ਸ਼ਾਮਿਲ ਸਨ |
ਪਿਛਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਧਰਮਕੋਟ ਵਲੋਂ ਦੇਸੀ ਨਵੇਂ ਸਾਲ ਦਾ ਕੈਲੰਡਰ ਜਾਰੀ <br/> ਅਗਲੀ ਖ਼ਬਰ ਦਸਮੇਸ਼ ਸਕੂਲ ਵਿਖੇ ਵਿਸਾਖੀ ਸਮਾਗਮ ਤੇ ਇਨਾਮ ਵੰਡ ਸਮਾਰੋਹ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।