21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਧਰਮਕੋਟ ਵਲੋਂ ਦੇਸੀ ਨਵੇਂ ਸਾਲ ਦਾ ਕੈਲੰਡਰ ਜਾਰੀ <br/>

ਅਜੀਤ ਡੈਸਕ 13-04-2026
ਧਰਮਕੋਟ, 12 ਅਪ੍ਰੈਲ (ਪਰਮਜੀਤ ਸਿੰਘ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਧਰਮਕੋਟ ਵਲੋਂ ਅੱਜ ਦੇਸੀ ਮਹੀਨੇ ਦੇ ਨਵੇਂ ਸਾਲ ਦੇ ਮੌਕੇ ਕੈਲੰਡਰ ਜਾਰੀ ਕੀਤਾ ਗਿਆ | ਇਹ ਕੈਲੰਡਰ ਚੇਅਰਮੈਨ ਹਰਪ੍ਰੀਤ ਸਿੰਘ ਰਿੱਕੀ ਤੇ ਬਲਾਕ ਸੰਮਤੀ ਮੈਂਬਰ ਗੁਰਬਖ਼ਸ਼ ਸਿੰਘ ਕੁੱਕੂ ਵਲੋਂ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਆਗੂ ਮੇਜਰ ਸਿੰਘ ਫ਼ਤਿਹਗੜ੍ਹ, ਬਲਾਕ ਪ੍ਰਧਾਨ ਡਾ. ਹਰਮੀਤ ਸਿੰਘ ਲਾਡੀ, ਲਛਮਣ ਸਿੰਘ, ਕੁਲਵੰਤ ਸਿੰਘ (ਕੈਸ਼ੀਅਰ), ਸਲਾਹਕਾਰ ਸਤਭਾਗ ਸਿੰਘ ਬੱਡੂਵਾਲ, ਦਰਬਾਰਾ ਸਿੰਘ, ਮੁਹੰਮਦ ਖਾਂ, ਚੇਅਰਮੈਨ ਹਰਬੰਸ ਸਿੰਘ ਕੋਟ ਈਸੇ ਖਾਂ, ਡਾ. ਦਿਲਬਾਗ ਸਿੰਘ ਢੋਲੇਵਾਲ, ਗੁਰਪ੍ਰੀਤ ਸਿੰਘ ਢਿੱਲੋਂ (ਕਿਸ਼ਨਪੁਰਾ), ਹਰੀ ਨਰਾਇਣ, ਬਾਲਾ ਕਿਸ਼ਨਪੁਰਾ, ਤਰਸੇਮ ਸਿੰਘ, ਲਖਬੀਰ ਸਿੰਘ, ਰਾਜ ਸਿੰਘ, ਗੁਰਪ੍ਰੀਤ ਸਿੰਘ, ਜਗਰਾਜ ਸਿੰਘ, ਹਰਚੰਦ ਸਿੰਘ, ਬੂਟਾ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ, ਲਖਬੀਰ ਸਿੰਘ, ਨਛੱਤਰ ਸਿੰਘ ਭਿੰਡਰ ਅਤੇ ਕੁਸਮ ਮਨਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਡਾਕਟਰ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਹਰਪ੍ਰੀਤ ਸਿੰਘ ਰਿੱਕੀ ਅਤੇ ਗੁਰਬਖ਼ਸ਼ ਸਿੰਘ ਕੁੱਕੂ ਨੇ ਕਿਹਾ ਕਿ ਸਾਡਾ ਜਥੇਬੰਦੀ ਨਾਲ ਨਿੱਘਾ ਤੇ ਲੰਬੇ ਸਮੇਂ ਦਾ ਰਿਸ਼ਤਾ ਹੈ ਤੇ ਅਸੀਂ ਹਮੇਸ਼ਾ ਇਸ ਦਾ ਪੂਰਾ ਸਾਥ ਦੇਵਾਂਗੇ | ਉਨ੍ਹਾਂ ਕਿਹਾ ਕਿ ਜੇਕਰ ਜਥੇਬੰਦੀ ਦੇ ਹੱਕਾਂ ਲਈ ਧਰਨੇ 'ਤੇ ਵੀ ਬੈਠਣਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ | ਅੰਤ ਵਿਚ ਐਸੋਸੀਏਸ਼ਨ ਵਲੋਂ ਸਭ ਦਾ ਧੰਨਵਾਦ ਕੀਤਾ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਮਸ਼ੀਨਾਂ 'ਤੇ ਸਬਸਿਡੀ ਲਈ ਬਿਨੈ ਪੱਤਰਾਂ ਦੀ ਮ... ਅਗਲੀ ਖ਼ਬਰ ਦਸਮੇਸ਼ ਹਾਈ ਸਕੂਲ ਦੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।