07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮੋਗਾ ਦੇ ਬੁੱਘੀਪੁਰਾ ਜਲੰਧਰ ਹਾਈਵੇ ਰੋਡ 'ਤੇ ਸਥਿਤ ਡੈਂਟਿੰਗ ਪੇਂਟਿੰਗ ਵਰਕਸ਼ਾਪ ਵਿਚ ਲੱਗੀ ਭਿਆਨਕ ਅੱਗ

ਅਜੀਤ ਡੈਸਕ 19-04-2026
ਮੋਗਾ, 18 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਜਲੰਧਰ ਹਾਈਵੇ ਰੋਡ ਬੁੱਘੀਪੁਰਾ ਚੌਕ ਦੇ ਨੇੜੇ ਸਥਿਤ ਇਕ ਡੈਂਟਿੰਗ-ਪੈਂਟਿੰਗ ਵਰਕਸ਼ਾਪ ਅਚਾਨਕ ਭਿਆਨਕ ਅੱਗ ਦੀ ਲਪੇਟ ਵਿਚ ਆ ਗਈ ਅਤੇ ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਮੌਕੇ 'ਤੇ ਖੜੀਆਂ ਕਈ ਗੱਡੀਆਂ ਨੂੰ ਪਾਸੇ ਹਟਾਉਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਉਹ ਕੁਝ ਹੀ ਪਲਾਂ ਵਿਚ ਅੱਗ ਦੀ ਲਪੇਟ ਵਿਚ ਆ ਗਈਆਂ¢ ਅੱਗ ਦੀਆਂ ਉੱਚੀਆਂ ਲਪਟਾਂ ਨੇ ਪੂਰੀ ਵਰਕਸ਼ਾਪ ਨੂੰ ਘੇਰ ਲਿਆ ਅਤੇ ਆਸੇ ਪਾਸੇ ਧੂੰਏਾ ਦੇ ਗੁਬਾਰ ਨਜ਼ਰ ਆਉਣ ਲੱਗ ਪਏ | ਜਿਸ ਨਾਲ ਆਸ ਪਾਸ ਦੇ ਖੇਤਰ ਵਿਚ ਇਕ ਵਾਰ ਤਾਂ ਡਰ ਦਾ ਮਾਹੌਲ ਬਣ ਗਿਆ ਤੇ ਲੋਕ ਆਪਣੀਆਂ ਦੁਕਾਨਾਂ ਅਤੇ ਵਾਹਨਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ¢ ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਦੀਆਂ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ 'ਤੇ ਕਰੀਬ ਇਕ ਘੰਟੇ ਦੀ ਮਿਹਨਤ ਮਸ਼ੱਕਤ ਤੋਂ ਬਾਅਦ ਕਾਬੂ ਪਾ ਲਿਆ¢ ਮੁੱਢਲੀ ਜਾਣਕਾਰੀ ਅਨੁਸਾਰ ਇਹ ਅੱਗ ਸ਼ਾਇਦ ਉਸ ਵੇਲੇ ਲੱਗੀ ਜਦੋਂ ਵਰਕਸ਼ਾਪ ਵਿਚ ਗੱਡੀਆਂ 'ਤੇ ਕਟਿੰਗ ਦਾ ਕੰਮ ਚੱਲ ਰਿਹਾ ਸੀ ਅਤੇ ਕਟਰ ਦੀ ਚੰਗਿਆੜੀ ਅਤੇ ਵਗ ਰਹੀ ਤੇਜ਼ ਹਵਾ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ¢ ਵਰਕਸ਼ਾਪ ਵਿਚ ਮੌਜੂਦ ਰਸਾਇਣਿਕ ਪੇਂਟ ਅਤੇ ਵਾਹਨਾਂ ਦੇ ਤੇਲ ਨੇ ਅੱਗ ਨੂੰ ਹੋਰ ਭੜਕਾ ਦਿੱਤਾ¢ ਭਾਵੇਂ ਕਿ ਵਰਕਸ਼ਾਪ ਦੇ ਮਾਲਕ ਸੁਰਿੰਦਰ ਕੁਮਾਰ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ¢ ਉਨ੍ਹਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਅਸਲ ਕਾਰਨ ਅਜੇ ਵੀ ਸਪਸ਼ਟ ਨਹੀਂ ਹੈ ਅਤੇ ਇਹ ਵੀ ਸੰਭਵ ਹੈ ਕਿ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਦੀਆਂ ਤਾਰਾਂ ਕਾਰਨ ਅੱਗ ਲੱਗੀ ਹੋਵੇ¢ ਇਸ ਮਾਮਲੇ ਵਿਚ ਪੁਲਿਸ ਵੱਖ-ਵੱਖ ਐਂਗਲਾਂ ਤੋਂ ਜਾਂਚ ਵਿਚ ਲੱਗੀ ਹੋਈ ਹੈ¢ ਇਸ ਹਾਦਸੇ ਵਿਚ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਿਤਾਇਆ ਜਾ ਰਿਹਾ ਹੈ ਕਿਉਂਕਿ ਕਈ ਵਾਹਨ ਪੂਰੀ ਤਰ੍ਹਾਂ ਸੜ ਚੁੱਕੇ ਹਨ ਅਤੇ ਵਰਕਸ਼ਾਪ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ¢
ਪਿਛਲੀ ਖ਼ਬਰ ਮਹਿਲਾਵਾਂ ਨੂੰ ਰਾਜਨੀਤੀ ਵਿਚ ਹੱਕ ਮਿਲਣਾ ਸਮੇਂ ਦੀ ਲੋੜ-ਹਰਿੰਦਰਪਾਲ ਕੌਰ ਪੰਡੋਰੀ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਰੈਂਪ ਸਕੀਮ ਅਧੀਨ ਜਾਗਰੂਕਤਾ ਕੈਂਪ ਤੇ ਵਰਕਸ਼ਾਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।