09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਵਿਦਿਆਰਥੀਆਂ ਲਈ ਸਿਹਤ ਤੇ ਸਰੀਰਕ ਸਿੱਖਿਆ ਤਹਿਤ ਖੇਡਾਂ ਕਰਵਾਈਆਂ <br/>

ਅਜੀਤ ਡੈਸਕ 19-04-2026
ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਮੁੱਖ ਸਲਾਹਕਾਰ ਮੈਡਮ ਹਰਪ੍ਰੀਤ ਕੌਰ, ਪਿ੍ੰਸੀਪਲ ਮੈਡਮ ਸਤਵਿੰਦਰ ਕੌਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ, ਐਕਟੀਵਿਟੀ ਕੋਆਰਡੀਨੇਟਰ ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਅਤੇ ਸਰੀਰਕ ਸਿੱਖਿਆ ਤਹਿਤ ਵਿਸ਼ੇਸ਼ ਟੀਮ ਬਿਲਡਿੰਗ ਖੇਡਾਂ ਕਰਵਾਈਆਂ ਗਈਆਂ | ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ, ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਇਹ ਖੇਡਾਂ ਕਰਵਾਈਆਂ ਗਈਆਂ | ਇਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਸਕੂਲ ਦੇ ਸਰੀਰਕ ਸਿੱਖਿਆ ਵਿਭਾਗ ਮੈਡਮ ਨੀਲਮ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਵਲੋਂ ਲੜਕਿਆਂ ਲਈ ਫੁੱਟਬਾਲ, ਵਾਲੀਬਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ | ਫੁੱਟਬਾਲ ਅਤੇ ਵਾਲੀਬਾਲ ਦੇ ਮੈਚਾਂ ਦੌਰਾਨ ਵਿਦਿਆਰਥੀਆਂ ਨੇ ਟੀਮ ਭਾਵਨਾ, ਅਨੁਸ਼ਾਸਨ ਅਤੇ ਖੇਡ ਪ੍ਰਤੀ ਜਨੂਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਰੱਸਾਕਸ਼ੀ ਦੇ ਮੁਕਾਬਲੇ ਨੇ ਪੂਰੇ ਮੈਦਾਨ ਵਿਚ ਜੋਸ਼ ਭਰ ਦਿੱਤਾ | ਜਿੱਥੇ ਹਰੇਕ ਵਿਦਿਆਰਥੀ ਨੇ ਆਪਣੀ ਪੂਰੀ ਤਾਕਤ ਅਤੇ ਤਾਲਮੇਲ ਨਾਲ ਜਿੱਤ ਲਈ ਜ਼ੋਰ ਲਾਇਆ | ਲੜਕੀਆਂ ਲਈ ਵਿਸ਼ੇਸ਼ ਤੌਰ 'ਤੇ ਕਿ੍ਕਟ, ਖੋ-ਖੋ ਅਤੇ ਰੱਸਾਕਸ਼ੀ ਦੇ ਮੁਕਾਬਲੇ ਕੀਤੇ ਗਏ | ਕਿ੍ਕਟ ਮੈਚ ਦੌਰਾਨ ਲੜਕੀਆਂ ਨੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਜੌਹਰ ਦਿਖਾਉਂਦਿਆਂ ਸਾਬਤ ਕੀਤਾ ਕਿ ਖੇਡਾਂ ਦੇ ਮੈਦਾਨ ਵਿਚ ਉਹ ਕਿਸੇ ਤੋਂ ਘੱਟ ਨਹੀਂ | ਖੋ-ਖੋ ਦੌਰਾਨ ਵੀ ਲੜਕੀਆਂ ਨੇ ਆਪਣੀ ਚੁਸਤੀ ਤੇ ਫੁਰਤੀ ਦਾ ਜਲਵਾ ਦਿਖਾਇਆ | ਲੜਕੀਆਂ ਦੀ ਰੱਸਾਕਸ਼ੀ ਵੀ ਬੇਹੱਦ ਰੋਮਾਂਚਕ ਰਹੀ ਅਤੇ ਸਾਰੇ ਦਰਸ਼ਕਾਂ ਨੇ ਖ਼ੂਬ ਹੌਸਲਾ-ਅਫ਼ਜ਼ਾਈ ਕੀਤੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਸਤਵਿੰਦਰ ਕੌਰ ਨੇ ਕਿਹਾ ਅੱਜ ਦੇ ਦੌਰ ਵਿਚ ਬੱਚਿਆਂ ਦਾ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਰਹਿਣਾ ਕਾਫ਼ੀ ਨਹੀਂ | ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਖੇਡਾਂ ਬਹੁਤ ਜ਼ਰੂਰੀ ਹਨ | ਟੀਮ ਬਿਲਡਿੰਗ ਵਾਲੀਆਂ ਇਨ੍ਹਾਂ ਖੇਡਾਂ ਨਾਲ ਵਿਦਿਆਰਥੀਆਂ ਵਿਚ ਆਪਸੀ ਸਹਿਯੋਗ, ਲੀਡਰਸ਼ਿਪ ਅਤੇ ਤਣਾਓ ਮੁਕਤ ਰਹਿਣ ਦੀ ਸਮਰੱਥਾ ਪੈਦਾ ਹੁੰਦੀ ਹੈ | ਸਕੂਲ ਭਵਿੱਖ ਵਿਚ ਵੀ ਪਹਿਲਾਂ ਦੀ ਤਰ੍ਹਾਂ ਅਜਿਹੀਆਂ ਮਾਨਸਿਕ ਤੇ ਸਰੀਰਕ ਸਿਹਤ ਨਾਲ ਸਬੰਧਿਤ ਗਤੀਵਿਧੀਆਂ ਨੂੰ ਪਹਿਲ ਦਿੰਦਾ ਰਹੇਗਾ |

ਪਿਛਲੀ ਖ਼ਬਰ ਦੇਸ਼ ਦੇ 99 ਫ਼ੀਸਦੀ ਨੌਜਵਾਨ ਚੰਗੀ ਸਿੱਖਿਆ ਤੋਂ ਵਾਂਝੇ-ਸਿਸੋਦੀਆ ਸਾਬਕਾ ਮੁੱਖ ਮੰਤਰੀ ਸ: ਲਛਮਣ ਸਿੰਘ ਗਿੱਲ ਦੇ ਨਗਰ... ਅਗਲੀ ਖ਼ਬਰ ਡਰੋਲੀ ਭਾਈ ਦੇ ਐਨ.ਐਸ.ਐਸ. ਵਲੰਟੀਅਰਜ਼ ਨੇ ਯੁੱਧ ਨਸ਼ਿਆਂ ਵਿਰੁੱਧ ਜ਼ਿਲ੍ਹਾ ਪੱਧਰੀ ਕਮਿਊਨਿਟੀ ਵਾਕਥੋਨ ਵਿੱਚ ਲਿਆ ਹਿੱਸਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।