18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਮੋਗਾ ਯੂਥ ਵੈੱਲਫੇਅਰ ਕਲੱਬ ਨੇ 15ਵੇਂ ਸਥਾਪਨਾ ਦਿਵਸ 'ਤੇ ਭਗਵਤੀ ਜਾਗਰਣ ਕਰਵਾਇਆ <br/>

ਅਜੀਤ ਡੈਸਕ 30-04-2026
ਮੋਗਾ, 29 ਅਪ੍ਰੈਲ (ਅਸ਼ੋਕ ਬਾਂਸਲ)-ਕਲੱਬ ਦਾ 15ਵਾਂ ਸਥਾਪਨਾ ਦਿਵਸ ਮੋਗਾ ਯੂਥ ਵੈੱਲਫੇਅਰ ਕਲੱਬ ਵਲੋਂ ਮਾਂ ਭਗਵਤੀ ਦਾ ਜਾਗਰਣ ਕਰਵਾ ਕੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਮਾਂ ਭਗਵਤੀ ਦੇ ਦਰਬਾਰ ਵਿਚ ਕਲੱਬ ਦੇ ਸਰਪ੍ਰਸਤ ਅਤੇ ਡਿਪਟੀ ਮੇਅਰ ਅਸ਼ੋਕ ਧਮੀਜਾ, ਪ੍ਰਧਾਨ ਨੀਰਜ ਬਠਲਾ ਅਤੇ ਸਮੂਹ ਮੈਂਬਰਾਂ ਨੇ ਨਵ ਗ੍ਰਹਿ ਦੀ ਪੂਜਾ ਕਰਨ ਤੋਂ ਬਾਅਦ ਜੋਤੀ ਜਗਾਉਣ ਦੀ ਰਸਮ ਨਿਭਾਈ | ਜਾਗਰਣ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੀ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦਰਬਾਰ ਦਾ ਉਦਘਾਟਨ ਕੀਤਾ ਅਤੇ ਕਲੱਬ ਮੈਂਬਰਾਂ ਨੂੰ ਮਾਂ ਭਗਵਤੀ ਜਾਗਰਣ ਲਈ ਵਧਾਈ ਦਿੱਤੀ | ਜਾਗਰਣ ਦੀ ਸ਼ੁਰੂਆਤ ਮਾਈ ਸ਼ੀਤਲਾ ਦੁਰਗਾ ਭਜਨ ਮੰਡਲੀ ਦੇ ਗਾਇਕ ਨਰੇਸ਼ ਧੀਰ ਨੇ ਗਣਪਤੀ ਆਰਾਧਨਾ ਗਾ ਕੇ ਕੀਤੀ | ਜਾਗਰਣ ਵਿਚ ਭਜਨ ਗਾਇਕ ਤਰੁਣ ਗਿੱਲ ਨੇ ਅਪਣੇ ਭਜਨਾਂ ਨਾਲ਼ ਸਾਰੀ ਰਾਤ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਕਲੱਬ ਦੇ ਪ੍ਰਧਾਨ ਨੀਰਜ ਬਠਲਾ ਅਤੇ ਉਪ ਪ੍ਰਧਾਨ ਸੰਦੀਪ ਗਰਗ ਨੇ ਕਿਹਾ ਕਿ 15 ਸਾਲ ਪਹਿਲਾਂ ਦੇਵੀ ਦੁਰਗਾ ਦੇ ਆਸ਼ੀਰਵਾਦ ਨਾਲ ਕਲੱਬ ਦੀ ਸਥਾਪਨਾ ਕੀਤੀ ਸੀ | ਕਲੱਬ ਧਾਰਮਿਕ ਗਤੀਵਿਧੀਆਂ ਦੇ ਨਾਲ-ਨਾਲ ਸਮਾਜਿਕ ਕਾਰਜ ਕਰਨਾ ਹੈ | ਹਰ ਮਹੀਨੇ ਕਲੱਬ 51 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦਾ ਹੈ ਅਤੇ ਵਾਤਾਵਰਣ ਸੁਰੱਖਿਆ ਲਈ ਰੁੱਖ ਲਗਾਉਂਦਾ ਹੈ ਸਕੂਲੀ ਬੱਚਿਆਂ ਨੂੰ ਨੈਤਿਕ ਸਿੱਖਿਆ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਲਗਾਏ ਜਾਂਦੇ ਹਨ | ਇਸ ਮੌਕੇ ਅਸ਼ੋਕ ਧਮੀਜਾ, ਪ੍ਰਧਾਨ ਨੀਰਜ ਬਾਠਲਾ, ਸੰਦੀਪ ਗਰਗ, ਕਿਮਤ ਕਾਲੀ, ਸੁਰੇਸ਼ ਮਿੱਢਾ, ਡਿੰਪਲ ਰਾਜਦੇਵ, ਬਿੱਲਾ ਧਮੀਜਾ, ਗੁਰਵਿੰਦਰ ਸਿੱਧੂ, ਗੁਲਸ਼ਨ ਕੁਮਾਰ, ਵਿਪਨ ਮਿਗਲਾਨੀ, ਸੰਜੇ ਕੋਛੜ, ਬੰਟੀ ਅਨੇਜਾ, ਮੋਹਿਤ ਮਿਗਲਾਨੀ, ਦੀਪੂ, ਮਨਪ੍ਰੀਤ ਸ਼ਰਮਾ, ਜਤਿਨ ਗਰਗ ਅਤੇ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਆਸ਼ਰਮ ਵਿਚ ਹਫ਼ਤਾਵਾਰੀ ਸਤਿਸੰਗ <br/> ਅਗਲੀ ਖ਼ਬਰ ਬਿਜਲੀ ਦੇ ਲੰਬੇ-ਲੰਬੇ ਕੱਟਾਂ ਨੂੰ ਲੈ ਕੇ ਅਕਾਲੀ ਦਲ ਅੱਜ ਕਰੇਗਾ ਐਕਸੀਅਨ ਦਫ਼ਤਰ ਅੱਗੇ ਪ੍ਰਦਰਸ਼ਨ-ਮਾਹਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।