ਬੱਧਨੀ ਕਲਾਂ, 30 ਅਪ੍ਰੈਲ (ਸੰਜੀਵ ਕੋਛੜ)-ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡਾਇਰੈਕਟਰ ਡਾ. ਸਤੀਸ਼ ਕੁਮਾਰ ਵਰਮਾ ਨੂੰ ਪਟਿਆਲਾ ਵਿਖੇ ਉਨ੍ਹਾਂ ਦੀ ਲਾਇਬ੍ਰੇਰੀ 'ਚ ਪਹੁੰਚੇ ਮੋਹੀ ਅਮਰਜੀਤ ਸਿੰਘ ਦੇ ਨਾਟਕ ਤੇ ਰੰਗਮੰਚ ਦੇ ਉਸਤਾਦ ਡਾ. ਸਤੀਸ਼ ਕੁਮਾਰ ਵਰਮਾ ਨੇ ਨਾਟਕਕਾਰ ਮੋਹੀ ਨੂੰ ਆਸ਼ੀਰਵਾਦ ਦਿੰਦਿਆਂ ਆਪਣੀ ਨਾਟਕਾਂ ਦੀ ਲਿਖੀ ਕਿਤਾਬ 365 ਦਿਨ 365 ਨਾਟਕ ਭੇਟ ਕਰਦਿਆਂ ਖ਼ੁਸ਼ੀ ਜ਼ਾਹਿਰ ਕੀਤੀ | ਇਸ ਸਮੇਂ ਨਾਟਕਕਾਰ ਮੋਹੀ ਦੌਧਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਸਤਾਦ ਵਲੋਂ ਦਿੱਤਾ ਗਿਆ ਮਾਨ ਸਨਮਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਇਨ੍ਹਾਂ ਦੀ ਬਦੌਲਤ ਹੀ ਅੱਜ ਮੈਂ ਇਸ ਮੁਕਾਮ 'ਤੇ ਪਹੁੰਚਿਆ ਹਾਂ | ਜ਼ਿਕਰਯੋਗ ਹੈ ਕਿ ਮੋਹੀ ਅਮਰਜੀਤ ਸਿੰਘ ਦੀਆਂ ਵੀ ਹੁਣ ਤੱਕ ਨਾਟਕਾਂ ਦੀਆਂ ਤਿੰਨ ਕਿਤਾਬਾਂ ਨਜ਼ੀਰਾਂ ਬੇਗਮ, ਮਿੱਟੀ ਦਾ ਪੁਤਲਾ, ਤੇ ਕਲਾ ਦਾ ਸਫ਼ਰ ਛਪ ਕੇ ਪਾਠਕਾਂ ਤੱਕ ਪਹੁੰਚ ਚੁੱਕੀਆਂ ਹਨ | ਮੋਹੀ ਉੱਘੇ ਸਮਾਜ ਸੇਵੀ, ਲੇਖਕ ਹੋਣ ਦੇ ਨਾਲ-ਨਾਲ ਨਾਟ ਕਲਾ ਕੇਂਦਰ ਜਗਰਾਉਂ ਦੇ ਡਾਇਰੈਕਟਰ ਵੀ ਹਨ | ਮੋਹੀ ਪੰਜਾਬੀ ਨਾਟਕ, ਰੰਗਮੰਚ ਦਾ ਉੱਘਾ ਤੇ ਜਾਣਿਆਂ ਪਹਿਚਾਣਿਆ ਨਾਮ ਹੈ |