24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪੰਜਾਬ 'ਚ ਭਾਜਪਾ ਦਾ ਇਸ ਵਾਰ ਸ਼ਾਨਦਾਰ ਪ੍ਰਦਰਸ਼ਨ ਰਹੇਗਾ-ਸ਼ਮਸ਼ੇਰ ਸਿੰਘ ਕੈਲਾ

ਅਜੀਤ ਡੈਸਕ 01-05-2026
ਕੋਟ ਈਸੇ ਖਾਂ, 30 ਅਪ੍ਰੈਲ (ਗੁਰਮੀਤ ਸਿੰਘ ਖਾਲਸਾ)-ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਅਹਿਮ ਬੈਠਕ ਸਥਾਨਕ ਜ਼ੀਰਾ ਰੋਡ ਵਿਖੇ ਹੋਈ | ਜਿਸ ਵਿਚ ਭਾਜਪਾ ਦੇ ਹਲਕਾ ਧਰਮਕੋਟ ਇੰਚਾਰਜ ਸ਼ਮਸ਼ੇਰ ਸਿੰਘ ਕੈਲਾ ਵਲੋਂ ਵੀ ਸ਼ਿਰਕਤ ਕੀਤੀ ਗਈ¢ ਬੈਠਕ ਦੌਰਾਨ ਉਨ੍ਹਾਂ ਵਲੋਂ ਸ਼ਹਿਰ ਦੀਆਂ ਆ ਰਹੀਆਂ ਮੌਜੂਦਾ ਨਗਰ ਪੰਚਾਇਤ ਚੋਣਾਂ ਦੇ ਸੰਬੰਧ 'ਚ ਸਾਥੀਆਂ ਨਾਲ ਅਹਿਮ ਵਿਚਾਰ ਵਟਾਂਦਰੇ ਕੀਤੇ ਗਏ¢ ਇਸ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਕੈਲਾ, ਸੀਨੀ: ਆਗੂ ਸੁਸ਼ੀਲ ਅਰੋੜਾ, ਵਿਕਾਸ ਗਾਬਾ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਭਾਜਪਾ ਦੇ ਕੇਂਦਰ 'ਚ ਲਗਾਤਾਰ ਚੰਗੇ ਕਾਰਜ ਨੂੰ ਵੇਖਦੇ ਹੋਏ ਪੂਰੇ ਦੇਸ਼ ਵਿਚ ਲੋਕ ਭਾਜਪਾ ਦੀਆਂ ਨੀਤੀਆਂ ਨਾਲ ਜੁੜ ਰਹੇ ਹਨ ਤੇ ਹਰ ਪਾਸੇ ਲਹਿਰ ਬਣ ਰਹੀ ਹੈ¢ ਉਨ੍ਹਾਂ ਕਿਹਾ ਕਿ ਪੰਜਾਬ 'ਚ ਵੀ ਇਸ ਵਾਰ ਭਾਜਪਾ ਦਾ ਨਿਰਨਾਇਕ ਤੇ ਸ਼ਾਨਦਾਰ ਪ੍ਰਦਰਸ਼ਨ ਰਹੇਗਾ¢ ਬੈਠਕ 'ਚ ਵਿਚਾਰ ਵਟਾਂਦਰੇ ਉਪਰੰਤ ਜਗਦੀਸ਼ ਬਾਵਾ ਜਾਨੀਆ ਨੂੰ ਭਾਜਪਾ ਕੋਟ ਈਸੇ ਖਾਂ ਦਾ ਮੰਡਲ ਪ੍ਰਧਾਨ ਅਤੇ ਜਤਿੰਦਰ ਕੁਮਾਰ ਪਲਤਾ ਨੂੰ ਯੁਵਾ ਮੋਰਚਾ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ¢ ਇਸ ਤੋਂ ਇਲਾਵਾ ਸੁਰਿੰਦਰ ਸਿੰਘ, ਗੁਰਚਰਨ ਸਿੰਘ, ਹਰੀਸ਼ ਸ਼ਰਮਾ, ਗੁਰਭੇਜ ਸਿੰਘ ਵਾਈਸ ਪ੍ਰਧਾਨ, ਸੋਨੂੰ ਪਰਜਾਪਤ ਜਨਰਲ ਸੈਕਟਰੀ, ਲਵਪ੍ਰੀਤ ਸ਼ਰਮਾ, ਹਰਦੀਪ ਸਿੰਘ, ਨਾਇਬ ਸਿੰਘ ਸੈਕਟਰੀ ਅਤੇ ਸਾਹਿਲ ਬਾਵਾ, ਮਨਜੀਤ ਸਿੰਘ, ਅਜੇ, ਅਮਨ, ਜਸ਼ਨਦੀਪ ਸਿੰਘ, ਰੋਹਨ ਬਾਵਾ ਨੂੰ ਯੁਵਾ ਮੰਡਲ ਵਿਚ ਨਾਲ ਨੁਮਾਇੰਦਗੀ ਦਿੱਤੀ ਗਈ¢ ਇਸ ਮੌਕੇ ਗੁਰਨਾਮ ਸਿੰਘ ਸੀਨੀਅਰ ਭਾਜਪਾ ਆਗੂ, ਗੁਰਬੀਰ ਸਿੰਘ ਕੈਲਾ, ਰੌਸ਼ਨ ਲਾਲ, ਤਿਲਕ ਰਾਜ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲਾਂ ਦੀਆਂ ਸਕੂਲੀ ਵੈਨਾਂ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਏ.ਕੇ.ਐਮ. ਵਲੋਂ 4 ਮਈ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।