ਮੋਗਾ, 30 ਅਪ੍ਰੈਲ (ਜਸਪਾਲ ਸਿੰਘ ਬੱਬੀ)-ਐਸ.ਬੀ.ਆਰ.ਐਸ1 ਗੁਰੂਕੁਲ ਸਕੂਲ ਮਹਿਣਾ (ਮੋਗਾ) ਵਿਖੇ ਕਿਰਤ ਦਿਹਾੜਾ ਉਤਸ਼ਾਹ ਤੇ ਉਲਾਸ ਨਾਲ ਮਨਾਇਆ | ਇਸ ਦਿਵਸ ਦਾ ਉਦੇਸ਼ ਮਿਹਨਤੀ ਕਰਮਚਾਰੀਆਂ ਦੀ ਸੇਵਾ ਤੇ ਯੋਗਦਾਨ ਨੂੰ ਸਲਾਮ ਕਰਨਾ ਹੈ ਜਿਸ 'ਚ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਦੀ ਮਹੱਤਤਾ ਤੇ ਆਪਣੇ ਵਿਚਾਰ ਰੱਖੇ | ਸਕੂਲ ਦੇ ਵਿਦਿਆਰਥੀਆਂ ਨੇ ਸਾਰੇ ਕਰਮਚਾਰੀ ਵਰਗ ਦੇ ਮਨੋਰੰਜਨ ਨੂੰ ਧਿਆਨ 'ਚ ਰੱਖਦੇ ਹੋਏ ਵੱਖ-ਵੱਖ ਗਤੀਵਿਧੀਆਂ ਕਰਵਾਈਆਂ | ਗੀਤਾਂ ਰਾਹੀਂ ਮਿਹਨਤਕਸ਼ਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ | ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ਜਿੱਥੇ ਸਾਰੇ ਕਾਮਿਆਂ ਲਈ ਗਤੀਵਿਧੀਆਂ ਦਾ ਕਰਵਾਈਆਂ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕਵਚਕਰਨ ਸਿੰਘ ਸਿੱਧੂ ਤੇ ਪਿ੍ੰਸੀਪਲ ਡਾ. ਨਸੀਮ ਬਾਨੋ ਨੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ | ਉਨ੍ਹਾਂ ਡਰਾਈਵਰਾਂ, ਚੌਕੀਦਾਰਾਂ, ਸਫ਼ਾਈ ਕਰਮਚਾਰੀਆਂ ਤੇ ਹੋਰ ਸਟਾਫ਼ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੀ ਸੇਵਾ ਦੀ ਸਰਾਹਨਾ ਵੀ ਕੀਤੀ | ਸਕੂਲ ਪਿ੍ੰਸੀਪਲ ਨੇ ਮਜ਼ਦੂਰ ਦਿਵਸ ਦੀ ਮਹੱਤਤਾ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਰ ਕਿਸੇ ਦੇ ਜੀਵਨ ਵਿਚ ਮਜ਼ਦੂਰਾਂ ਦੀ ਭੂਮਿਕਾ ਮਹੱਤਵਪੂਰਨ ਹੈ | ਸਮਾਗਮ ਦੇ ਅੰਤ ਵਿਚ ਸਕੂਲ ਪ੍ਰਬੰਧਕਾਂ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ਤੇ ਮਜ਼ਦੂਰਾਂ ਦੀ ਸੇਵਾ ਦੀ ਸਰਾਹਨਾ ਕੀਤੀ ਗਈ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਸ਼ਾਮਿਲ ਸਨ |