24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ ਦਾ 10ਵੀਂ ਤੇ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 01-05-2026
ਧਰਮਕੋਟ, 30 ਅਪ੍ਰੈਲ (ਪਰਮਜੀਤ ਸਿੰਘ)-ਮੋਗਾ ਖੇਤਰ ਦੀ ਪ੍ਰਸਿੱਧ ਸੰਸਥਾ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ (ਮੋਗਾ) ਜੋ ਕਿ ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ, ਦਾ ਅੱਜ ਆਈ.ਸੀ.ਐਸ .ਈ. ਬੋਰਡ ਵਲੋਂ ਸਾਲਾਨਾ ਨਤੀਜਾ ਐਲਾਨਿਆ ਗਿਆ | ਬੱਚਿਆਂ ਦਾ ਸਾਲਾਨਾ ਨਤੀਜਾ 100 ਫ਼ੀਸਦੀ ਰਿਹਾ | ਇਸ ਮੌਕੇ ਸਕੂਲ ਦੀ ਪਿੰ੍ਰਸੀਪਲ ਸ਼੍ਰੀਮਤੀ ਮਨੀਸ਼ਾ ਕੌਸ਼ਿਕ ਨੇ ਦੱਸਿਆ ਕਿ 12ਵੀਂ ਜਮਾਤ ਦੇ ਬੱਚਿਆਂ ਨੇ ਮੈਡੀਕਲ, ਨਾਨ-ਮੈਡੀਕਲ, ਕਾਮਰਸ ਤੇ ਆਰਟਸ ਸਟ੍ਰੀਮਾਂ ਦੇ ਅਧੀਨ ਪ੍ਰੀਖਿਆਵਾਂ ਵਿਚ ਹਿੱਸਾ ਲਿਆ | ਜਿਸ ਵਿਚ ਸਾਇੰਸ ਗਰੁੱਪ ਵਿਚ ਕਰਨਵੀਰ ਸਿੰਘ ਨੇ 92.7 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦ ਕਿ ਕਾਮਰਸ ਗਰੁੱਪ 'ਚ ਜਸਕਰਨ ਸਿੰਘ ਨੇ 92.5 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਕਾਮਰਸ ਗਰੁੱਪ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਅਕਾਉਂਟਸ 'ਚ 94 ਤੇ ਬਿਜ਼ਨਸ ਸਟੱਡੀਜ਼ 'ਚ 98 ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਆਰਟਸ ਗਰੁੱਪ ਵਿਚ ਪੰਜਾਬੀ ਵਿਸ਼ੇ 'ਚ ਸੁਮਨਪ੍ਰੀਤ ਕੌਰ ਨੇ 97, ਮਾਨਦੀਪ ਸਿੰਘ ਨੇ 96, ਨਵਜੋਤ ਕੌਰ ਨੇ 95 ਅਤੇ ਨਵਲੀਨ ਸਿੰਘ ਨੇ 91 ਅੰਕ ਹਾਸਲ ਕੀਤੇ | ਕਰਨਵੀਰ ਸਿੰਘ ਨੇ ਸਾਇੰਸ ਗਰੁੱਪ 'ਚ ਅੰਗਰੇਜ਼ੀ ਵਿਚ 96, ਗਣਿਤ ਵਿਚ 94 ਅਤੇ ਫਿਜ਼ਿਕਸ ਵਿਚ 94 ਅੰਕ ਪ੍ਰਾਪਤ ਕੀਤੇ | 12ਵੀਂ ਕਲਾਸ ਦੇ ਨਾਲ-ਨਾਲ 10ਵੀਂ ਕਲਾਸ ਦਾ ਨਤੀਜਾ ਵੀ 100 ਫ਼ੀਸਦੀ ਰਿਹਾ | ਜਿਸ ਵਿਚ ਮਨਵੀਰ ਕੌਰ ਨੇ ਪਹਿਲਾ, ਪ੍ਰਨੀਤ ਕੌਰ ਨੇ ਦੂਜਾ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਪੰਜਾਬੀ ਵਿਸ਼ੇ 'ਚ ਆਰਯਨ 98, ਗੁਰਸ਼ਾਨ 98, ਅਮਨਦੀਪ ਕੌਰ 98, ਪਰਨੀਤ ਕੌਰ 98, ਗੁਰਵੀਰ ਕੌਰ 98 ਤੇ ਏਕਨੂਰ ਸਿੰਘ ਨੇ 98 ਅੰਕ ਪ੍ਰਾਪਤ ਕੀਤੇ | ਹਰਪ੍ਰੀਤ ਕੌਰ 97, ਮਨਵੀਰ ਕੌਰ 97 ਅਤੇ ਸੁਖਮਨਦੀਪ ਕੌਰ ਨੇ 97 ਅੰਕ, ਹਰਮਨਪ੍ਰੀਤ ਸਿੰਘ ਤੇ ਯੁਵਰਾਜ ਨੇ 96 ਅੰਕ ਅਤੇ ਪਵਨੀਤ ਕੌਰ ਨੇ 95 ਅੰਕ ਹਾਸਲ ਕੀਤੇ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਮਨੀਸ਼ਾ ਕੌਸ਼ਿਕ ਨੇ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਬੱਚਿਆਂ, ਅਧਿਆਪਕਾਂ ਤੇ ਮਾਪਿਆਂ ਦੇ ਸਾਂਝੇ ਯਤਨਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬੱਚਿਆਂ ਨੂੰ ਕੜੀ ਮਿਹਨਤ ਲਈ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਉੱਚੀਆਂ ਉਡਾਣਾਂ ਭਰਨ ਦਾ ਮੌਕਾ ਦਿੱਤਾ | ਉਨ੍ਹਾਂ ਨੇ ਸਭ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਸੀ.ਐਮ.ਡੀ. ਅਭਿਸ਼ੇਕ ਜਿੰਦਲ, ਸ਼ੀਨਮ ਜਿੰਦਲ ਤੇ ਸਰੋਜ ਰਾਣੀ ਜਿੰਦਲ ਨੇ ਵੀ ਸਾਰੇ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ 'ਚ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।