22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਨਿਊਜ਼ੀਲੈਂਡ ਤੋਂ ਪਰਤੇ ਕਬੱਡੀ ਖਿਡਾਰੀ ਹਰਮਨ ਸਲੀਣਾ ਦਾ ਸਨਮਾਨ

ਅਜੀਤ ਡੈਸਕ 02-05-2026
ਮੋਗਾ, 1 ਮਈ (ਸੁਰਿੰਦਰਪਾਲ ਸਿੰਘ)-ਪਿੰਡ ਸਲੀਣਾ ਦੇ ਕਬੱਡੀ ਖਿਡਾਰੀ ਹਰਮਨ ਜੋ ਕਿ ਨਿਊਜ਼ੀਲੈਂਡ ਦੀ ਧਰਤੀ ਉੱਪਰ ਆਪਣੇ ਕਬੱਡੀ ਦੇ ਜੌਹਰ ਦਿਖਾ ਕੇ ਪਿੰਡ ਪਰਤੇ ਤਾਂ ਪਿੰਡ ਰੱਤੀਆਂ ਦੇ ਨਗਰ ਨਿਵਾਸੀਆਂ ਵਲੋਂ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ | ਸਰਪੰਚ ਨਿਰਮਲ ਸਿੰਘ ਸੰਧੂ ਤੇ ਨੰਬਰਦਾਰ ਸੋਮਾ ਸਿੰਘ ਰਾਠੌਰ ਨੇ ਹਰਮਨ ਸਲੀਣਾ ਦੀ ਹੌਸਲਾ ਅਫਜਾਈ ਕੀਤੀ ਤੇ ਕਿਹਾ ਕਿ ਗੁਰਸਿੱਖ ਕਬੱਡੀ ਖਿਡਾਰੀ ਨੇ ਰੇਡਰ ਦੇ ਤੌਰ 'ਤੇ ਕੱਪ ਹਾਸਲ ਕੀਤਾ ਤੇ ਆਪਣੇ ਪਿੰਡ ਸਲੀਣਾ ਕੋਚ ਲਾਡੀ ਸਰਪੰਚ ਤੇ ਜ਼ਿਲ੍ਹਾ ਮੋਗਾ ਦਾ ਨਾਂਅ ਨਿਊਜ਼ੀਲੈਂਡ ਵਿਚ ਰੌਸ਼ਨ ਕੀਤਾ | ਇਸ ਮੌਕੇ ਰੱਤੀਆਂ ਤੋਂ ਧੀਰਾ ਸਿੰਘ, ਨਗਿੰਦਰ ਸਿੰਘ, ਇੰਦਰਜੀਤ ਸਿੰਘ, ਕਬੱਡੀ ਖਿਡਾਰੀ ਜਸਕਰਨ ਸਿੰਘ, ਸਮਰ ਸੰਧੂ ਤੋਂ ਇਲਾਵਾ ਸਲੀਣਾ ਪਿੰਡ ਦੇ ਲਾਡੀ ਸਰਪੰਚ, ਅਜੈ ਸਰਪੰਚ, ਸੁਖਪ੍ਰੀਤ ਸਿੰਘ, ਸ਼ਿੰਦੂ ਬਲਾਕ ਸੰਮਤੀ ਮੈਂਬਰ, ਗੋਪੀ ਅਤੇ ਰਾਜਦੀਪ ਸਰਪੰਚ ਸਲੀਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਦੁਰਗਾ ਮੰਦਰ ਅਤੇ ਸ੍ਰੀ ਸ਼ਿਵ ਮੰਦਰ ਵਿਖੇ ਮਾਂ ਚਿੰਤਪੁਰਨੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਭਗਵੰਤ ਮਾਨ ਨੇ ਵਿਧਾਨ ਸਭਾ ਦੀ ਮਾਣ-ਮਰਿਆਦਾ ਨੂੰ ਕਲੰਕਿਤ ਕੀਤਾ-ਭਾਈ ਰਛਪਾਲ ਸਿੰਘ ਸੋਸਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।