22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸ੍ਰੀ ਦੁਰਗਾ ਮੰਦਰ ਅਤੇ ਸ੍ਰੀ ਸ਼ਿਵ ਮੰਦਰ ਵਿਖੇ ਮਾਂ ਚਿੰਤਪੁਰਨੀ ਦਾ ਜਨਮ ਦਿਹਾੜਾ ਮਨਾਇਆ

ਅਜੀਤ ਡੈਸਕ 02-05-2026
ਬਾਘਾ ਪੁਰਾਣਾ, 1 ਮਈ (ਗੁਰਮੀਤ ਸਿੰਘ ਮਾਣੂੰਕੇ)-ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿਚ ਰਹਿਣ ਵਾਲੀ ਮਾਂ ਛਿੰਨਮਸਤਿਕਾ (ਸ਼ੇਰਾਂ ਵਾਲੀ ਮਾਂ) ਦਾ ਜਨਮ ਦਿਨ ਜਿੱਥੇ ਲੋਕਾਂ ਨੇ ਆਪਣੇ ਘਰਾਂ ਵਿਚ ਮਨਾਇਆ ਉੱਥੇ ਸਥਾਨਕ ਸ਼ਹਿਰ ਦੀ ਕਾਲੇਕੇ ਸੜਕ ਉੱਪਰ ਸਥਿਤ ਪ੍ਰਾਚੀਨ ਸ੍ਰੀ ਦੁਰਗਾ ਮੰਦਿਰ ਅਤੇ ਮੋਗਾ ਸੜਕ ਉੱਪਰ ਸਥਿਤ ਪ੍ਰਾਚੀਨ ਸ੍ਰੀ ਸ਼ਿਵ ਮੰਦਿਰ ਵਿਖੇ ਮੰਦਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਹਿਯੋਗੀ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਸ਼ਹਿਰ ਅਤੇ ਇਲਾਕੇ ਭਰ ਦੇ ਸ਼ਰਧਾਲੂਆਂ ਵਿਚ ਮਾਤਾ ਦੇ ਅਵਤਾਰ ਦਿਹਾੜੇ ਦਾ ਬਹੁਤ ਹੀ ਚਾਅ ਪਾਇਆ ਗਿਆ ਅਤੇ ਮਾਤਾ ਦੀ ਭਗਤੀ ਦੇ ਰੰਗ ਵਿਚ ਰੰਗੇ ਦੇਖੇ ਗਏ¢ ਸ੍ਰੀ ਦੁਰਗਾ ਮੰਦਿਰ ਦੇ ਪੁਜਾਰੀ ਸ਼ੁਭਮ ਸ਼ਾਸ਼ਤਰੀ ਅਤੇ ਸ੍ਰੀ ਸ਼ਿਵ ਮੰਦਿਰ ਦੇ ਪੁਜਾਰੀ ਸੰਜੀਵ ਗੌਤਮ ਵਲੋਂ ਮਾਤਾ ਰਾਣੀ ਦਾ ਪੂਜਣ ਕਰਵਾਇਆ ਗਿਆ¢ ਉਪਰੰਤ ਪ੍ਰਬੰਧਕ ਕਮੇਟੀਆਂ ਤੇ ਭਜਨ ਮੰਡਲੀਆਂ ਵਲੋਂ ਮਾਤਾ ਰਾਣੀ ਦੇ ਭਜਨਾਂ ਰਾਹੀਂ ਵੱਡੀ ਗਿਣਤੀ ਵਿਚ ਪਹੁੰਚੀਆਂ ਹੋਈਆਂ ਸ਼ਰਧਾਲੂ ਸੰਗਤਾਂ ਨੂੰ ਮਾਂ ਚਿੰਤਪੁਰਨੀ ਦੇ ਰੰਗ ਵਿਚ ਰੰਗਿਆ¢ ਇਸ ਸ਼ੁੱਭ ਦਿਹਾੜੇ ਦੀ ਖੁਸ਼ੀ ਵਿਚ ਮੰਦਰਾਂ ਵਿਚ ਕੰਜਕਾਂ ਦਾ ਪੂਜਣ ਵੀ ਕੀਤਾ ਗਿਆ ਅਤੇ ਸੁੰਦਰ-ਸੁੰਦਰ ਵੱਡੇ ਆਕਾਰ ਦੇ ਕੇਕ ਕੱਟ ਕੇ ਮਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ | ਮਾਤਾ ਰਾਣੀ ਅੱਗੇ ਅਰਦਾਸ ਕੀਤੀ ਕਿ ਸਾਰੀਆਂ ਹੀ ਸੰਗਤਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣਾ, ਸੁੱਖ ਸ਼ਾਂਤੀ ਬਖਸ਼ਣਾ ¢ ਇਸ ਉਪਰੰਤ ਵੱਖ-ਵੱਖ ਪ੍ਰਕਾਰ ਲੰਗਰ ਭੰਡਾਰਾ ਸੇਵਾਦਾਰ ਵਲੋਂ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ¢ ਇਸ ਮੌਕੇ ਸ੍ਰੀ ਮੰਦਿਰ ਦੇ ਪ੍ਰਧਾਨ ਬਲਵਿੰਦਰ ਗਰਗ, ਯਾਦਵਿੰਦਰ ਬਾਂਸਲ ਠੇਕੇਦਾਰ, ਅਸ਼ਵਨੀ ਸ਼ਰਮਾ, ਰਾਜੀਵ ਮਿੱਤਲ ਰਿੰਕੂ, ਅਰੁਨ ਬਾਂਸਲ ਡੀ.ਐਮ. ਵਾਲੇ, ਗੁਰਪ੍ਰੀਤ ਮਨਚੰਦਾ ਕੌਂਸਲਰ, ਸੰਦੀਪ ਕੁਮਾਰ ਠੰਢੂ ਗੋਇਲ, ਦੀਪੂ ਗੋਇਲ, ਵਿਜੇ ਗੁਪਤਾ, ਟੀਟੂ ਗਰਗ, ਰਮਨ ਗਰਗ, ਪਵਨ ਗੁਪਤਾ 'ਆਪ' ਆਗੂ, ਰਜਿੰਦਰ ਬਾਂਸਲ, ਤੀਰਥ ਬਾਂਸਲ, ਸੁਰਿੰਦਰ ਬਾਂਸਲ, ਰਾਮਾ ਬਾਬਾ, ਅਸ਼ੋਕ ਜਿੰਦਲ, ਦਵਿੰਦਰ ਸਿੰਗਲਾ (ਚੀਕਾ), ਭੂਸ਼ਨ ਜੈਨ, ਐਡਵੋਕੇਟ ਅਮਿੱਤ ਅਗਰਵਾਲ, ਹਰਪ੍ਰੀਤ ਘੋਟੂ, ਰਕੇਸ਼ ਤੋਤਾ, ਅਜੇ ਪੁਰੀ, ਨਰੋਤਮ ਸਿੰਘ, ਮਾਤੂ ਰਾਮ ਸ਼ਰਮਾ, ਸ੍ਰੀ ਦੁਰਗਾ ਮੰਦਿਰ ਵਿਖੇ ਵਿਜੇ ਬਾਂਸਲ ਸਰਪ੍ਰਸਤ, ਬਾਊ ਸੁਖਦਰਸ਼ਨ ਸਿੰਗਲਾ, ਸੁਭਾਸ਼ ਚੰਦਰ ਗਰਗ ਸੋਮਾ, ਦੀਕਸ਼ਤ ਗਰਗ ਜਨਰਲ ਸੈਕਟਰੀ, ਦੀਪਕ ਬਾਂਸਲ ਖਜ਼ਾਨਚੀ, ਵਿਕੀ ਠੁੱਲੀਵਾਲ, ਬਾਲ ਕ੍ਰਿਸ਼ਨ ਗਰਗ, ਕੇਵਲ ਕ੍ਰਿਸ਼ਨ ਬਾਂਸਲ, ਲਖਵਿੰਦਰ ਗਰਗ, ਅਮਿੱਤ ਬਾਂਸਲ, ਸੰਚਿਤ ਗਰਗ, ਗੌਰਵ ਗਰਗ, ਸੁਰਿੰਦਰ ਗਰਗ ਬਰੋਕਰ, ਕੇਵਲ ਗਰਗ, ਕਾਮਰੇਡ ਰਜਿੰਦਰ ਬਾਂਸਲ, ਸੁਭਾਸ਼ ਗਰਗ ਚੜਿੱਕ ਵਾਲੇ ਆਦਿ ਨੇ ਹਾਜ਼ਰੀ ਲਵਾ ਕੇ ਅਤੇ ਸੇਵਾ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ¢
ਪਿਛਲੀ ਖ਼ਬਰ ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਗਲੀ ਖ਼ਬਰ ਨਿਊਜ਼ੀਲੈਂਡ ਤੋਂ ਪਰਤੇ ਕਬੱਡੀ ਖਿਡਾਰੀ ਹਰਮਨ ਸਲੀਣਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।