22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅੰਤਰਰਾਸ਼ਟਰੀ ਪੰਜਾਬੀ ਉਲੰਪੀਆਡ ਦੇ ਇਨਾਮ ਅਟਕੇ

ਅਜੀਤ ਡੈਸਕ 02-05-2026
ਮੋਗਾ, 1 ਮਈ (ਸੁਰਿੰਦਰਪਾਲ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ, ਪੈੱ੍ਰਸ ਸਕੱਤਰ ਕਰਨੈਲ ਫਿਲੌਰ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2025-26 ਦੌਰਾਨ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ ਕਰਵਾਇਆ ਗਿਆ ਸੀ, ਜਿਸ ਵਿਚ ਭਾਰਤ ਸਮੇਤ ਦੁਨੀਆਂ ਭਰ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ਼ ਭਾਗ ਲਿਆ | ਉਲੰਪਿਆਡ ਵਿਚ ਭਾਗ ਲੈਣ ਵਾਲ਼ੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਤੋਂ 50 ਰੁਪਏ ਅਤੇ ਅੱਪਰ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਤੋਂ 100 ਰੁਪਏ ਪ੍ਰਤੀ ਬੱਚਾ ਫ਼ੀਸ ਵਸੂਲ ਕੀਤੀ ਗਈ | ਇਹ ਓਲੰਪੀਆਡ ਪ੍ਰਾਇਮਰੀ, ਅੱਪਰ-ਪ੍ਰਾਇਮਰੀ ਤੇ ਸੈਕੰਡਰੀ ਵਰਗਾਂ ਲਈ ਤਿੰਨ ਪੜਾਵਾਂ ਵਿਚ ਆਯੋਜਿਤ ਕੀਤਾ ਗਿਆ | ਪਹਿਲਾ ਤੇ ਦੂਜਾ ਪੜਾਅ ਆਨਲਾਈਨ ਹੋਇਆ ਜਦ ਕਿ ਤੀਜਾ ਪੜਾਅ ਆਫਲਾਈਨ ਸੀ | ਤੀਜੇ ਪੜਾਅ ਦੇ ਨਤੀਜੇ ਵਿਚ ਤਿੰਨੋ ਵਰਗਾਂ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ (8 ਵਿਦਿਆਰਥੀ) ਹਾਸਲ ਕਰਨ ਵਾਲ਼ੇ ਵਿਦਿਆਰਥੀਆਂ ਲਈ ਕ੍ਰਮਵਾਰ 11,000 ਰੁਪਏ, 7,100 ਰੁਪਏ ਤੇ 5,100 ਰੁਪਏ ਦਾ ਇਨਾਮ ਰੱਖਿਆ ਗਿਆ ਸੀ | ਇਸ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹਰੇਕ ਵਰਗ ਲਈ 800 ਰੁਪਏ ਫ਼ੀਸ ਰੱਖੀ ਗਈ ਸੀ | ਹਾਲਾਂਕਿ, ਪੰਜਾਬੀ ਓਲੰਪੀਆਡ ਦੇ ਨਤੀਜੇ ਆਉਣ ਤੋਂ ਬਾਅਦ ਲਗਭਗ 3 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਜੇਤੂ ਰਹਿਣ ਵਾਲ਼ੇ ਵਿਦਿਆਰਥੀਆਂ ਨੂੰ ਨਾ ਤਾਂ ਕੋਈ ਸਰਟੀਫਿਕੇਟ ਦਿੱਤਾ ਗਿਆ ਹੈ ਅਤੇ ਨਾ ਹੀ ਘੋਸ਼ਿਤ ਇਨਾਮ ਸੌਂਪੇ ਗਏ ਹਨ | ਇਸ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ | ਕਈ ਸਕੂਲਾਂ ਦੇ ਅਧਿਆਪਕਾਂ ਨੇ ਵੀ ਇਸ ਮਾਮਲੇ 'ਤੇ ਚਿੰਤਾ ਜਤਾਈ ਹੈ ਅਤੇ ਕਿਹਾ ਹੈ ਕਿ ਬੱਚਿਆਂ ਦੀ ਮਿਹਨਤ ਦਾ ਸਮੇਂ ਸਿਰ ਮਾਨ-ਸਨਮਾਨ ਹੋਣਾ ਚਾਹੀਦਾ ਹੈ | ਇਕ ਪਾਸੇ ਮਾਂ-ਬੋਲੀ ਨਾਲ਼ ਬੱਚਿਆਂ ਨੂੰ ਜੋੜਨ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਕਰੀਬ 2 ਲੱਖ ਵਿਦਿਆਰਥੀਆਂ ਤੋਂ ਫ਼ੀਸ ਇਕੱਠੀ ਕਰ ਕੇ ਬੋਰਡ 30 ਵਿਦਿਆਰਥੀ ਨੂੰ ਇਨਾਮ ਦੇਣ ਤੋਂ ਇਨਕਾਰੀ ਹੋਇਆ ਬੈਠਾ ਹੈ | ਜੀ.ਟੀ.ਯੂ. ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ ਗੁਰਪ੍ਰੀਤ ਸਿੰਘ ਅਮੀਵਾਲ ਕੁਲਦੀਪ ਪਰੋਵਾਲ ਮੀਤ ਪ੍ਰਧਾਨ ਗੁਰਦੀਪ ਬਾਜਵਾ ਹਰਿੰਦਰ ਮੱਲ੍ਹੀਆਂ ਰਸ਼ਪਾਲ ਵੜੈਚ ਨੇ ਮੰਗ ਕੀਤੀ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਜਲਦੀ ਤੋਂ ਜਲਦੀ ਇਨਾਮ ਅਤੇ ਸਰਟੀਫਿਕੇਟ ਵੰਡੇ ਜਾਣ ਤਾਂ ਜੋ ਬੱਚਿਆਂ ਦਾ ਹੌਸਲਾ ਅਤੇ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ ਪ੍ਰਤੀ ਭਰੋਸਾ ਬਣਿਆ ਰਹੇ | ਇਸ ਸਮੇਂ ਫ਼ਤਿਹਗੜ੍ਹ ਸਾਹਿਬ ਤੋਂ ਰਾਜੇਸ਼ ਅਮਲੋਹ, ਰੋਪੜ ਤੋਂ ਧਰਮਿੰਦਰ ਸਿੰਘ ਭੰਗੂ, ਹੁਸ਼ਿਆਰਪੁਰ ਤੋਂ ਪਿ੍ਤਪਾਲ ਚੌਟਾਲਾ ਜਸਵੀਰ ਤਲਵਾੜਾ, ਜਲੰਧਰ ਤੋਂ ਸੁਖਵਿੰਦਰ ਮੱਕੜ ਮੋਗਾ ਤੋਂ ਜੱਜਪਾਲ ਬਾਜੇ ਕੇ, ਗੁਰਦਾਸਪੁਰ, ਦਿਲਦਾਰ ਭੰਡਾਲ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ ਬਰਾੜ ਅੰਮਿ੍ਤਸਰ, ਬਠਿੰਡਾ ਤੋਂ ਬਲਦੇਵ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਜਲੰਧਰ ਕਾਲੋਨੀ ਦੇ ਸ਼ਿਆਮ ਮੰਦਰ ਵਿਖੇ ਭਜਨ ਸੰਧਿਆ ਕਰਵਾਈ ਅਗਲੀ ਖ਼ਬਰ ਡਾ. ਗੁਪਤਾ ਨੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਵਿਖੇ ਪ੍ਰੇਰਨਾਦਾਇਕ ਭਾਸ਼ਨ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।