22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਡਾ. ਗੁਪਤਾ ਨੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਵਿਖੇ ਪ੍ਰੇਰਨਾਦਾਇਕ ਭਾਸ਼ਨ ਦਿੱਤਾ

ਅਜੀਤ ਡੈਸਕ 02-05-2026
ਮੋਗਾ, 1 ਮਈ (ਸੁਰਿੰਦਰਪਾਲ ਸਿੰਘ)-ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਵਿਖੇ ਬੀ. ਫਾਰਮ ਦੇ ਵਿਦਿਆਰਥੀਆਂ ਲਈ ਜੀ.ਪੀ.ਏ.ਟੀ. ਪ੍ਰਤੀਯੋਗੀ ਪ੍ਰੀਖਿਆ ਸੰਬੰਧੀ ਇਕ ਪ੍ਰੇਰਣਾਦਾਇਕ ਭਾਸ਼ਣ ਦਾ ਆਯੋਜਨ ਕੀਤਾ ਗਿਆ | ਆਈ.ਐਸ.ਐਫ. ਦੇ ਪਿ੍ੰਸੀਪਲ ਡਾ. ਆਰ. ਕੇ. ਨਾਰੰਗ ਨੇ ਦੱਸਿਆ ਕਿ ਇਹ ਭਾਸ਼ਣ ਵਿਸ਼ੇਸ਼ ਤੌਰ 'ਤੇ ਬੀ. ਫਾਰਮ ਪ੍ਰੋਗਰਾਮ ਦੇ ਚੌਥੇ ਅਤੇ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਨੂੰ ਜੀ.ਪੀ.ਏ.ਟੀ. ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਵਿਚ ਸਹਾਇਤਾ ਕਰਨ ਲਈ ਆਯੋਜਿਤ ਕੀਤਾ ਗਿਆ ਸੀ | ਵਾਈਸ ਪਿ੍ੰਸੀਪਲ ਡਾ. ਸ਼ੰਮੀ ਜਿੰਦਲ ਨੇ ਡਾ. ਜੀ. ਡੀ. ਗੁਪਤਾ ਡਾਇਰੈਕਟਰ ਅਤੇ ਡਾ. ਖੜਗ ਰਾਜ ਦਾ ਬੂਟੇ ਭੇਟ ਕਰਕੇ ਸਵਾਗਤ ਕੀਤਾ | ਡਾ. ਜੀ.ਡੀ. ਗੁਪਤਾ ਨੇ ਵਿਦਿਆਰਥੀਆਂ ਨੂੰ ਜੀ.ਪੀ.ਏ.ਟੀ. ਲਈ ਯੋਗਤਾ ਪ੍ਰਾਪਤ ਕਰਨ ਦੀਆਂ ਬਾਰੀਕੀਆਂ ਬਾਰੇ ਸਮਝ ਪ੍ਰਦਾਨ ਕੀਤੀ ਅਤੇ 2027 ਦੀ ਪ੍ਰੀਖਿਆ ਲਈ ਤਿਆਰੀ ਰਣਨੀਤੀਆਂ ਬਾਰੇ ਇਕ ਬਹੁਤ ਹੀ ਯੋਜਨਾਬੱਧ ਵਿਆਖਿਆ ਪੇਸ਼ ਕੀਤੀ | ਸੈਸ਼ਨ ਦੌਰਾਨ, ਵਿਦਿਆਰਥੀਆਂ ਦੁਆਰਾ ਉਠਾਏ ਗਏ ਸਵਾਲਾਂ ਦੇ ਜਵਾਬ ਬਹੁਤ ਹੀ ਸਰਲ ਅਤੇ ਸਪਸ਼ਟ ਢੰਗ ਨਾਲ ਦਿੱਤੇ ਗਏ | ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਵਿੱਖ ਵਿਚ ਜੀ.ਪੀ.ਏ.ਟੀ. ਵਰਗੀਆਂ ਪ੍ਰੀਖਿਆਵਾਂ ਪਾਸ ਕਰਕੇ ਉਹ ਆਪਣੇ ਲਈ ਇਕ ਉੱਜਲ ਭਵਿੱਖ ਬਣਾਉਣ ਵਿਚ ਸਫਲ ਹੋਣਗੇ | ਵਾਈਸ ਪਿ੍ੰਸੀਪਲ ਡਾ. ਸ਼ੰਮੀ ਜਿੰਦਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ | ਸਟੇਜ ਦੀ ਕਾਰਵਾਈ ਸ਼ੋਵਿਕਾ ਦੁਆਰਾ ਕੀਤੀ ਗਈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਅਤੇ ਡਾ. ਮੁਸਕਾਨ ਗਰਗ ਨੇ ਪ੍ਰੇਰਣਾਦਾਇਕ ਭਾਸ਼ਣ ਦੇ ਸਫਲ ਆਯੋਜਨ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਉਲੰਪੀਆਡ ਦੇ ਇਨਾਮ ਅਟਕੇ ਅਗਲੀ ਖ਼ਬਰ ਮਾਂ ਚਿੰਤਪੁਰਨੀ ਜੀ ਦਾ ਜਨਮ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।