16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਐਸ.ਬੀ.ਬੀ.ਐਸ. ਸਕੂਲ ਸੁਖਾਨੰਦ 'ਚ ਮਨਾਇਆ ਅੰਤਰਰਾਸ਼ਟਰੀ ਮਾਂ ਦਿਵਸ

ਅਜੀਤ ਡੈਸਕ 11-05-2026
ਠੱਠੀ ਭਾਈ, 10 ਮਈ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਵਿਖੇ ਅੰਤਰਰਾਸ਼ਟਰੀ ਮਾਂ ਦਿਵਸ ਮਨਾਇਆ ਗਿਆ | ਅਧਿਆਪਕਾਂ ਅਤੇ ਬੱਚਿਆਂ ਵਲੋਂ ਭਾਸ਼ਣ, ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ | ਇਸ ਤੋਂ ਇਲਾਵਾ ਮਾਂ ਦਿਵਸ ਨਾਲ ਸੰਬੰਧਿਤ ਬੱਚਿਆਂ ਨੇ ਕਾਰਡ ਮੇਕਿੰਗ ਅਤੇ ਕੁਲਾਜ ਮੇਕਿੰਗ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਸਕੂਲ ਦੇ ਡਾਇਰੈਕਟਰ ਪਿੰ੍ਰਸੀਪਲ ਮੈਡਮ ਨੇ ਮਾਂ ਦੀ ਮਹੱਤਤਾ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਬੱਚਿਆਂ ਨੂੰ ਮਾਂ ਦੇ ਨਿਸ਼ਕਾਮ, ਪਿਆਰ, ਤਿਆਗ ਸਮਰਪਣ ਅਤੇ ਸਮਾਜ ਵਿਚ ਉਨ੍ਹਾਂ ਦੇ ਅਤੁੱਲ ਯੋਗਦਾਨ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ | ਇਹ ਦਿਨ ਮਾਂ ਪ੍ਰਤੀ ਆਪਣਾ ਧੰਨਵਾਦ ਤੇ ਪਿਆਰ ਪ੍ਰਗਟ ਕਰਨ ਦਾ ਵਿਸ਼ੇਸ਼ ਮੌਕਾ ਹੁੰਦਾ ਹੈ | ਬੱਚਿਆਂ ਦੀ ਜੀਵਨ ਦੀ ਪਹਿਲੀ ਗੁਰੂ ਮਾਂ ਹੁੰਦੀ ਹੈ ਮਾਂ ਦਾ ਸਥਾਨ ਦੁਨੀਆ ਵਿਚ ਸਭ ਤੋ ਉੱਚਾ ਹੁੰਦਾ ਹੈ | ਮਾਂ ਸਾਡੇ ਜੀਵਨ ਦੀ ਸਭ ਤੋਂ ਮਹਾਨ ਹਸਤੀ ਹੈ, ਮਾਂ ਹੀ ਸਾਨੂੰ ਸਹਿਣਸ਼ੀਲਤਾ ਅਤੇ ਸਚਾਈ ਦਾ ਪਾਠ ਪੜ੍ਹਾਉਂਦੀ ਹੈ | ਇਸ ਮੌਕੇ ਤੇ ਬੱਚਿਆਂ ਦੀਆਂ ਮਾਤਾਵਾਂ ਨੂੰ ਸਕੂਲ ਵਿਚ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਮਾਂ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਗਿਫ਼ਟ ਵੀ ਦਿੱਤੇ ਗਏ |
ਪਿਛਲੀ ਖ਼ਬਰ ਫੇਅਰਲੈਘ ਡਿਕਿਨਸਨ ਯੂਨੀਵਰਸਿਟੀ ਅਮਰੀਕਾ ਨੇ ਕੀਤਾ ਦਮਨਪ੍ਰੀਤ ਸਿੰਘ ਮੋਗਾ ਨੂੰ ਸਨਮਾਨਿਤ • ਦਮਨਪ੍ਰੀਤ ਦੇ ਸਨਮਾਨਿਤ ਹ... ਅਗਲੀ ਖ਼ਬਰ ਮਾਂ ਸ਼ੇਰਾਵਾਲੀ ਦੇ ਵਿਸ਼ਾਲ ਜਾਗਰਣ ਦਾ ਸੱਦਾ ਪੱਤਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।