14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਇੱਜ਼ਤ ਵਾਲਾ ਵਿਖੇ 'ਹਿਰਦੇ ਪ੍ਰੋਜੈਕਟ ਦੀ ਸ਼ੁਰੂਆਤ', ਪੇਂਡੂ ਵਿਕਾਸ ਨੂੰ ਮਿਲੇਗੀ ਨਵੀਂ ਦਿਸ਼ਾ

ਅਜੀਤ ਡੈਸਕ 11-05-2026
ਕਿਸ਼ਨਪੁਰਾ ਕਲਾਂ, 10 ਮਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਸ਼੍ਰਮਿਕ ਭਾਰਤੀ ਐਨ.ਜੀ.ਓ. ਵਲੋਂ ਹਾਊਸਿੰਗ ਫਾਈਨਾਂਸ ਲਿਮਟਿਡ ਦੇ ਸਹਿਯੋਗ ਨਾਲ ਪੇਂਡੂ ਵਿਕਾਸ ਲਈ ਪਿੰਡ ਇੱਜ਼ਤ ਵਾਲਾ ਵਿਖੇ ''ਹਿਰਦੇ ਪ੍ਰੋਜੈਕਟ'' ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਚੇਅਰਮੈਨ ਗੁਰਤਾਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪਿੰਡਾਂ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ | ਸਮਾਗਮ ਦੀ ਸ਼ੁਰੂਆਤ ਪ੍ਰੋਜੈਕਟ ਡਾਇਰੈਕਟਰ ਨਵਜੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਕੇ ਅਤੇ ਪ੍ਰੋਜੈਕਟ ਬਾਰੇ ਜਾਣਕਾਰੀ ਦੇ ਕੇ ਕੀਤੀ | ਇਸ ਦੌਰਾਨ ਐਲ.ਆਈ.ਸੀ. ਹਾਊਸਿੰਗ ਫਾਈਨਾਂਸ ਲਿਮਟਿਡ ਦੇ ਹੈੱਡ ਅਭਿਸ਼ੇਕ ਜੌਨ, ਰਜਤ ਜੈਨ, ਅਮਰਜੀਤ ਸਿੰਘ, ਰਾਕੇਸ਼ ਸ਼ਰਮਾ ਅਤੇ ਸ਼੍ਰਮਿਕ ਭਾਰਤੀ ਦੇ ਸੀ.ਈ.ਓ. ਰਾਕੇਸ਼ ਪਾਂਡੇ ਨੇ ਪਿੰਡਾਂ ਵਿਚ ਟਿਕਾਊ ਵਿਕਾਸ ਲਈ ਮਿਲ ਕੇ ਕੰਮ ਕਰਨ ਦੀ ਗੱਲ ਕੀਤੀ | ਇਹ ਪ੍ਰੋਜੈਕਟ ਧਰਮਕੋਟ ਬਲਾਕ ਦੇ 8 ਪਿੰਡਾਂ ਅੰਮੀਵਾਲਾ, ਬਾਕਰਵਾਲਾ, ਮੰਝਲੀ, ਬਸਤੀ ਭਾਟੇ ਕੇ, ਚੰਬ, ਚੱਕ ਸਿੰਘਪੁਰਾ, ਇੱਜ਼ਤ ਵਾਲਾ ਅਤੇ ਰੋਸ਼ਨ ਵਾਲਾ ਵਿਚ ਚਲਾਇਆ ਜਾਵੇਗਾ | ਇਸ ਪ੍ਰੋਜੈਕਟ ਤਹਿਤ ਮਹਿਲਾਵਾਂ ਨੂੰ ਬੱਕਰੀ ਪਾਲਣ ਅਤੇ ਪੋਲਟਰੀ ਰਾਹੀਂ ਆਤਮ ਨਿਰਭਰ ਬਣਾਉਣ, ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ, ਸੋਲਰ ਸਟਰੀਟ ਲਾਈਟਾਂ ਲਗਾਉਣ, ਸਕੂਲਾਂ ਵਿਚ ਸਮਾਰਟ ਕਲਾਸਾਂ ਅਤੇ ਲਾਇਬ੍ਰੇਰੀਆਂ ਬਣਾਉਣ ਅਤੇ ਪਾਣੀ ਤੇ ਸਫ਼ਾਈ ਲਈ ਸੋਲਰ ਜਲ ਮੀਨਾਰ ਅਤੇ ਸੋਕ ਪਿੱਟ ਬਣਾਉਣ ਦੇ ਕੰਮ ਕੀਤੇ ਜਾਣਗੇ | ਇਸ ਮੌਕੇ ਵਿਧਾਇਕ ਲਾਡੀ ਢੋਸ ਅਤੇ ਚੇਅਰਮੈਨ ਗੁਰਤਾਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਸਮਾਗਮ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ 8 ਪਿੰਡਾਂ ਦੀਆਂ ਪੰਚਾਇਤਾਂ ਅਤੇ ਕਰੀਬ 130 ਲਾਭਪਾਤਰੀਆਂ ਨੇ ਹਾਜ਼ਰੀ ਭਰੀ | ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸ਼੍ਰਮਿਕ ਭਾਰਤੀ ਦੀ ਟੀਮ ਦੇ ਮੈਂਬਰਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ | ਪਿੰਡਾਂ ਦੀਆਂ ਪੰਚਾਇਤਾਂ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਬਿੰਦਰ ਸਿੰਘ, ਸਰਪੰਚ ਲਖਵਿੰਦਰ ਸਿੰਘ ਰੌਸ਼ਨ ਵਾਲਾ, ਪਿੱਪਲ ਸਿੰਘ ਪੰਚ, ਮੋਹਣ ਸਿੰਘ ਪੰਚ, ਅਵਤਾਰ ਸਿੰਘ ਪੰਚ, ਦਲਜੀਤ ਸਿੰਘ, ਬਹਾਦਰ ਸਿੰਘ, ਦੀਪ ਸਿੰਘ, ਜੋਗਿੰਦਰ ਸਿੰਘ, ਮਾਸਟਰ ਅਵਤਾਰ ਸਿੰਘ ਕਪੂਰੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੇਚਰ ਪਾਰਕ ਵਿਖੇ ਲਿਖਾਰੀ ਸਭਾ ਦੀ ਹੋਈ ਮੀਟਿੰਗ, 27 ਨੂੰ ਹੋਵੇਗੀ ਨਵੀਂ ਕਮੇਟੀ ਦੀ ਚੋਣ ਅਗਲੀ ਖ਼ਬਰ ਰਾਜਾ ਰਾਮ ਧਰਮਸ਼ਾਲਾ ਹਰਿਦੁਆਰ ਦੇ ਟਰੱਸਟੀ ਮੈਂਬਰਾਂ ਦੀ ਹੋਈ ਮੀਟਿੰਗ ਨੇੜਲੇ ਭਵਿੱਖ ਵਿਚ ਧਰਮਸ਼ਾਲਾ ਨੂੰ ਸੇਵਾ ਅਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।