14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨੇਚਰ ਪਾਰਕ ਵਿਖੇ ਲਿਖਾਰੀ ਸਭਾ ਦੀ ਹੋਈ ਮੀਟਿੰਗ, 27 ਨੂੰ ਹੋਵੇਗੀ ਨਵੀਂ ਕਮੇਟੀ ਦੀ ਚੋਣ

ਅਜੀਤ ਡੈਸਕ 11-05-2026
ਮੋਗਾ, 10 ਮਈ (ਸੁਰਿੰਦਰਪਾਲ ਸਿੰਘ)-ਲਿਖਾਰੀ ਸਭਾ ਮੋਗਾ ਦੀ ਮਾਸਿਕ ਮੀਟਿੰਗ ਨੇਚਰ ਪਾਰਕ ਮੋਗਾ ਡਾ. ਹਰਨੇਕ ਸਿੰਘ ਰੋਡੇ ਦੀ ਪ੍ਰਧਾਨਗੀ ਹੇਠ ਹੋਈ | ਲਿਖਾਰੀ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਕਾਉਂਕੇ ਵਲੋਂ ਸਮਾਂ ਪੂਰਾ ਹੋ ਜਾਣ ਕਰ ਕੇ ਪੁਰਾਣੀ ਸਭਾ ਨੂੰ ਭੰਗ ਕਰਦਿਆਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਨਵੀਂ ਕਮੇਟੀ ਦੀ ਚੋਣ ਲਈ ਨਿਰਦੇਸ਼ ਦਿੱਤੇ ਸਨ | ਸਭਾ ਦੇ ਮੈਂਬਰ ਗੁਰਨਾਮ ਸਿੰਘ ਗਾਮਾ ਦੀ ਪਤਨੀ ਅਤੇ ਉੱਘੇ ਗੀਤਕਾਰ ਪਾਲੀ ਦੇਤਵਾਲੀਆ ਦੇ ਜਵਾਨ ਪੁੱਤਰ ਦੀ ਮੌਤ ਹੋ ਜਾਣ 'ਤੇ ਵੀ ਸ਼ੋਕ ਮਤਾ ਪਾਸ ਕੀਤਾ ਗਿਆ ਤੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ | ਮੀਟਿੰਗ ਵਿਚ ਹਾਜ਼ਰ ਮੈਂਬਰਾਂ ਦਾ ਕੋਰਮ ਪੂਰਾ ਨਾ ਹੋਣ ਕਰ ਕੇ ਅਤੇ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਕਾਉਂਕੇ ਵਿਦੇਸ਼ ਵਿਚ ਅਤੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਚੂਹੜਚੱਕ ਦੀ ਸਿਹਤ ਠੀਕ ਨਾ ਹੋਣ ਕਾਰਨ ਮੀਟਿੰਗ ਵਿਚ ਹਾਜ਼ਰ ਨਾ ਹੋਣ ਕਾਰਨ ਨਵੀਂ ਸਭਾ ਦੀ ਚੋਣ ਰੋਕ ਦਿੱਤੀ ਗਈ | ਹੁਣ ਨਵੀਂ ਲਿਖਾਰੀ ਸਭਾ ਦੇ ਅਹੁਦੇਦਾਰਾਂ ਦੀ ਚੋਣ 27 ਮਈ 2026 ਨੂੰ ਸਵੇਰੇ 10 ਵਜੇ ਨੇਚਰ ਪਾਰਕ ਮੋਗਾ ਵਿਖੇ ਕੀਤੀ ਜਾਵੇਗੀ | ਇਸ ਸਬੰਧੀ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਕਿ ਅਗਰ ਕੋਈ ਮੈਂਬਰ ਕਿਸੇ ਵੀ ਕਾਰਨ ਕਰ ਕੇ 27 ਮਈ ਦੀ ਚੋਣ ਪ੍ਰਕਿਰਿਆ ਵਿਚ ਭਾਗ ਨਹੀਂ ਲੈਂਦਾ ਤਾਂ ਉਹ ਨਵੀਂ ਚੁਣੀ ਹੋਈ ਕਮੇਟੀ 'ਤੇ ਇਤਰਾਜ਼ ਵੀ ਨਹੀਂ ਕਰ ਸਕੇਗਾ | ਇਸ ਮੀਟਿੰਗ ਵਿਚ ਨਾਵਲਕਾਰ ਨਛੱਤਰ ਸਿੰਘ ਪ੍ਰੇਮੀ, ਜਗੀਰ ਸਿੰਘ ਖੋਖਰ, ਕਰਨਜੀਤ ਕੌਰ, ਭੁਪਿੰਦਰ ਸਿੰਘ ਜੋਗੇਵਾਲਾ, ਪਿਆਰਾ ਸਿੰਘ ਚਾਹਲ, ਪ੍ਰੇਮ ਕੁਮਾਰ, ਬਲਦੇਵ ਸਿੰਘ ਢਿੱਲੋਂ, ਅਵਤਾਰ ਸਿੰਘ ਸਿੱਧੂ, ਸੁਰਜੀਤ ਸਿੰਘ ਕਾਲੇਕੇ ਅਤੇ ਮੀਤ ਗੁਰਮੀਤ ਆਦਿ ਮੈਂਬਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ |
ਪਿਛਲੀ ਖ਼ਬਰ ਸਾਲ 2026-27 ਲਈ ਅਮੋਲ ਸੂਦ ਬਣੇ ਰੋਟਰੀ ਕਲੱਬ ਮੋਗਾ ਰਾਇਲ ਦੇ ਪ੍ਰਧਾਨ ਰੁਪੇਸ਼ ਮਜੀਠੀਆ ਸਕੱਤਰ ਤੇ ਰਵੀ ਸ਼ੰਕਰ ਬਣੇ ਕ... ਅਗਲੀ ਖ਼ਬਰ ਇੱਜ਼ਤ ਵਾਲਾ ਵਿਖੇ 'ਹਿਰਦੇ ਪ੍ਰੋਜੈਕਟ ਦੀ ਸ਼ੁਰੂਆਤ', ਪੇਂਡੂ ਵਿਕਾਸ ਨੂੰ ਮਿਲੇਗੀ ਨਵੀਂ ਦਿਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।