05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਲੂਕਾ ਪਬਲਿਕ ਸਕੂਲ ਸਮਾਧ ਭਾਈ ਵਿਚ ਮਾਂ ਦਿਵਸ ਮਨਾਇਆ

ਅਜੀਤ ਡੈਸਕ 12-05-2026
ਸਮਾਧ ਭਾਈ, 11 ਮਈ (ਜਗਰੂਪ ਸਿੰਘ ਸਰੋਆ)-ਮਲੂਕਾ ਪਬਲਿਕ ਸਕੂਲ ਸਮਾਧ ਭਾਈ ਵਿਚ ਮਾਂ ਦਿਵਸ ਉਤਸ਼ਾਹ ਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਸਮਾਗਮ ਦਾ ਉਦੇਸ਼ ਮਾਂ ਦੇ ਪਿਆਰ ਅਤੇ ਮਮਤਾ ਨੂੰ ਸਨਮਾਨ ਦੇਣਾ ਸੀ | ਇਸ ਮੌਕੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ | ਕਾਰਜ ਕ੍ਰਮ ਦੀ ਸ਼ੁਰੂਆਤ ਸਵਾਗਤੀ ਗਰੁੱਪ ਗੀਤ ਤੇ ਭਾਸ਼ਣ ਨਾਲ ਹੋਈ | ਵਿਦਿਆਰਥੀਆਂ ਵਲੋਂ ਮਾਵਾਂ ਨੂੰ ਸਮਰਪਿਤ ਗੀਤ, ਕਵਿਤਾਵਾਂ, ਨਾਚ ਅਤੇ ਭਾਵਪੂਰਣ ਭਾਸ਼ਣ ਪੇਸ਼ ਕੀਤੇ ਗਏ | ਬੱਚਿਆਂ ਨੇ ਆਪਣੀਆਂ ਮਾਵਾਂ ਲਈ ਧੰਨਵਾਦ ਅਤੇ ਪਿਆਰ ਭਰੇ ਸ਼ਬਦ ਕਹਿ ਕੇ ਸਭ ਦਾ ਦਿਲ ਜਿੱਤ ਲਿਆ | ਇਸ ਸਮੇਂ ਮਾਵਾਂ ਅਤੇ ਬੱਚਿਆਂ ਲਈ ਮਨੋਰੰਜਕ ਖੇਡਾਂ ਅਤੇ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਤੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਕਿਹਾ ਕਿ ਮਾਂ ਪ੍ਰਮਾਤਮਾ ਦਾ ਸਭ ਤੋਂ ਸੁੰਦਰ ਅਤੇ ਅਨਮੋਲ ਤੋਹਫ਼ਾ ਹੈ ਜਿਸ ਦੇ ਪਿਆਰ ਅਤੇ ਅਸੀਸਾਂ ਨਾਲ ਸਾਡਾ ਜੀਵਨ ਰੌਸ਼ਨ ਹੋ ਜਾਂਦਾ ਹੈ | ਇਸ ਸਮੇਂ ਚੇਅਰਪਰਸਨ ਮਿਸਿਜ਼ ਰਣਧੀਰ ਕੌਰ, ਡਾਇਰੈਕਟਰ ਕੋਹਿਨੂਰ ਸਿੱਧੂ ਤੇ ਪਿ੍ੰਸੀਪਲ ਸੁਖਬੀਰ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਮਾਂ ਦੇ ਯੋਗਦਾਨ ਦਾ ਸਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਮਾਂ ਦੀ ਦੁਆ ਬੱਚੇ ਦੀ ਸਫਲਤਾ ਦੀ ਕੁੰਜੀ ਹੁੰਦੀ ਹੈ ਤੇ ਮਾਂ ਹੀ ਬੱਚੇ ਦੀ ਉਹ ਪਹਿਲੀ ਅਧਿਆਪਕ ਹੁੰਦੀ ਹੈ, ਜੋ ਉਸ ਦੇ ਚੰਗੇ ਸੰਸਕਾਰਾਂ ਅਤੇ ਉੱਜਲ ਭਵਿੱਖ ਦੀ ਨੀਂਹ ਰੱਖਦੀ ਹੈ |
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਸਕੂਲ ਮੱਦੋਕੇ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਬਰਜਿੰਦਰ ਸਿੰਘ ਬਰਾੜ ਵਲੋਂ ਰਾਕੇਸ਼ ਕੁਮਾਰ ਟੈਣੀ ਦੇ ਗ੍ਰਹਿ ਵਿਖੇ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।