07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜਸਵੰਤ ਸਿੰਘ ਦਾਨੀ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਚੁਣੇ

ਅਜੀਤ ਡੈਸਕ 12-05-2026
ਮੋਗਾ, 11 ਮਈ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਰਜਿ: ਮੋਗਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਸਾਬਕਾ ਐਗਜ਼ੈਕਟਿਵ ਮੈਜਿਸਟ੍ਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਦਾਨੀ ਨੂੰ ਸਰਬਸੰਮਤੀ ਨਾਲ ਤੀਜੀ ਵਾਰ ਅਗਲੇ ਦੋ ਸਾਲ ਲਈ ਪ੍ਰਧਾਨ ਚੁਣਿਆ ਗਿਆ | ਇਸੇ ਤਰ੍ਹਾਂ ਸ਼ੂਗਰ ਚੇਤਨਾ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਸੰਗਲਾ ਨੂੰ ਵੀ ਸਰਬਸੰਮਤੀ ਨਾਲ ਜਨਰਲ ਸਕੱਤਰ ਤੇ ਦਿਆਲ ਸਿੰਘ ਨੂੰ ਵੀ ਸਰਬਸੰਮਤੀ ਨਾਲ ਫਾਈਨਾਂਸ ਸਕੱਤਰ ਚੁਣਿਆ ਗਿਆ | ਚੇਅਰਮੈਨ ਚਮਨ ਲਾਲ ਗੋਇਲ, ਵਾਈਸ ਚੇਅਰਮੈਨ ਵੀ.ਪੀ. ਸੇਠੀ, ਕ੍ਰਿਸ਼ਨ ਕੁਮਾਰ, ਯਸ਼ਪਾਲ ਗਰੋਵਰ ਤੇ ਐਸ.ਕੇ. ਬਾਂਸਲ ਨੇ ਆਪਣੀ ਦੇਖ-ਰੇਖ ਹੇਠ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਲੋਕਤੰਤਰਿਕ ਤਰੀਕੇ ਨਾਲ ਕੀਤੀ | ਖੱਤਰੀ ਮਹਾਂਸਭਾ ਦੇ ਪ੍ਰਧਾਨ ਤੇ ਲੀਗਲ ਐਡਵਾਈਜ਼ਰ ਵਿਜੇ ਧੀਰ, ਸੀ.ਬੀ.ਐਸ.ਈ. ਆਈ.ਸੀ.ਐਸ.ਈ. ਸਕੂਲ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਕੁਲਵੰਤ ਸਿੰਘ ਦਾਨੀ ਤੇ ਸਾਬਕਾ ਜਨਰਲ ਸਕੱਤਰ ਪਿ੍ਆਵਰਤ ਗੁਪਤਾ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ | ਐਨ.ਜੀ.ਓ. ਕੋਆਰਡੀਨੇਟਰ ਐਸ.ਕੇ. ਬਾਂਸਲ ਨੇ ਦੱਸਿਆ ਕਿ ਇਹ ਸੁਸਾਇਟੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇਗੀ | ਇਸ ਜਨਰਲ ਬਾਡੀ ਦੀ ਮੀਟਿੰਗ ਵਿਚ 80 ਤੋਂ ਵੱਧ ਮੈਂਬਰਾਂ ਨੇ ਭਾਗ ਲਿਆ | ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਮੋਗਾ ਨੂੰ ਪੰਜਾਬ ਭਰ ਵਿਚ ਪਹਿਲੇ ਨੰਬਰ 'ਤੇ ਲਿਜਾਇਆ ਜਾਵੇਗਾ | ਸੁਸਾਇਟੀ ਦੀਆਂ ਸਮਾਜ ਸੇਵਾ ਗਤੀਵਿਧੀਆਂ, ਨਾਗਰਿਕਾਂ ਦੀ ਭਲਾਈ, ਸਿਹਤ, ਅਧਿਆਤਮਿਕ ਤਰੱਕੀ ਆਦਿ ਕੰਮਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ ਤੇ ਆਪਸੀ ਤਾਲਮੇਲ ਵੀ ਵਧਾਇਆ ਜਾਵੇਗਾ | ਮੀਟਿੰਗ ਵਿਚ ਪ੍ਰਧਾਨ ਜਸਵੰਤ ਸਿੰਘ ਦਾਨੀ, ਜਨਰਲ ਸਕੱਤਰ ਪ੍ਰਦੀਪ ਮੰਗਲਾ, ਵਿੱਤ ਸਕੱਤਰ ਦਿਆਲ ਸਿੰਘ ਤੋਂ ਇਲਾਵਾ ਅਮਰਜੀਤ ਸਿੰਘ ਜੱਸਲ ਜੁਆਇੰਟ ਸਕੱਤਰ, ਚੇਅਰਮੈਨ ਸਤਵੰਤ ਸਿੰਘ ਦਾਨੀ, ਸਾਬਕਾ ਐਮ.ਪੀ. ਕੇਵਲ ਸਿੰਘ, ਵਾਈਸ ਪ੍ਰਧਾਨ ਕੇਵਲ ਬਾਂਸਲ, ਹਰਜੀਤ ਸਿੰਘ, ਰਾਜੇਸ਼ ਬੱਬੂ, ਸ਼ਿਵਪੁਰੀ ਸਵਰਨ ਆਸ਼ਰਮ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਚੌਹਾਨ, ਦਿਨੇਸ਼ ਸੂਦ, ਪ੍ਰਦੀਪ ਬਾਂਸਲ, ਪ੍ਰੇਮਦੀਪ ਬਾਂਸਲ, ਅਸ਼ਵਿੰਦਰ ਸਿੰਘ, ਅਵਿਨਾਸ਼ ਗੁਪਤਾ, ਬਾਬੂ ਰਾਮ, ਗੁਰਬੀਰ ਸਿੰਘ ਜੱਸਲ, ਜਸਜੀਤ ਸਿੰਘ ਸਚਦੇਵਾ, ਡਾ. ਹਰਨੇਕ ਸਿੰਘ ਰੋਡੇ, ਜਤਿੰਦਰ ਸਿੰਘ ਨਾਰੰਗ, ਕੁਲਵੰਤ ਰਾਏ ਹਾਂਡਾ, ਸੁਮਨ ਕਾਂਤ ਵਿਜ, ਰਘਬੀਰ ਗਰਗ, ਕੌਂਸਲਰ ਰਾਜ ਮਖੀਜਾ, ਰਾਕੇਸ਼ ਜੈਸਵਾਲ, ਰਵਿੰਦਰ ਸਿੰਘ ਨੌਨਿੱਧ ਫਾਈਨਾਂਸ, ਸੁਧੀਰ ਕੋਹਲੀ, ਐਸ.ਕੇ. ਜੈਨ, ਵਿਜੇ ਅਗਰਵਾਲ, ਵਿਨੇ ਕੁਮਾਰ ਸੂਦ, ਪ੍ਰੇਮ ਕੁਮਾਰ ਗੋਇਲ, ਮਨਮੋਹਨ ਸਿੰਘ ਬਿੰਦਰਾ, ਡਾ. ਪ੍ਰੇਮ ਸਿੰਘ, ਡਾ. ਸੰਜੀਵ ਸੂਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਚੜਿੱਕ ਵਾਤਾਵਰਨ ਸਿੱਖਿਆ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਮੈਰਿਜ ਪੈਲੇਸਾਂ ਵਿਚ ਹਥਿਆਰ ਲੈ ਕੇ ਆਉਣ ਅਤੇ ਫਾਇਰ ਕਰਨ 'ਤੇ ਲਗਾਈ ਪੂਰਨ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।