07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਰਕਾਰੀ ਕੰਨਿਆ ਸਕੂਲ ਚੜਿੱਕ ਵਾਤਾਵਰਨ ਸਿੱਖਿਆ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 12-05-2026
ਮੋਗਾ, 11 ਮਈ (ਜਸਪਾਲ ਸਿੰਘ ਬੱਬੀ)-ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ ਵਲੋਂ ਚਲਾਏ ਜਾ ਰਹੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਸੈਕੰਡਰੀ ਸਿੱਖਿਆ ਅਸ਼ੀਸ਼ ਕੁਮਾਰ ਸ਼ਰਮਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਸਿੱਖਿਆ ਗੁਰਦਿਆਲ ਸਿੰਘ ਮਠਾੜੂ, ਪਿ੍ੰਸੀਪਲ ਦੀਪਕ ਕਾਲੀਆ ਅਤੇ ਜ਼ਿਲ੍ਹਾ ਵਾਤਾਵਰਨ ਸਿੱਖਿਆ ਪ੍ਰੋਗਰਾਮ ਕੁਆਰਡੀਨੇਟਰ ਡਾ. ਦੀਪਕ ਸ਼ਰਮਾ, ਸ਼ਹੀਦ ਸਿਪਾਹੀ ਲਖਵੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ (ਮੋਗਾ) ਦੇ ਇੰਚਾਰਜ ਪਿ੍ੰਸੀਪਲ ਗੁਰਜੀਤ ਕੌਰ ਅਤੇ ਈਕੋ ਕਲੱਬ ਇੰਚਾਰਜ ਪਲਕ ਗੁਪਤਾ ਦੀ ਅਗਵਾਈ ਹੇਠ ਕਰਵਾਇਆ | ਇਸ ਮੌਕੇ ਕਿਚਨ ਗਾਰਡਨ ਦੇ ਉਦਘਾਟਨ ਉਪਰੰਤ ''ਬੈੱਸਟ ਆਊਟ ਆਫ਼ ਵੇਸਟ'' ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ''ਈ-ਵੇਸਟ ਘਟਾਓ'' ਅਤੇ ''ਸਿੰਗਲ ਯੂਜ਼ ਪਲਾਸਟਿਕ ਨੂੰ ਨਾ ਕਹੋ'' ਸੰਬੰਧੀ ਵਿਦਿਆਰਥਣਾਂ ਦੀਆਂ ਰਚਨਾਵਾਂ ਕਰਵਾਈਆਂ | ਪੁਰਾਣੇ ਕੱਪੜਿਆਂ ਨਾਲ ਥੈਲੇ, ਡੋਰਮੈਟ ਵੀ ਤਿਆਰ ਕੀਤੇ ਗਏ | ਵਿਦਿਆਰਥਣਾਂ ਵਲੋਂ ਵਾਤਾਵਰਨ ਨਾਲ ਸੰਬੰਧਿਤ ਵੱਖ-ਵੱਖ ਥੀਮਾਂ 'ਤੇ ਪੋਸਟਰ ਵੀ ਪੇਸ਼ ਕੀਤੇ ਗਏ | ਈਕੋ ਕਲੱਬ ਇੰਚਾਰਜ ਪਲਕ ਗੁਪਤਾ, ਹਰਪ੍ਰੀਤ ਕੌਰ ਅਤੇ ਮਾਲਤੀ ਸ਼ਰਮਾ, ਸਕੂਲ ਇੰਚਾਰਜ ਗੁਰਜੀਤ ਕੌਰ ਨੇ ਡਿਊਟੀ ਨਿਭਾਈ | ਸਾਰੇ ਭਾਗੀਦਾਰਾਂ ਨੂੰ ''ਈਕੋ ਵਾਰੀਅਰ'' ਲਿਖੇ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਸਕੂਲ ਇੰਚਾਰਜ ਗੁਰਜੀਤ ਕੌਰ ਅਤੇ ਸਟਾਫ਼ ਵਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਸਮਾਜ ਸੇਵੀ ਸ਼ਖ਼ਸੀਅਤ ਪ੍ਰਧਾਨ ਕਰਮਜੀਤ ਸੈਦੋਕੇ ਨੂੰ ਸਦਮਾ, ਮਾਤਾ ਦਲੀਪ ਕੌਰ ਦਾ ਹੋਇਆ ਦਿਹਾਂਤ ਅਗਲੀ ਖ਼ਬਰ ਜਸਵੰਤ ਸਿੰਘ ਦਾਨੀ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।