ਨਿਹਾਲ ਸਿੰਘ ਵਾਲਾ, 11 ਮਈ (ਪਲਵਿੰਦਰ ਸਿੰਘ ਟਿਵਾਣਾ)-ਨਿਊਯਾਰਕ ਦੇ ਉੱਘੇ ਬਿਜਨੈੱਸਮੈਨ ਅਤੇ ਮਾਲਵੇ ਦੀ ਨਾਮਵਰ ਸਮਾਜ ਸੇਵੀ ਸ਼ਖ਼ਸੀਅਤ ਪ੍ਰਧਾਨ ਕਰਮਜੀਤ ਸਿੰਘ ਧਾਲੀਵਾਲ ਸੈਦੋਕੇ ਯੂ.ਐਸ.ਏ. ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਦਲੀਪ ਕੌਰ ਧਾਲੀਵਾਲ (90) ਅੱਜ ਅਕਾਲ ਚਲਾਣਾ ਕਰ ਗਏ, ਉਨ੍ਹਾਂ ਦਾ ਅੱਜ ਸ਼ਮਸ਼ਾਨਘਾਟ ਪਿੰਡ ਸੈਦੋਕੇ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਸੰਤ ਧਰਮਦਾਸ ਸੈਦੋਕੇ, ਸਾਬਕਾ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ, ਰਿਟਾਇਰਡ ਆਈ.ਪੀ.ਐਸ. ਜਤਿੰਦਰ ਸਿੰਘ ਔਲਖ, ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਸਾਬਕਾ ਚੇਅਰਮੈਨ ਸੇਵਕ ਸਿੰਘ ਸੈਦੋਕੇ, ਸਰਪੰਚ ਸੱਘੜ ਸਿੰਘ ਸੈਦੋਕੇ, ਪ੍ਰਧਾਨ ਇੰਦਰਜੀਤ ਗਰਗ ਜੌਲੀ, ਸਾਬਕਾ ਚੇਅਰਮੈਨ ਭਜਨ ਸਿੰਘ ਜੈਦ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਜਗਸੀਰ ਸਿੰਘ ਮਾਨ, ਇੰਸਪੈਕਟਰ ਸਨਮ ਸੂਦ, ਦਾਰਾ ਸਿੰਘ ਭਾਗੀਕੇ, ਸਾਬਕਾ ਸਰਪੰਚ ਜਗਦੀਸ਼ ਸਿੰਘ ਦੀਸ਼ਾ, ਪ੍ਰਦੀਪ ਗਰਗ, ਕ੍ਰਿਸ਼ਨ ਕੁਮਾਰ ਗਰਗ, ਮੇਸ਼ੀ ਸੈਦੋਕੇ, ਠੇਕੇਦਾਰ ਹਰਬੰਸ ਸਿੰਘ ਮਧੇਕੇ, ਠੇਕੇਦਾਰ ਬਲਜੀਤ ਸਿੰਘ ਗਰਚਾ, ਚੇਅਰਮੈਨ ਗੁਰਦੀਪ ਸਿੰਘ ਵਾਲੀਆ, ਪ੍ਰਧਾਨ ਜਸਵੀਰ ਸਿੰਘ ਬਰਾੜ ਖੋਟੇ, ਸੁਖਦੇਵ ਸਿੰਘ ਦਰਾਕਾ, ਕਿਸਾਨ ਆਗੂ ਮੁਖਤਿਆਰ ਸਿੰਘ ਦੀਨਾ, ਸਰਪੰਚ ਹਰਪ੍ਰੀਤ ਸਿੰਘ ਗੱਗੀ, ਗੋਬਿੰਦ ਮਿੱਤਲ, ਮੁਲਖ ਰਾਜ, ਪ੍ਰਧਾਨ ਰੂਪ ਲਾਲ ਮਿੱਤਲ, ਮਨਪ੍ਰੀਤ ਸਿੰਘ ਧਾਲੀਵਾਲ, ਰਾਜਾ ਸੈਦੋਕੇ, ਸਾਬਕਾ ਸਰਪੰਚ ਭਗਵੰਤ ਸਿੰਘ ਗਾਜੀਆਣਾ, ਕੁਲਦੀਪ ਸਿੰਘ ਭੱਟੀ, ਮਾਸਟਰ ਕੰਵਲਜੀਤ ਸਿੰਘ ਮਾਨ, ਸਬ ਇੰਸਪੈਕਟਰ ਨਿਰਭੈ ਸਿੰਘ, ਪ੍ਰਧਾਨ ਅਮਰਜੀਤ ਸਿੰਘ ਸੈਦੋ ਕੇ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਭਰ 'ਚੋਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ |