12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਗ਼ੈਰ ਸੰਵਿਧਾਨਿਕ ਸ਼ਬਦਾਂ ਨੂੰ ਹਟਾਉਣ ਵਾਸਤੇ ਐਸ.ਸੀ. ਕਮਿਸ਼ਨ ਸਾਹਮਣੇ ਪੇਸ਼

ਅਜੀਤ ਡੈਸਕ 15-05-2026
ਮੋਗਾ, 14 ਮਈ (ਸੁਰਿੰਦਰਪਾਲ ਸਿੰਘ)-ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਦੇ ਪ੍ਰਧਾਨ ਬਲਜਿੰਦਰ ਧਾਲੀਵਾਲ, ਚੇਅਰਮੈਨ ਜਗਤਾਰ ਸਿੰਘ ਮਖੂ ਅਤੇ ਵਿੱਤ ਸਕੱਤਰ ਗੁਰਤੇਜ ਸਿੰਘ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਵਲੋਂ ਕਰਵਾਏ ਜਾ ਰਹੇ ਜਨਗਣਨਾ ਫਾਰਮ ਦੇ ਪ੍ਰੋਫਾਰਮੇ ਵਿਚ ਵਾਲਮੀਕਿ ਅਤੇ ਮਜ਼੍ਹਬੀ ਸਿੱਖ ਭਾਈਚਾਰੇ ਵਾਸਤੇ ਵਰਤੇ ਗਏ ਆਪੱਤੀਜਨਕ ਅਤੇ ਗ਼ੈਰ ਸੰਵਿਧਾਨਕ ਸ਼ਬਦਾਂ ਚੂਹੜਾ ਅਤੇ ਭੰਗੀ ਨੂੰ ਹਟਾਉਣ ਵਾਸਤੇ ਮਹਾਂਸਭਾ ਵਲੋਂ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨਾਲ ਮੁਲਾਕਾਤ ਕੀਤੀ | ਮਹਾਂਸਭਾ ਦੇ ਆਗੂਆਂ ਵਲੋਂ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜੋ ਆਰਥਿਕ ਜਨਗਣਨਾ ਦੂਜੇ ਰਾਜਾਂ ਦੇ ਨਾਲ-ਨਾਲ ਪੂਰੇ ਭਾਰਤ ਵਿਚ ਕਰਵਾਈ ਜਾ ਰਹੀ ਹੈ | ਉਸ ਤਹਿਤ ਪੰਜਾਬ ਵਿਚ ਵੀ ਆਰਥਿਕ ਜਨਗਣਨਾ ਕਰਵਾਈ ਜਾ ਰਹੀ ਹੈ ਅਤੇ ਇਸ ਜਨਗਣਨਾ ਦੇ ਪ੍ਰੋਫਾਰਮੇ ਵਿਚ ਮਜ਼੍ਹਬੀ ਸਿੱਖ, ਵਾਲਮੀਕਿ ਸਮਾਜ ਵਾਸਤੇ ਦੋ ਗ਼ੈਰ ਸੰਵਿਧਾਨਿਕ ਅਤੇ ਆਪੱਤੀਜਨਕ ਸ਼ਬਦਾਂ ਦੀ ਜਾਤੀ ਵਾਲੇ ਕਾਲਮ ਵਿਚ ਵਰਤੋਂ ਕੀਤੀ ਗਈ ਹੈ ਜਿਸ ਨਾਲ ਸਮੁੱਚੇ ਵਾਲਮੀਕਿ, ਮਜ਼੍ਹਬੀ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਤਹਿਤ ਮਹਾਂਸਭਾ ਵਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਇਸ ਮਾਮਲੇ ਤੋਂ 6 ਮਈ ਨੂੰ ਜਾਣੂੰ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਵਲੋਂ 13 ਮਈ ਨੂੰ ਜਨਗਣਨਾ ਦੇ ਦੋਨੋਂ ਨੋਡਲ ਅਫ਼ਸਰ ਤੇ ਡਾਇਰੈਕਟਰ ਨੂੰ ਆਪਣੇ ਦਫ਼ਤਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਿਖੇ ਤਲਬ ਕੀਤਾ ਸੀ | ਇਸ ਆਪੱਤੀਜਨਕ ਸ਼ਬਦਾਂ ਵਾਸਤੇ 13 ਮਈ ਨੂੰ ਡਾ. ਨਵਜੋਤ ਖੋਸਾ ਆਈ.ਏ.ਐਸ. ਡਾਇਰੈਕਟਰ ਆਰਥਿਕ ਜਨਗਣਨਾ ਅਤੇ ਕੁਲਵੰਤ ਸਿੰਘ ਆਈ.ਏ.ਐਸ. ਡਾਇਰੈਕਟਰ ਸ਼ਹਿਰੀ ਵਿਕਾਸ ਵਲੋਂ ਕਮਿਸ਼ਨ ਸਾਹਮਣੇ ਕਮਜ਼ੋਰ ਪੱਖ ਰੱਖਿਆ ਸੀ | ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵਲੋਂ ਉਨ੍ਹਾਂ ਨੂੰ ਇਸ ਗ਼ੈਰ ਸੰਵਿਧਾਨਿਕ ਸ਼ਬਦਾਂ ਨੂੰ ਹਟਾਉਣ ਵਾਸਤੇ ਕੇਂਦਰ ਨੂੰ ਲਿਖਣ ਲਈ ਨਿਰਦੇਸ਼ ਜਾਰੀ ਕੀਤੇ ਅਤੇ ਇਸ ਕੇਸ ਦੀ ਦੁਆਰਾ ਸੁਣਵਾਈ ਵਾਸਤੇ 28 ਮਈ ਨੂੰ ਦੋਨਾਂ ਅਧਿਕਾਰੀਆਂ ਨੂੰ ਦੁਬਾਰਾ ਪੇਸ਼ ਹੋਣ ਸਬੰਧੀ ਨਿਰਦੇਸ਼ ਦਿੱਤੇ ਗਏ | ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵਲੋਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਤੋਂ ਜਲਦੀ ਇਹ ਗ਼ੈਰ ਸੰਵਿਧਾਨਕ ਸ਼ਬਦਾਂ ਨੂੰ ਹਟਾਉਣ ਵਾਸਤੇ ਉਹ ਖ਼ੁਦ ਦਿੱਲੀ ਜਾ ਕੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ |
ਪਿਛਲੀ ਖ਼ਬਰ ਨਗਰ ਪੰਚਾਇਤ ਦੇ ਕਲੈਰੀਕਲ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਨੂੰ ਸ਼੍ਰੋ. ਅਕਾਲੀ ਦਲ ਦੇ ਆਗੂਆਂ ਨੇ ਦਿੱਤਾ ਸਮਰਥਨ ਅਗਲੀ ਖ਼ਬਰ ਪਰਸ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸਬੂਤਾਂ ਦੀ ਘਾਟ ਕਾਰਨ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।