12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕੋਟ ਈਸੇ ਖਾਂ ਨਗਰ ਪੰਚਾਇਤ ਚੋਣਾਂ-- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਕਰਵਾਈਆਂ ਆਪਣੀਆਂ ਨਾਮਜ਼ਦਗੀਆਂ

ਅਜੀਤ ਡੈਸਕ 15-05-2026
ਕੋਟ ਈਸੇ ਖਾਂ, 14 ਮਈ (ਗੁਰਮੀਤ ਸਿੰਘ ਖ਼ਾਲਸਾ)-26 ਮਈ ਨੂੰ ਨਗਰ ਪੰਚਾਇਤ ਕੋਟ ਈਸੇ ਖਾਂ ਦੀਆਂ ਚੋਣਾਂ ਲਈ ਪੈਣ ਜਾ ਰਹੀਆਂ ਵੋਟਾਂ ਦੇ ਸਬੰਧ ਵਿਚ 13 ਮਈ ਤੋਂ ਧਰਮਕੋਟ ਵਿਖੇ ਸ਼ੁਰੂ ਹੋਈਆਂ ਨਾਮਜ਼ਦਗੀਆਂ ਦੇ ਪਹਿਲੇ ਦਿਨ ਆਪਣੀ ਪਹਿਲੀ ਨਾਮਜ਼ਦਗੀ ਵਾਰਡ ਨੰਬਰ 12 ਤੋਂ ਚੋਣ ਲੜਨ ਲਈ ਅਮਨਪ੍ਰੀਤ ਸਿੰਘ ਗਾਬਾ ਯੂਥ ਅਕਾਲੀ ਆਗੂ ਨੇ ਦਰਜ ਕਰਵਾਈ | ਇਸ ਤੋਂ ਇਲਾਵਾ ਵਾਰਡ ਨੰਬਰ 6 ਤੋਂ ਅਕਾਲੀ ਉਮੀਦਵਾਰ ਰਕੇਸ਼ ਕੁਮਾਰ ਟੈਣੀ ਵਲੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਗਈ | ਨਾਮਜ਼ਦਗੀਆਂ ਕਰਵਾਉਣ ਸਮੇਂ ਅਕਾਲੀ ਦਲ ਹਲਕਾ ਧਰਮਕੋਟ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਮੱਖਣ ਬਰਾੜ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹੇ | ਦੂਜੇ ਦਿਨ 14 ਮਈ ਨੂੰ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਭੁੱਲਰ ਦੀ ਧਰਮ ਪਤਨੀ ਅੰਮਿ੍ਤਪਾਲ ਕੌਰ ਨੇ ਵਾਰਡ ਨੰਬਰ 11 ਤੋਂ ਚੋਣ ਲੜਨ ਲਈ ਨਾਮਜ਼ਦਗੀ ਦਾਖਲ ਕੀਤੀ | ਉਨ੍ਹਾਂ ਤੋਂ ਇਲਾਵਾ ਹੋਰਨਾਂ ਵਾਰਡਾਂ ਲਈ ਤੇਜਿੰਦਰ ਸਿੰਘ ਕਾਲਾ ਪੁੱਤਰ ਰੇਸ਼ਮ ਸਿੰਘ ਚੌਹਾਨ, ਮਹਿੰਦਰ ਸਿੰਘ ਰਾਜਪੂਤ, ਸਰਬਜੀਤ ਕੌਰ ਧਰਮ ਪਤਨੀ ਬਾਬਾ ਲਖਵਿੰਦਰ ਸਿੰਘ ਲੱਖਾ ਆਦਿ ਅਕਾਲੀ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕਰਵਾਈਆਂ | ਵੱਖ-ਵੱਖ ਸਿਆਸੀ ਪਾਰਟੀਆਂ ਵਿਚੋਂ ਪਹਿਲੇ ਦੋ ਦਿਨ ਅਕਾਲੀ ਉਮੀਦਵਾਰ ਨਾਮਜ਼ਦਗੀਆਂ ਦਰਜ ਕਰਵਾਉਣ ਲਈ ਪੁੱਜੇ ਦਿਖਾਈ ਦਿੱਤੇ |
ਪਿਛਲੀ ਖ਼ਬਰ ਨਾਮਜ਼ਦਗੀ ਭਰਨ ਦੇ ਦੂਸਰੇ ਦਿਨ ਤੱਕ ਮੋਗਾ ਨਗਰ ਨਿਗਮ ਲਈ ਕੋਈ ਨਾਮਜ਼ਦਗੀ ਨਹੀਂ ਅਗਲੀ ਖ਼ਬਰ ਨਗਰ ਪੰਚਾਇਤ ਦੇ ਕਲੈਰੀਕਲ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਨੂੰ ਸ਼੍ਰੋ. ਅਕਾਲੀ ਦਲ ਦੇ ਆਗੂਆਂ ਨੇ ਦਿੱਤਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।